18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਜੂਨ 1984 ਦੇ ਫ਼ੌਜੀ ਹਮਲੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੱਤਵਾਦੀ ਹਮਲਾ ਐਲਾਨ ਕੇ ਮਨੂੰਵਾਦੀ ਧਿਰਾਂ ਦਾ ਕੀਤਾ ਜਾਵੇ ਸਮਾਜਿਕ ਬਾਈਕਾਟ- ਖਾਲੜਾ ਮਿਸ਼ਨ <br/>

Ad Position 21
No active advertisement
ਅਜੀਤ ਡੈਸਕ 04-06-2025
ਤਰਨ ਤਾਰਨ, 3 ਜੂਨ (ਹਰਿੰਦਰ ਸਿੰਘ)-ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਦੇ ਆਗੂਆਂ ਵਲੋਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਵਿਰਸਾ ਸਿੰਘ ਬਹਿਲਾ, ਬਾਬਾ ਦਰਸ਼ਨ ਸਿੰਘ, ਜਸਬੀਰ ਸਿੰਘ ਨੌਸ਼ਿਹਰਾ ਪੰਨੂਆਂ, ਸੁਖਵਿੰਦਰ ਸਿੰਘ ਤਰਨ ਤਾਰਨ, ਕਾਬਲ ਸਿੰਘ ਜੋਧਪੁਰ ਨੇ ਗੱਲਬਾਤ ਦੌਰਾਨ ਕਿਹਾ ਕਿ 6 ਜੂਨ ਵਾਲੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਦਰਬਾਰ ਸਾਹਿਬ ਉੱਪਰ ਫੌਜੀ ਹਮਲੇ ਨੂੰ ਮੰਨੂਵਾਦੀ ਧਿਰਾਂ ਵਲੋਂ ਸਿੱਖੀ ਉੱਪਰ ਕੀਤਾ ਅੱਤਵਾਦੀ ਹਮਲਾ ਕਰਾਰ ਦਿੱਤਾ ਜਾਵੇ ਅਤੇ ਫੌਜੀ ਹਮਲੇ ਵਿਚ ਸ਼ਾਮਿਲ ਧਿਰਾਂ ਕਾਂਗਰਸ, ਭਾਜਪਾ, ਆਰ.ਐੱਸ.ਐੱਸ., ਬਾਦਲਾਂ ਤੇ ਕੁਲਨਾਸ਼ ਉੱਪਰ ਪਰਦਾ ਪਾਉਣ ਵਾਲੀ ਆਮ ਆਦਮੀ ਪਾਰਟੀ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਇਹ ਹਮਲਾ ਮਨੁੱਖਤਾ ਦੇ ਖ਼ਿਲਾਫ਼ ਅਪਰਾਧ ਸੀ ਅਤੇ ਇਸ ਹਮਲੇ ਸਮੇਂ ਯੋਜਨਾਬਧ ਤਰੀਕੇ ਨਾਲ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਤੇ ਅੱਜ ਤੱਕ ਕੋਈ ਪੜ੍ਹਤਾਲ ਨਹੀਂ ਹੋਣ ਦਿੱਤੀ ਗਈ | ਜਥੇਬੰਦੀ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 6 ਜੂਨ ਨੂੰ ਹਮਲੇ ਦੀ ਪੜ੍ਹਤਾਲ ਲਈ ਪੜ੍ਹਤਾਲੀਆ ਕਮਿਸ਼ਨ ਬਣਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ ਫੌਜੀ ਹਮਲੇ ਸਬੰਧੀ ਸਾਰੀਆਂ ਫਾਈਲਾਂ ਜਨਤਕ ਕਰਾਉਣ ਲਈ ਉਪਰਾਲੇ ਕੀਤੇ ਜਾਣ | ਉਨ੍ਹਾਂ ਕਿਹਾ ਕਿ ਬਾਦਲਾਂ ਨੇ ਰਾਜਭਾਗ ਦੇ ਲਾਲਚ ਵਿਚ ਇਸ ਮਹਾਪਾਪ ਵਿਚ ਸ਼ਮਿਲ ਹੋ ਕੇ ਸਿੱਖਾਂ ਦੀ ਕੁਨਲਾਸ਼ ਉੱਪਰ ਪਰਦਾ ਪਾਇਆ ਅਤੇ ਹਮਲੇ ਦੇ ਸਾਰੇ ਨਿਸ਼ਾਨ ਮਿਟਾ ਦਿੱਤੇ | ਉਨ੍ਹਾਂ ਕਿਹਾ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਅਨੰਦਪੁਰ ਸਾਹਿਬ ਦੇ ਮਤੇ ਦੀ ਪੂਰਤੀ ਚਾਹੁੰਦੇ ਸਨ, ਪਰ ਬਾਦਲ ਰਾਜ ਭਾਗ ਦੀ ਖਾਤਰ ਸੰਤਾਂ ਦੀ ਸ਼ਹੀਦੀ ਚਾਹੁੰਦੇ ਸਨ | ਬਾਦਲਾਂ ਨੇ ਮੰਨੂਵਾਦੀ ਧਿਰਾਂ ਨਾਲ ਮਿਲਕੇ ਸਿੱਖਾਂ ਨੂੰ ਅੱਤਵਾਦੀ ਠਹਿਰਾਇਆ, ਜ਼ੇਲ੍ਹਾ ਵਿਚ ਪਾਇਆ ਅਤੇ ਝੂਠੇ ਮੁਕਾਬਲਿਆਂ ਰਾਹੀਂ ਹੋਈ ਕੁਲਨਾਸ਼ ਉੱਪਰ ਕਾਮਯਾਬੀ ਨਾਲ ਪਰਦਾ ਪਾਇਆ | ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣ ਗਏ ਫਕਰੇ ਕੌਮ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਪੁਲਿਸ ਵਲੋਂ ਕੀਤਾ ਕਤਲ ਨਜ਼ਰ ਨਾ ਆਇਆ ਉਲਟਾ ਦੋਸ਼ੀਆਂ ਨੂੰ ਬਚਾਇਆ | ਉਨ੍ਹਾਂ ਅੰਤ ਵਿਚ ਕਿਹਾ ਕਿ ਸ੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲੇ ਦੇ ਦੋਸ਼ੀਆਂ ਖ਼ਿਲਾਫ਼ ਨਿਊਰਮ ਬਰਗ ਟਰਾਇਲ ਦੀ ਤਰਜ਼ 'ਤੇ ਮੁਕੱਦਮੇ ਚਲਾਏ ਜਾਣੇ ਚਾਹੀਦੇ ਹਨ ਅਤੇ ਅਮਨੈਸਟੀ ਇੰਟਰਨੈਸ਼ਨਲ ਨੂੰ ਫੌਜੀ ਹਮਲੇ ਦੀ ਪੜ੍ਹਤਾਲ ਲਈ ਪੰਜਾਬ ਆਉਣ ਦੀ ਆਗਿਆ ਮਿਲਣੀ ਚਾਹੀਦੀ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ 'ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਡੀ. ਸੀ. ਵਲੋਂ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿ... ਅਗਲੀ ਖ਼ਬਰ ਵੱਖ-ਵੱਖ ਐਕਸ ਸੈਂਟਰਲ ਆਰਮਡ ਪੁਲਿਸ ਫੋਰਸ ਪਰਸੋਨਲ ਵੈੱਲਫੇਅਰ ਐਸੋਸੀਏਸ਼ਨ ਦੇ ਵਫ਼ਦ ਨੇ ਅਭਿਜੀਤ ਸਿਨਹਾ, ਗ੍ਰਹਿ ਮੰਤਰਾਲੇ...
Ad Position 24