18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਗਲੀ ਨਹਿਰੂ ਗੇਟ ਵਾਲੀ ਵਿਖੇ ਆਏ ਬਾਂਦਰ ਨੇ ਲੋਕਾਂ ਨੂੰ ਕੀਤਾ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 04-06-2025
ਤਰਨ ਤਾਰਨ, 3 ਜੂਨ (ਪਰਮਜੀਤ ਜੋਸ਼ੀ)-ਤਰਨ ਤਾਰਨ ਸ਼ਹਿਰ ਦੇ ਬੌਹੜੀ ਵਾਲਾ ਚੌਂਕ ਦੇ ਸਾਹਮਣੇ ਪੈਂਦੀ ਗਲੀ ਨਹਿਰੂ ਗੇਟ ਵਾਲੀ ਵਿਖੇ ਪਿਛਲੇ ਕੁਝ ਮਹੀਨਿਆਂ ਤੋਂ ਇਕ ਬਾਂਦਰ ਆਇਆ ਹੈ, ਜਿਸ ਨੇ ਲੋਕਾਂ ਨੂੰ ਪ੍ਰੇਸ਼ਾਨੀ ਵਿਚ ਪਾਇਆ ਹੋਇਆ ਹੈ | ਬਾਂਦਰ ਲੋਕਾਂ ਦੇ ਘਰਾਂ ਚੋਂ ਸਮਾਨ ਚੁੱਕ ਕੇ ਲੈ ਜਾਂਦਾ ਹੈ ਅਤੇ ਲੋਕਾਂ ਨੂੰ ਅੱਗਿਓ ਪੈਂਦਾ ਹੈ, ਜਿਸ ਕਾਰਨ ਬੱਚਿਆਂ ਅਤੇ ਗਲੀ ਨਿਵਾਸੀਆਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਨਿਲ ਕੁਮਾਰ ਸ਼ੰਭੂ ਨੇ ਦੱਸਿਆ ਕਿ ਪਿਛਲੇ ਲਗਪਗ 6 ਮਹੀਨੇ ਤੋਂ ਇਕ ਬਾਂਦਰ ਗਲੀ ਵਿਚ ਆਇਆ ਹੋਇਆ, ਜਿਸ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ, ਕਿਉਂਕਿ ਇਹ ਬਾਂਦਰ ਰਾਤ ਅਤੇ ਦਿਨ ਸਮੇਂ ਕਿਸੇ ਦੇ ਵੀ ਘਰ ਵਿਚ ਦਾਖ਼ਲ ਹੋ ਜਾਂਦਾ ਹੈ, ਜਿਸ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉਥੇ ਬੱਚੇ ਵੀ ਅਤੇ ਲੋਕ ਘਰਾਂ 'ਚੋਂ ਬਾਹਰ ਨਿਕਲਣ ਤੋਂ ਡਰਦੇ ਹਨ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਜੰਗਲਾਤ ਵਿਭਾਗ ਅਤੇ ਨਗਰ ਕੌਂਸਲ ਤਰਨ ਤਾਰਨ ਨੂੰ ਕਈ ਵਾਰ ਕਹਿ ਚੁੱਕੇ ਹਾਂ ਕਿ ਇਸ ਬਾਂਦਰ ਨੂੰ ਫੜ ਕੇ ਜੰਲਗਾਤ ਵਿਭਾਗ ਦੇ ਹਵਾਲੇ ਕੀਤਾ ਜਾਵੇ, ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਤੇ ਲੋਕ ਪ੍ਰੇਸ਼ਾਨ ਹੋ ਰਹੇ ਹਨ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਗਲੀ ਵਿਚ ਆਏ ਬਾਂਦਰ ਨੂੰ ਕਾਬੂ ਕਰਕੇ ਜੰਗਲਾਤ ਵਿਭਾਗ ਹਵਾਲੇ ਕੀਤਾ ਤਾਂ ਜੋ ਪ੍ਰੇਸ਼ਾਨ ਹੋ ਰਹੇ ਹਨ, ਉਸ ਤੋਂ ਰਾਹਤ ਮਿਲ ਸਕੇ, ਉਥੇ ਬੱਚੇ ਅਤੇ ਲੋਕ ਬਿਨਾਂ ਕਿਸੇ ਡਰ ਦੇ ਹਨੇ੍ਹਰੇ-ਸਵੇਰੇ ਘਰਾਂ ਤੋਂ ਬਾਹਰ ਨਿਕਲ ਸਕਣ |

Ad Position 22
No active advertisement
ਪਿਛਲੀ ਖ਼ਬਰ ਨਸ਼ਾ ਬੰਦ ਕਰਨ ਦੀ ਆੜ 'ਚ ਪੁਲਿਸ ਦੀਆਂ ਖੁੱਲ੍ਹੀਆਂ ਲਗਾਮਾਂ ਪੰਜਾਬ ਦੇ ਹਾਲਾਤ ਖ਼ਰਾਬ ਕਰ ਸਕਦੀਆਂ- ਜਾਮਾਰਾਏ, ਪੰਡੋਰੀ... ਅਗਲੀ ਖ਼ਬਰ ਕਸਬਾ ਹਰੀਕੇ ਪੱਤਣ ਵਿਖੇ ਖੇਡ ਗਰਾਊਾਡ ਲਈ ਛੱਡੀ ਪੰਚਾਇਤੀ ਜ਼ਮੀਨ ਦੀ ਪੰਚਾਇਤ ਵਲੋਂ ਬੋਲੀ ਕਰਵਾਉਣ ਦਾ ਮਾਮਲਾ ਗਰਮਾਇਆ...
Ad Position 24