18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਸੜਕ 'ਤੇ ਖੜੇ੍ਹ ਟਰੈਕਟਰ-ਟਰਾਲੀ ਨਾਲ ਟਕਰਾਈ ਸਕੂਟਰੀ, ਵਿਅਕਤੀ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 04-06-2025
ਤਰਨ ਤਾਰਨ, 3 ਜੂਨ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਸੜਕ 'ਤੇ ਖ਼ੜੀ ਟਰੈਕਟਰ-ਟਰਾਲੀ ਨਾਲ ਸਕੂਟਰੀ ਦੇ ਟਕਰਾਉਣ ਨਾਲ ਸਕੂਟਰੀ ਚਾਲਕ ਦੇ ਜ਼ਖ਼ਮੀ ਹੋਣ ਦੇ ਮਾਮਲੇ ਵਿਚ ਟਰੈਕਟਰ-ਟਰਾਲੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਭਿੱਖੀਵਿੰਡ ਵਿਖੇ ਗੁਰਬੀਰ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਬਾਸਰਕੇ ਖੁਰਦ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਭਰਾ ਗੁਰਬਾਜ ਸਿੰਘ (55) ਸਾਲ ਜੋ ਗੁਦਾਮਾਂ ਵਿਚ ਭਿੱਖੀਵਿੰਡ ਸਕਿਉਰਟੀ ਗਾਰਡ ਹੈ | 28 ਮਈ ਨੂੰ ਉਸਨੇ ਪਿੰਡ ਮਾੜੀਥੇਹ ਵਾਲੀ ਸ੍ਰੀ ਅਖੰਡ ਪਾਠ ਸਾਹਿਬ ਦੀ ਰੌਲ ਲਾਉਣ ਲਈ ਜਾਣਾ ਸੀ ਕਿ ਉਸਦੇ ਭਰਾ ਗੁਰਬਾਜ ਸਿੰਘ ਨੇ ਗੁਦਾਮਾਂ ਵਿਚ ਡਿਊਟੀ ਲਈ ਜਾਣਾ ਸੀ, ਅਸੀਂ ਦੋਵੇਂ ਭਰਾ ਆਪਣੇ-ਆਪਣੇ ਵਹੀਕਲਾਂ 'ਤੇ ਪਿੰਡ ਬਾਸਰਕੇ ਤੋਂ ਭਿੱਖੀਵਿੰਡ ਸਾਈਡ ਨੂੰ ਜਾ ਰਹੇ ਸੀ ਤਾਂ ਰਾਤ 8 ਵਜੇ ਅਸੀਂ ਪਿੰਡ ਚੂੰਗ ਰੂਪ ਸਿੰਘ ਦੀ ਬਹਿਕ ਲਾਗੇ ਪੁੱਜੇ ਤਾਂ ਸੜਕ ਤੇ ਇਕ ਮਹਿੰਦਰਾ ਟਰੈਕਟਰ ਡੀ.ਐੱਲ. 275 ਬਿਨਾਂ ਨੰਬਰ ਸਮੇਤ ਟਰਾਲੀ ਸੜਕ 'ਤੇ ਲਾਪ੍ਰਵਾਹੀ ਨਾਲ ਖੜਾ ਸੀ | ਉਸਦੇ ਭਰਾ ਗੁਰਬਾਜ ਸਿੰਘ ਦੀ ਸਕੂਟਰੀ ਟਰੈਕਟਰ ਟਰਾਲੀ ਨਾਲ ਜਾ ਟਕਰਾਈ, ਜਿਸ ਨਾਲ ਮੂੰਹ ਤੇ ਬਾਂਹਾਂ 'ਤੇ ਕਾਫੀ ਗੰਭੀਰ ਸੱਟਾਂ ਲੱਗੀਆ ਅਤੇ ਉਸਦੀ ਇਲੈਕਟਰੋਨਿਕ ਸਕੂਟਰੀ ਵੀ ਨੁਕਸਾਨੀ ਗਈ | ਜੋ ਉਸਨੇ ਗੁਰਬਾਜ ਸਿੰਘ ਨੂੰ ਭਿੱਖੀਵਿੰਡ ਵਿਖੇ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਅੰਮਿ੍ਤਸਰ ਹਸਪਤਾਲ ਲਈ ਰੈਫਰ ਕਰ ਦਿੱਤਾ | ਜਾਂਚ ਅਧਿਕਾਰੀ ਏ. ਐੱਸ. ਆਈ. ਤਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਝਬਾਲ ਖੇਤਰ 'ਚ ਧੜੱਲੇ ਨਾਲ ਵਿਕ ਰਹੇ ਚਿੱਟੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ <br/> ਅਗਲੀ ਖ਼ਬਰ ਹੈਰੋਇਨ, ਨਾਜਾਇਜ਼ ਸ਼ਰਾਬ ਤੇ ਲਾਹਣ ਸਮੇਤ 8 ਵਿਅਕਤੀਆਂ ਤੋਂ ਇਲਾਵਾ 2 ਭਗੌੜੇ ਗਿ੍ਫ਼ਤਾਰ- ਐੱਸ. ਐੱਸ. ਪੀ. ਰਾਣਾ
Ad Position 24