18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਝਬਾਲ ਖੇਤਰ 'ਚ ਧੜੱਲੇ ਨਾਲ ਵਿਕ ਰਹੇ ਚਿੱਟੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ <br/>

Ad Position 21
No active advertisement
ਅਜੀਤ ਡੈਸਕ 04-06-2025
ਝਬਾਲ, 3 ਜੂਨ ਸੁਖਦੇਵ ਸਿੰਘ (ਸੁਖਦੇਵ ਸਿੰਘ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ 31 ਮਈ ਤੱਕ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਕੀਤੇ ਵਾਅਦਿਆਂ ਦੇ ਉਲਟ ਝਬਾਲ ਖੇਤਰ ਵਿਚ ਸ਼ਰੇਆਮ ਵਿਕ ਰਹੇ ਚਿੱਟੇ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਤੋਂ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਨਸ਼ੇ ਸਪਲਾਈ ਦੀ ਚੇਨ ਨਹੀਂ ਤੋੜ ਸਕੀ | ਇਸ ਸੰਬੰਧੀ ਵਾਤਾਵਰਨ ਪ੍ਰੇਮੀ ਤੇ ਸਮਾਜ ਸੇਵੀ ਗੁਰਮੀਤ ਸਿੰਘ ਨੇ ਦੱਸਿਆ ਕਿ 'ਆਪ' ਸਰਕਾਰ ਵਲੋਂ 31 ਮਈ ਤੱਕ ਨਸ਼ਾ ਮੁਕਤ ਪੰਜਾਬ ਲਈ ਦਿੱਤੀ ਗਈ ਪੰਜਵੀਂ ਡੈਡ ਲਾਈਨ ਦੇ ਬਾਵਜੂਦ ਵੀ ਪੰਜਾਬ ਨਸ਼ਾ ਮੁਕਤ ਨਹੀਂ ਹੋਇਆ | ਸਗੋਂ ਨਸ਼ੇ ਦਾ ਕਾਰੋਬਾਰ ਪਹਿਲਾ ਵਾਂਗ ਹੀ ਸ਼ਰੇਆਮ ਚੱਲ ਰਿਹਾ ਹੈ | ਉਸ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਜ਼ਮੀਨੀ ਪੱਧਰ 'ਤੇ ਸਿੰਚਾਈ ਜਾਨਣ ਲਈ ਜਦੋਂ ਉਹ ਪਿੰਡ ਝਬਾਲ ਪੁਖਤਾ ਵਿਖੇ ਪੁੱਜਾ ਤਾਂ ਉਥੇ ਬਣੀ ਖੁਸਰਿਆਂ ਵਾਲੀ ਗਲੀ ਵਿਚ ਕੁਝ ਲੋਕ ਸ਼ਰੇਆਮ ਨਸ਼ੇੜੀ ਨੌਜਵਾਨਾਂ ਨੂੰ ਦੋ-ਦੋ ਸੌ ਰੁਪਏ ਵਿਚ ਨਸ਼ੇ ਦੀਆਂ ਪੁੜੀਆਂ ਵੇਚ ਰਹੇ ਸਨ | ਉਸ ਵਲੋਂ ਖ਼ੁਦ ਖਰੀਦੀਆਂ ਗਈਆਂ 600 ਰੁਪਏ ਦੀਆਂ ਤਿੰਨ ਪੁੜੀਆਂ ਦਿਖਾਉਂਦਿਆਂ ਦੱਸਿਆ ਕਿ ਨਸ਼ਿਆਂ ਵਿਰੁੱਧ ਮੁਹਿੰਮ ਸਿਰਫ਼ ਲੋਕਾਂ ਦਾ ਹੱਥ ਖੜ੍ਹੇ ਕਰਵਾ ਕੇ ਸੁੰਹ ਖਵਾਉਣ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ | ਉਸ ਨੇ ਦੱਸਿਆ ਕਿ ਇਸ ਮੁਹਿੰਮ ਦੀ ਸਿੰਚਾਈ ਸਰਕਾਰ ਤੇ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਲਾਈਵ ਪੁੜੀਆਂ ਖ਼ਰੀਦਣ ਦੀ ਵੀਡੀਓ ਵੀ ਸੋਸਲ ਮੀਡੀਆ ਤੇ ਵਾਇਰਲ ਕੀਤੀ ਗਈ ਹੈ | ਗੁਰਮੀਤ ਸਿੰਘ ਨੇ ਦੱਸਿਆ ਕਿ ਜੇਕਰ ਸ਼ਰੇਆਮ ਵਿਕ ਰਹੇ ਚਿੱਟੇ ਕਾਰਨ ਚਿੱਟੇ ਦਿਨ ਪਸਰਦੇ ਜਾ ਰਹੇ ਹਨੇਰੇ ਨੂੰ ਪੁਲਿਸ ਪ੍ਰਸ਼ਾਸਨ ਵਲੋਂ ਰੋਕਣ ਦੀ ਕੋਸ਼ਿਸ਼ ਨਾ ਕੀਤੀ ਗਈ ਤਾਂ ਇਸੇ ਤਰ੍ਹਾਂ ਘਰਾਂ ਵਿਚ ਸੱਥਰ ਵਿਛਦੇ ਰਹਿਣਗੇ | ਇਸ ਸੰਬੰਧੀ ਜਦੋਂ ਥਾਣਾ ਮੁਖੀ ਝਬਾਲ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫ਼ੋਨ ਹੀ ਨਹੀਂ ਚੁੱਕਿਆ |

Ad Position 22
No active advertisement
ਪਿਛਲੀ ਖ਼ਬਰ ਪੰਚਾਇਤੀ ਜ਼ਮੀਨ ਖਾਲੀ ਕਰਵਾਉਣ ਗਏ ਸਰਪੰਚ 'ਤੇ ਇਕ ਵਿਅਕਤੀ ਨੇ ਗੋਲੀ ਚਲਾਈ, ਸਰਪੰਚ ਗੰਭੀਰ ਜ਼ਖਮੀ <br/> ਅਗਲੀ ਖ਼ਬਰ ਸੜਕ 'ਤੇ ਖੜੇ੍ਹ ਟਰੈਕਟਰ-ਟਰਾਲੀ ਨਾਲ ਟਕਰਾਈ ਸਕੂਟਰੀ, ਵਿਅਕਤੀ ਜ਼ਖ਼ਮੀ
Ad Position 24