25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਯੂਥ ਪ੍ਰਧਾਨ ਪੰਜਾਬ ਮਨਜਿੰਦਰ ਸਿੰਘ ਲਾਲਪੁਰਾ ਵਲੋਂ ਰਾਜ ਭਰ 'ਚ ਨੌਜਵਾਨਾਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਜਾਰੀ <br/>

Ad Position 21
No active advertisement
ਅਜੀਤ ਡੈਸਕ 05-06-2025
ਤਰਨ ਤਾਰਨ, 4 ਜੂਨ (ਹਰਿੰਦਰ ਸਿੰਘ)-ਪੰਜਾਬ ਭਰ ਵਿਚ ਨੌਜਵਾਨਾਂ ਨਾਲ ਸੰਪਰਕ ਮੁਹਿੰਮ ਨੂੰ ਜਾਰੀ ਰੱਖਦਿਆਂ, ਯੂਥ ਪੰਜਾਬ ਦੇ ਪ੍ਰਧਾਨ ਅਤੇ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਵਿਧਾਨ ਸਭਾ ਹਲਕੇ ਲੁਧਿਆਣਾ ਉਤਰੀ ਵਿਚ ਇਕ ਮਹੱਤਵਪੂਰਨ ਮੀਟਿੰਗ ਕੀਤੀ। ਇਹ ਮੀਟਿੰਗ ਵਾਰਡ ਨੰਬਰ 67 ਵਿਚ ਸਥਾਨਿਕ ਨੌਜਵਾਨ ਕੋਆਰਡੀਨੇਟਰ ਗੁਰਵੀਰ ਗੋਲੂ ਬਾਜਵਾ ਦੇ ਦਫ਼ਤਰ ਵਿਚ ਕਰਵਾਈ ਗਈ, ਜਿਸ ਵਿਚ ਸਥਾਨਕ ਨੌਜਵਾਨ ਕਲੱਬਾਂ ਦੇ ਮੈਂਬਰਾਂ ਨੇ ਭਰਪੂਰ ਸ਼ਮੂਲੀਅਤ ਕੀਤੀ। ਇਸ ਮੌਕੇ ਲੁਧਿਆਣਾ ਉਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ, ਉਨ੍ਹਾਂ ਦੇ ਪੁੱਤਰ ਗੌਰਵ ਬੱਗਾ ਅਤੇ ਦਿੱਲੀ ਟੀਮ ਤੋਂ ਮਹਿੰਦਰ ਚੌਧਰੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ। ਮੀਟਿੰਗ ਦੌਰਾਨ ਨੌਜਵਾਨਾਂ ਨਾਲ ਢਾਂਚਾ ਸਸ਼ਕਤੀਕਰਨ, ਪਾਰਕਾਂ ਰਾਹੀਂ ਨੌਜਵਾਨਾਂ ਨੂੰ ਜੋੜਨ, ਸਕਾਰਾਤਮਕ ਤੇ ਸੱਭਿਆਚਾਰਕ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨ ਕਲੱਬਾਂ ਨਾਲ ਜੁੜਨ ਸੰਬੰਧੀ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਵਿਧਾਇਕ ਮਦਨ ਲਾਲ ਬੱਗਾ ਨੇ ਕਿਹਾ ਕਿ ਉਹ ਪੰਜਾਬ ਯੂਥ ਪ੍ਰਧਾਨ ਮਨਜਿੰਦਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਬਣ ਰਹੇ ਨੌਜਵਾਨ ਕਲੱਬਾਂ ਨੂੰ ਹਰ ਸੰਭਵ ਸਹਿਯੋਗ ਦੇਣਗੇ। ਇਸ ਮੌਕੇ ਕੌਂਸਲਰ ਤਜਿੰਦਰ ਸਿੰਘ ਰਾਜਾ, ਕੌਂਸਲਰ ਮਨਜੀਤ ਸਿੰਘ ਢਿੱਲੋਂ, ਕੌਂਸਲਰ ਨੀਰਜ ਆਹੂਜਾ, ਵਾਰਡ 67 ਸਕੱਤਰ ਪਿੰਟੂ ਸ਼ਰਮਾ, ਸੁਨੀਲ, ਅਕਸ਼ ਚੌਧਰੀ, ਰਿਸ਼ਭ ਸ਼ਰਮਾ, ਸੰਦੀਪ ਕੁਮਾਰ, ਸੁਨੰਦ ਸ਼ਰਮਾ, ਰਾਹੁਲ ਰੂਦਰਾ, ਅਮਨਦੀਪ ਸਿੰਘ, ਕ੍ਰਿਸ਼ਨ ਸਚਦੇਵਾ, ਸੁਨੀਲ ਕੁਮਾਰ, ਮਨਪ੍ਰੀਤ ਸਿੰਘ, ਭਿੰਦਰਾ ਅਨਿਰੁੱਧ ਸ਼ਰਮਾ, ਅਬੇ ਸ਼ਰਮਾ, ਮਨਿੰਦਰ ਵਰਮਾ ਸ਼ੀਤਲ, ਸੌਰਵ ਸਹਨੀ, ਕੁਨਾਲ ਕਪੂਰ, ਗੁਰਪ੍ਰੀਤ ਸਿੰਘ, ਉਪਦੇਸ਼ ਬਾਜਵਾ, ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿਂਗ ਮਾਨਵ ਸੋਬਤੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੈਪ ਤੇ ਘੱਟ ਸਕੋਰਾਂ ਵਾਲੇ ਵਿਦਿਆਰਥੀਆਂ ਦੀਆਂ ਵੀ ਉਮੀਦਾਂ 'ਤੇ ਪੂਰੀ ਤਰ੍ਹਾਂ ਖ਼ਰੀ ਉਤਰ ਰਹੀ ਔਜ਼ੀ ਹੱਬ ਇਮੀਗੇ੍ਰੇਸ਼ਨ-... ਅਗਲੀ ਖ਼ਬਰ ਵਾਹਿਗੁਰ ਇੰਟਰਪ੍ਰਾਈਜ਼ ਗੋਇੰਦਵਾਲ ਸਾਹਿਬ ਨੇ ਆਈਲਟਸ 'ਚੋਂ 6 ਬੈਂਡ ਹਾਸਿਲ ਕਰਵਾਏ <br/>
Ad Position 24