ਬਰਨਾਲਾ, 3 ਜੂਨ (ਅਸ਼ੋਕ ਭਾਰਤੀ)-ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਇਕਾਈ ਬਰਨਾਲਾ ਵਲੋਂ ਆਰ. ਐਨ. ਹੋਟਲ ਬਰਨਾਲਾ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ | ਜਿਸ ਦੀ ਪ੍ਰਧਾਨਗੀ ਸੰਘ ਦੇ ਸਰਪ੍ਰਸਤ ਸੀ. ਮਾਰਕੰਡਾ ਨੇ ਕੀਤੀ | ਸਮਾਗਮ ਦੌਰਾਨ ਯਾਦਵਿੰਦਰ ਸਿੰਘ ਤਪਾ ਦੇ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ 'ਉਡੀਕਾਂ ਸੱਜਣ ਦੀਆਂ' ਦਾ ਲੋਕ ਅਰਪਣ ਕੀਤਾ ਗਿਆ | ਇਸ ਮੌਕੇ ਸੀ. ਮਾਰਕੰਡਾ ਨੇ ਕਿਹਾ ਕਿ ਜਿਸ ਤਰ੍ਹਾਂ ਲੇਖਕ ਨੇ ਗਲਪ ਸਿਰਜਣਾ ਦੇ ਖੇਤਰ ਵਿਚ ਜ਼ਿਕਰਯੋਗ ਰਚਨਾਵਾਂ ਪਾਠਕਾਂ ਨੂੰ ਦਿੱਤੀਆਂ ਹਨ, ਉਸੇ ਤਰ੍ਹਾਂ ਇਹ ਸੰਗ੍ਰਹਿ ਵੀ ਨਿਰਾਸ਼ ਨਹੀਂ ਕਰੇਗਾ | ਪੁਸਤਕ ਬਾਰੇ ਸੰਖੇਪ ਵਿਚ ਜਾਣਕਾਰੀ ਦਿੰਦਿਆਂ ਰਾਮ ਸਰੂਪ ਸ਼ਰਮਾ ਨੇ ਕਿਹਾ ਕਿ ਸਾਹਿਤ ਮਨੁੱਖ ਨੂੰ ਉਦਾਸ ਨਹੀਂ ਹੋਣ ਦਿੰਦਾ ਏਹੀ ਕਾਰਨ ਹੈ ਕਿ ਯਾਦਵਿੰਦਰ ਸਿੰਘ ਨੇ ਆਪਣੀ ਧਰਮ ਪਤਨੀ ਦੇ ਵਿਛੋੜੇ ਤੋਂ ਬਾਅਦ ਨਿਰਾਸ਼ ਹੋਣ ਦੀ ਬਜਾਏ ਸਾਹਿਤ ਸਿਰਜਣਾ ਨੂੰ ਪਹਿਲ ਦਿੱਤੀ | ਤੇਜਾ ਸਿੰਘ ਤਿਲਕ ਦਾ ਮੱਤ ਸੀ ਕਿ ਇਹ ਸੰਗ੍ਰਹਿ ਜ਼ਿੰਦਗੀ ਵਿਚ ਆਉਂਦੇ ਅਨੇਕ ਰੰਗਾਂ ਦਾ ਗੁਲਦਸਤਾ ਹੈ | ਇਸ ਮੌਕੇ ਸਮੱੁਚੇ ਪ੍ਰਧਾਨਗੀ ਮੰਡਲ ਅਤੇ ਡਾ: ਹਰਿਭਗਵਾਨ, ਭੋਲਾ ਸਿੰਘ ਸੰਘੇੜਾ, ਮੇਜਰ ਸਿੰਘ ਗਿੱਲ, ਉਜਾਗਰ ਸਿੰਘ ਮਾਨ ਅਤੇ ਜਗਤਾਰ ਜਜ਼ੀਰਾ ਵਲੋਂ ਯਾਦਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਸਮਾਗਮ ਦੇ ਅਗਲੇ ਪੜਾਅ ਵਿਚ ਕਰਵਾਏ ਕਵੀ ਦਰਬਾਰ ਵਿਚ ਤੇਜਿੰਦਰ ਮਾਰਕੰਡਾ, ਪ੍ਰੋ: ਮਨਜੀਤ ਸਿੰਘ, ਹਰਦੀਪ ਕੁਮਾਰ, ਡਾ: ਸੰਪੂਰਨ ਸਿੰਘ ਟੱਲੇਵਾਲੀਆ, ਸੁਰਜੀਤ ਦਿਹੜ, ਜਗਜੀਤ ਕੌਰ ਢਿਲਵਾਂ, ਮਾਲਵਿੰਦਰ ਸ਼ਾਇਰ, ਚਰਨੀ ਬੇਦਿਲ, ਰਾਜਿੰਦਰ ਸ਼ੌਕੀ, ਗੁਰਤੇਜ ਸਿੰਘ ਮੱਖਣ, ਜਗਜੀਤ ਗੁਰਮ, ਜਗਤਾਰ ਬੈਂਸ, ਲਖਵਿੰਦਰ ਸਿੰਘ ਠੀਕਰੀਵਾਲਾ, ਮਨੀ ਅੰਮਿ੍ਤਸਰੀਆ, ਸਿੰਦਰ ਧੌਲਾ, ਦਲਬਾਰ ਸਿੰਘ ਧਨੌਲਾ, ਸੁਦਰਸ਼ਨ ਗੁੱਡੂ, ਰਘਵੀਰ ਸਿੰਘ ਗਿੱਲ, ਰਾਮ ਸਿੰਘ ਬੀਹਲਾ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ | ਇਸ ਮੌਕੇ 'ਕਲਾਕਾਰ' ਦੇ ਸੰਪਾਦਕ ਕੰਵਰਜੀਤ ਭੱਠਲ, ਤਰਸੇਮ, ਬਿ੍ਜ ਲਾਲ ਗੋਇਲ, ਸੁਰਜੀਤ ਸੰਧੂ, ਮਲਕੀਤ ਸਿੰਘ, ਰਕੇਸ਼ ਗੋਇਲ, ਅਸ਼ੋਕ ਭਾਰਤੀ, ਜਨਕ ਰਾਜ ਗੋਇਲ, ਸੁਖਵਿੰਦਰ ਸਿੰਘ ਅਤੇ ਜਗਰਾਜ ਚੰਦ ਆਦਿ ਹਾਜ਼ਰ ਸਨ |