ਹਰੀਕੇ ਪੱਤਣ, 3 ਜੂਨ (ਸੰਜੀਵ ਕੁੰਦਰਾ)-ਮਾਝੇ ਦਾ ਪ੍ਰਵੇਸ਼ ਦੁਆਰ ਕਸਬਾ ਹਰੀਕੇ ਪੱਤਣ ਜਿੱਥੇ ਕਿ ਦੇਸ਼ ਦੀ ਅਜ਼ਾਦੀ ਦੇ 77 ਸਾਲ ਬਾਅਦ ਵੀ ਨੌਜਵਾਨਾਂ ਦੇ ਖੇਡਣ ਲਈ ਅਜੇ ਤੱਕ ਕਿਸੇ ਵੀ ਸਰਕਾਰ ਵਲੋਂ ਖੇਡ ਗਰਾਊਾਡ ਤੱਕ ਨਹੀਂ ਬਣਾ ਕੇ ਦਿੱਤੀ ਗਈ ਅਤੇ ਨੌਜਵਾਨ ਖੇਡਾਂ ਲਈ ਉਬੜ ਖਾਬੜ ਜਗ੍ਹਾ 'ਤੇ ਹੀ ਡੰਗ ਸਾਰ ਰਹੇ ਹਨ | ਕਸਬਾ ਹਰੀਕੇ ਜੋ ਕਿ ਲਗਪਗ 15 ਹਜ਼ਾਰ ਅਬਾਦੀ ਵਾਲਾ ਵੱਡਾ ਕਸਬਾ ਹੈ, ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਖੇਡ ਸਟੇਡੀਅਮ ਜਾਂ ਖੇਡ ਗਰਾਉਂਡ ਵਲੋਂ ਹਰੀਕੇ ਵਾਸੀਆਂ ਨੂੰ ਲਾਰਿਆਂ ਵਿਚ ਹੀ ਰੱਖਿਆ | ਅੱਜ ਖੇਡ ਗਰਾਊਾਡ ਨੂੰ ਲੈ ਕੇ ਮਾਮਲਾ ਉਸ ਸਮੇਂ ਗਰਮਾ ਗਿਆ, ਜਦੋਂ ਕਾਂਗਰਸ ਸਰਕਾਰ ਵੇਲੇ ਪੰਚਾਇਤ ਵਲੋਂ ਨੌਜਵਾਨਾਂ ਵਾਸਤੇ ਛੱਡੀ ਗਈ 2 ਏਕੜ ਪੰਚਾਇਤੀ ਜ਼ਮੀਨ ਦੀ ਬੋਲੀ ਪੰਚਾਇਤ ਵਲੋਂ ਕਰਵਾ ਦਿੱਤੀ ਗਈ | ਇਸ ਮੌਕੇ ਰੋਸ ਪ੍ਰਗਟ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਗੁਰਮੇਜ ਸਿੰਘ ਠੇਕੇਦਾਰ, ਸੋਨੂੰ ਸਿੱਧੂ ਹਰੀਕੇ, ਗੁਰਸ਼ਰਨ ਸਿੰਘ ਮਨਾਵਾਂ, ਮੱਖਣ ਸਿੰਘ ਹਰੀਕੇ, ਕੁਲਦੀਪ ਸਿੰਘ ਜੀ. ਓ. ਜੀ., ਕਾਲਾ ਸ਼ਰਮਾ ਤੇ ਹੋਰ ਆਗੂਆਂ ਨੇ ਕਿਹਾ ਕਿ ਕਸਬਾ ਹਰੀਕੇ ਪੱਤਣ ਜੋ ਕਿ ਪੱਟੀ ਹਲਕੇ ਦਾ ਅਹਿਮ ਅਤੇ ਵੱਡੀ ਅਬਾਦੀ ਵਾਲਾ ਕਸਬਾ ਹੈ, ਪਰ ਇੱਥੇ ਕੋਈ ਵੀ ਖੇਡ ਗਰਾਊਾਡ ਨਾ ਹੋਣ ਕਾਰਨ ਨੌਜਵਾਨ ਬਹੁਤ ਨਿਰਾਸ਼ ਅਤੇ ਪ੍ਰੇਸ਼ਾਨ ਸਨ, ਜਿਸ 'ਤੇ ਕਾਂਗਰਸ ਸਰਕਾਰ ਸਮੇਂ ਹਰੀਕੇ ਪੰਚਾਇਤ ਨੇ ਇਹ ਅਹਿਮ ਮਾਮਲਾ ਉਸ ਸਮੇਂ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਧਿਆਨ ਵਿਚ ਲਿਆਂਦਾ ਤੇ ਹਰਮਿੰਦਰ ਸਿੰਘ ਗਿੱਲ ਨੇ ਇਹ ਪੰਚਾਇਤੀ ਜ਼ਮੀਨ ਜੋ ਕਿ 2 ਏਕੜ ਤੋਂ ਵੱਧ ਹੈ, ਨੌਜਵਾਨਾਂ ਨੂੰ ਖੇਡ ਗਰਾਊਾਡ ਦੇਣ ਲਈ ਹਰੀਕੇ ਪੰਚਾਇਤ ਨੂੰ ਨਿਰਦੇਸ਼ ਦਿੱਤੇ ਅਤੇ ਇਸ ਤੋਂ ਬਾਅਦ ਹਰੀਕੇ ਪੰਚਾਇਤ ਨੇ ਇਹ 2 ਏਕੜ ਜ਼ਮੀਨ ਨੌਜਵਾਨਾਂ ਨੂੰ ਖੇਡਣ ਲਈ ਛੱਡ ਦਿੱਤੀ ਅਤੇ ਪਿੰਡ ਦੇ ਨੌਜਵਾਨਾਂ ਨੇ ਆਪਣੇ ਪੱਧਰ 'ਤੇ ਇਸ ਨੂੰ ਖੇਡਣ ਦੇ ਯੋਗ ਬਣਾਇਆ | ਉਨ੍ਹਾਂ ਹੋਰ ਕਿਹਾ ਕਿ ਇਸ ਤੋਂ ਬਾਅਦ ਹਰੀਕੇ ਪੰਚਾਇਤ ਵਲੋਂ ਇਸ ਜ਼ਮੀਨ ਦੀ ਬੋਲੀ ਵੀ ਨਹੀਂ ਕਰਵਾਈ ਗਈ | ਇਸ ਤੋਂ ਬਾਅਦ ਹਰੀਕੇ ਦੇ ਨੌਜਵਾਨ ਇੱਥੇ ਆ ਕੇ ਆਪਣਾ ਅਭਿਆਸ ਅਤੇ ਕਿ੍ਕੇਟ, ਫੱੁਟਬਾਲ ਤੇ ਕਬੱਡੀ ਆਦਿ ਖੇਡਦੇ ਰਹਿੰਦੇ ਹਨ, ਪਰ ਹੁਣ ਨਵੀਂ ਪੰਚਾਇਤ ਨੇ ਇਸ ਜ਼ਮੀਨ ਦੀ ਬੋਲੀ ਕਰਵਾ ਦਿੱਤੀ ਹੈ, ਜਿਸ ਕਾਰਨ ਨੌਜਵਾਨਾਂ ਵੀ ਭਾਰੀ ਰੋਸ ਹੈ ਕਿ ਸਾਨੂੰ ਖੇਡਣ ਤੋਂ ਵੀ ਵਾਂਝੇ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜੇਕਰ ਪੰਚਾਇਤ ਨੇ ਇਸ ਗਰਾਉਂਡ ਵਾਲੀ ਜ਼ਮੀਨ ਦੀ ਬੋਲੀ ਹੀ ਕਰਵਾਉਣੀ ਸੀ ਤਾਂ ਪਹਿਲਾਂ ਨੌਜਵਾਨਾਂ ਲਈ ਖੇਡ ਗਰਾਊਾਡ ਦਾ ਪ੍ਰਬੰਧ ਕਰਕੇ ਦਿੰਦੀ | ਉਨ੍ਹਾਂ ਮੰਗ ਕੀਤੀ ਕਿ ਇਹ ਬੋਲੀਂ ਤਰੁੰਤ ਰੱਦ ਕਰਕੇ ਇਹ ਜ਼ਮੀਨ ਨੌਜਵਾਨਾਂ ਲਈ ਖੇਡ ਗਰਾਊਾਡ ਹੀ ਰਹਿਣ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਭਗਵੰਤ ਮਾਨ ਸਰਕਾਰ ਨਸ਼ਿਆਂ ਵਿਰੁੱਧ ਯੁੱਧ ਮੁਹਿੰਮ ਤਹਿਤ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਵੱਡੇ-ਵੱਡੇ ਐਲਾਨ ਕਰ ਰਹੀ ਹੈ ਅਤੇ ਦੂਜੇ ਪਾਸੇ ਨੌਜਵਾਨਾਂ ਕੋਲੋਂ ਖੇਡ ਗਰਾਊਾਡ ਖੋਹ ਕੇ ਨੌਜਵਾਨਾਂ ਨੂੰ ਖੇਡਣ ਤੋਂ ਵਾਂਝਿਆਂ ਕੀਤਾ ਜਾ ਰਿਹਾ ਹੈ |
ਕਸਬਾ ਹਰੀਕੇ ਪੱਤਣ ਵਿਖੇ ਖੇਡ ਗਰਾਊਾਡ ਲਈ ਛੱਡੀ ਪੰਚਾਇਤੀ ਜ਼ਮੀਨ ਦੀ ਪੰਚਾਇਤ ਵਲੋਂ ਬੋਲੀ ਕਰਵਾਉਣ ਦਾ ਮਾਮਲਾ ਗਰਮਾਇਆ <br/>
ਹਰੀਕੇ ਪੱਤਣ ਦੀ ਪੰਚਾਇਤੀ ਜ਼ਮੀਨ ਜੋ ਕਿ ਕਾਂਗਰਸ ਸਰਕਾਰ ਸਮੇਂ ਖੇਡ ਗਰਾਊਾਡ ਲਈ ਛੱਡੀ ਗਈ ਸੀ ਬਾਰੇ ਜਾਣਕਾਰੀ ਦਿੰਦੇ ਹੋਏ ਠੇਕੇਦਾਰ ਗੁਰਮੇਜ ਸਿੰਘ, ਸੋਨੂੰ ਸਿੱਧੂ, ਤੇ ਹੋਰ ਆਗੂ ਤੇ (ਇਨਸੈੱਟ 'ਚ) ਸਰਪੰਚ ਇਕਬਾਲ ਸਿੰਘ ਸਿੱਧੂ ਦੀ ਤਸਵੀਰ | ਤਸਵੀਰ:ਕੁੰਦਰਾ<br/>
04-06-2025