ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬ੍ਰੇਰੀ ਦੀਵਾਨਾ ਵਲੋਂ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ
ਟੱਲੇਵਾਲ, 17 ਨਵੰਬਰ (ਸੋਨੀ ਚੀਮਾ)-ਪਿੰਡ ਦੀਵਾਨਾ ਵਿਚ ਵਿਦਿਆਰਥੀ ਪ੍ਰਤਿਭਾ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬ੍ਰੇਰੀ ਦੀਵਾਨਾ ਵਲੋਂ ਗ੍ਰਾਮ ਪੰਚਾਇਤ ਦੀਵਾਨਾ, ਐਨ.
ਸ਼
ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬ੍ਰੇਰੀ ਦੀਵਾਨਾ ਵਿਖੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਮੌਕੇ ਪ੍ਰਬੰਧਕ। ਤਸਵੀਰ : ਸੋਨੀ ਚੀਮਾ
18-11-2026
ਟੱਲੇਵਾਲ, 17 ਨਵੰਬਰ (ਸੋਨੀ ਚੀਮਾ)-ਪਿੰਡ ਦੀਵਾਨਾ ਵਿਚ ਵਿਦਿਆਰਥੀ ਪ੍ਰਤਿਭਾ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਲਾਇਬ੍ਰੇਰੀ ਦੀਵਾਨਾ ਵਲੋਂ ਗ੍ਰਾਮ ਪੰਚਾਇਤ ਦੀਵਾਨਾ, ਐਨ.ਆਈ.ਆਰ. ਵੀਰਾਂ, ਸਮੁੱਚੇ ਪਿੰਡ, ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੀ ਸ਼ਹਾਦਤ ਨੂੰ ਸਮਰਪਿਤ ਸਨ। ਇਲਾਕੇ ਦੇ 300 ਦੇ ਲਗਭਗ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਬਹੁਤ ਉਤਸ਼ਾਹ ਨਾਲ ਭਾਗ ਲਿਆ। ਖੇਡ ਗਰਾਊਂਡ ਵਿਚ ਨਿੱਕੇ ਨੰਨ੍ਹੇ ਪ੍ਰਾਇਮਰੀ ਸਕੂਲਾਂ ਦੇ ਬੱਚੇ ਫੁੱਲਾਂ ਵਾਂਗ ਖਿੜੇ ਫਿਰਦੇ ਸਨ। ਮਨਪ੍ਰੀਤ ਕੌਰ, ਨਵਨੀਤ ਕੌਰ, ਜਗਤਾਰ ਸਿੰਘ, ਹਰਪਾਲ ਸਿੰਘ, ਗਗਨਦੀਪ ਕੌਰ, ਰਣਦੀਪ ਸਿੰਘ ਵਰਗੇ ਸੁਹਿਰਦ ਅਧਿਆਪਕਾਂ ਨੇ ਵਧੀਆ ਢੰਗ ਨਾਲ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਮੁਕਾਬਲੇ ਕਰਵਾ ਕੇ ਸਮੇਂ ਨਾਲ ਨਤੀਜੇ ਪੇਸ਼ ਕੀਤੇ। ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦੇ ਲੇਖ ਰਚਨਾ ਅਤੇ ਪੋਸਟਰ ਮੇਕਿੰਗ ਮੁਕਾਬਲੇ ਨਵੀਂ ਅਤੇ ਪੁਰਾਣੀ ਲਾਇਬ੍ਰੇਰੀ ਦੇ ਹਾਲਾਂ ਵਿਚ ਹੋਏ। ਮੁੱਖ ਬੁਲਾਰੇ ਬਲਬੀਰ ਲੌਂਗੋਵਾਲ ਪ੍ਰਧਾਨ ਇਨਕਲਾਬੀ ਵਿਰਾਸਤ ਮੰਚ ਪੰਜਾਬ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ, ਗ਼ਦਰ ਪਾਰਟੀ, ਵਿਦਿਆਰਥੀ ਜੀਵਨ ਵਿਚ ਪੁਸਤਕਾਂ ਦੀ ਮਹੱਤਤਾ ਬਾਰੇ ਬੱਝਵੇਂ ਢੰਗ ਨਾਲ ਵਿਚਾਰ ਸਾਂਝੇ ਕੀਤੇ ਗਏ। ਉਨ੍ਹਾਂ ਕਿਹਾ ਕਿ ਗ਼ਦਰ ਲਹਿਰ ਤੋਂ ਪ੍ਰੇਰਨਾ ਲੈ ਕੇ ਸਾਨੂੰ ਸੰਘਰਸ਼ ਕਰਨ ਦੀ ਲੋੜ ਹੈ। ਬੱਚਿਆਂ, ਨੌਜਵਾਨਾਂ ਨੂੰ ਸਾਹਿਤ ਨਾਲ ਜੁੜਨ ਦੀ ਅਪੀਲ ਕੀਤੀ। ਲਾਇਬ੍ਰੇਰੀ, ਗ੍ਰਾਮ ਪੰਚਾਇਤ ਦੀਵਾਨਾ, ਪਿੰਡ ਵਾਸੀਆਂ ਵਲੋਂ ਬਲਬੀਰ ਲੌਂਗੋਵਾਲ ਹੁਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਰਪੰਚ ਰਣਧੀਰ ਸਿੰਘ ਦੀਵਾਨਾ ਨੇ ਸਾਰੇ ਵਰਗਾਂ ਦੇ ਜੇਤੂ ਵਿਦਿਆਰਥੀਆਂ ਨੂੰ ਪੁਸਤਕਾਂ ਦੇ ਸੈੱਟ, ਮੈਡਲ, ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾ: ਅਮਨਦੀਪ ਸਿੰਘ, ਇਸ ਮੌਕੇ ਕੁਲਦੀਪ ਰਾਣੀ, ਸੁਖਵਿੰਦਰ ਕੌਰ, ਯਾਦਵਿੰਦਰ ਸਿੰਘ, ਜਗਸੀਰ ਸਿੰਘ, ਮਨਜੀਤ ਸਿੰਘ, ਕਰਮਜੀਤ ਜੱਗੀ ਭੋਤਨਾ, ਜਗਜੀਤ ਕੌਰ ਢਿੱਲਵਾਂ, ਸਨਦੀਪ ਕੌਰ ਝੁਨੀਰ, ਪਰਦੀਪ ਦੀਵਾਨਾ, ਸੁਲਤਾਨ ਦੀਵਨਾ, ਸੁਰਜੀਤ ਹਠੂਰ, ਰਮਨਦੀਪ ਸਿੰਘ, ਸਾਬਕਾ ਸਰਪੰਚ ਰਣਜੀਤ ਸਿੰਘ, ਬਲਜੀਤ ਦੀਵਾਨਾ, ਜੋਬਨਪ੍ਰੀਤ ਸਿੰਘ, ਪਰਮਿੰਦਰ ਲਾਡੀ, ਹਰਜਿੰਦਰ ਸਿੰਘ ਹਨੀ, ਮਾ. ਸਰਦੂਲ ਲੱਖਾ, ਗੁਰਮੀਤ ਹਠੂਰ, ਫ਼ੌਜੀ ਸੁਖਪਾਲ ਢਿੱਲੋਂ, ਗੁਰਸੇਵਕ ਸਿੰਘ, ਕਾਮਰੇਡ ਨਛੱਤਰ ਦੀਵਾਨਾ, ਬਿੰਦਰ ਸਿੰਘ ਆਦਿ ਹਾਜ਼ਰ ਸਨ।