17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਪਿੰਡ ਉਗੋਕੇ ਵਿਖੇ ਭਦੌੜ ਹਲਕੇ ਦਾ ਵਿਲੱਖਣ ਕ੍ਰਿਕਟ ਕੱਪ 20 ਤੋਂ

ਸ਼ਹਿਣਾ, 17 ਨਵੰਬਰ (ਸੁਰੇਸ਼ ਗੋਗੀ)-ਭਦੌੜ ਹਲਕੇ ਦਾ ਪਹਿਲਾ ਵਿਲੱਖਣ ਕ੍ਰਿਕਟ ਕੱਪ 20 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਹ ਸ਼ਬਦ ਲਵਦੀਪ ਸਿੰਘ ਭਗਤਪੁਰਾ ਸੀਨੀਅਰ ਆਗੂ ਆਮ ਆਦਮੀ ਪਾਰਟੀ ਨੇ ਗੱਲਬਾਤ ਕਰਦਿਆਂ ਆਖੇ।

Ad Position 21
No active advertisement
ਅਜੀਤ ਡੈਸਕ 18-11-2026
ਸ਼ਹਿਣਾ, 17 ਨਵੰਬਰ (ਸੁਰੇਸ਼ ਗੋਗੀ)-ਭਦੌੜ ਹਲਕੇ ਦਾ ਪਹਿਲਾ ਵਿਲੱਖਣ ਕ੍ਰਿਕਟ ਕੱਪ 20 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਹ ਸ਼ਬਦ ਲਵਦੀਪ ਸਿੰਘ ਭਗਤਪੁਰਾ ਸੀਨੀਅਰ ਆਗੂ ਆਮ ਆਦਮੀ ਪਾਰਟੀ ਨੇ ਗੱਲਬਾਤ ਕਰਦਿਆਂ ਆਖੇ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਆਪਣੇ ਨਿੱਜੀ ਤੌਰ ’ਤੇ ਇਸ ਕ੍ਰਿਕਟ ਕੱਪ ਨੂੰ ਦਿਲਚਸਪੀ ਨਾਲ ਕਰਵਾ ਰਹੇ ਹਨ ਅਤੇ ਨੌਜਵਾਨ ਵਰਗ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕ੍ਰਿਕਟ ਕੱਪ ਦਾ ਆਗਾਜ਼ 20 ਨਵੰਬਰ ਨੂੰ ਪਿੰਡ ਉੱਗੋਕੇ ਦੇ ਸਰਬੰਸਦਾਨੀ ਖੇਡ ਸਟੇਡੀਅਮ ਵਿਚ ਹਲਕਾ ਵਿਧਾਇਕ ਆਪਣੇ ਘਰ ਕਮਲਾਂ ਨਾਲ ਕਰਨਗੇ। ਜਦਕਿ ਕ੍ਰਿਕਟ ਕੱਪ ਦੇ ਮੈਚ ਭਗਤਪੁਰਾ ਤੇ ਸੁਖਪੁਰਾ ਦੇ ਖੇਡ ਗਰਾਊਂਡਾਂ ਵਿਚ 21, 22 ਤੇ 23 ਨਵੰਬਰ ਨੂੰ ਹੋਣਗੇ। ਕ੍ਰਿਕਟ ਕੱਪ ਦੀ ਜੇਤੂ ਟੀਮ ਨੂੰ 1 ਲੱਖ 25 ਹਜ਼ਾਰ ਤੇ ਉਪ ਜੇਤੂ ਨੂੰ 75000 ਤੋਂ ਇਲਾਵਾ ਤੀਜੇ, ਚੌਥੇ ਸਥਾਨ ’ਤੇ ਆਉਣ ਵਾਲੀਆਂ ਟੀਮਾਂ ਨੂੰ 51000-51000 ਦੇ ਇਨਾਮ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸਿਰਫ਼ ਭਦੌੜ ਹਲਕੇ ਦੀਆਂ 58 ਟੀਮਾਂ ਭਾਗ ਲੈਣਗੀਆਂ। ਵਧੀਆ ਬੱਲੇਬਾਜ਼ ਤੇ ਗੇਂਦਬਾਜ਼ ਨੂੰ ਸਕੂਟਰੀਆਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਮਦਰ ਟੀਚਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ‘ਟੈਕ ਨੋਵਾ 1.0’ ਮੁਕਾਬਲੇ ’ਚ ਦੂਜਾ ਸਥਾਨ ਲਿਆ ਅਗਲੀ ਖ਼ਬਰ ਸ੍ਰੀ ਸ਼ਿਆਮ ਜਨਮ ਮਹਾਂਉਤਸਵ ਮੌਕੇ 20 ਨੂੰ ਕੱਢੀ ਜਾਵੇਗੀ ਰੱਥ ਯਾਤਰਾ
Ad Position 24