29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਪਾਕਿਸਤਾਨ 'ਚ ਸਹਿਜਰਾ ਸੈਕਟਰ 'ਚ ਰੋਹੀ ਵਾਲਾ ਬੰਨ੍ਹ ਟੁੱਟਣ ਨਾਲ ਮੁੜ ਸਰਹੱਦ 'ਤੇ ਪਾਣੀ ਦਾ ਵਹਾਅ ਵਧਿਆ <br/>

Ad Position 21
No active advertisement
ਅਜੀਤ ਡੈਸਕ 30-08-2025
ਖੇਮਕਰਨ, 29 ਅਗਸਤ (ਰਾਕੇਸ਼ ਬਿੱਲਾ)-­ਖੇਮਕਰਨ ਖੇਤਰ 'ਚ ਸਰਹੱਦੀ ਪਿੰਡ ਮਹਿੰਦੀਪੁਰ ਦੀ ਐਨ ਸਰਹੱਦ 'ਤੇ ਸਥਿਤ ਗੁਰਦੁਆਰਾ ਬਾਬਾ ਸਾਹਿਬ ਸਿੰਘ ਸ਼ਹੀਦ ਦੇ ਸਾਹਮਣੇ ਸਰਹੱਦ ਤੋਂ ਪਾਰ ਪਾਕਿਸਤਾਨੀ ਖੇਤਰ 'ਚ ਪੈਂਦੇ ਵੱਡੇ ਪਾਕਿਸਤਾਨੀ ਪਿੰਡ ਸਹਿਜਰਾ ਮੰਡੀ ਦੇ ਹੇਠਲੇ ਪਾਸੇ ਬਣੇ ਧੁੱਸੀ ਬੰਨ ਦੇ ਨਾਲ ਸਤਲੁੱਜ ਦਰਿਆ ਦੇ ਪਾਣੀ ਦਾ ਦਬਾਅ ਵੱਧਣ ਨਾਲ ਅੱਜ ਬੰਨ ਟੁੱਟ ਗਿਆ ਹੈ | ਭਾਵੇਂਕਿ ਸਾਹਮਣੇ ਪਾਕਿਸਤਾਨੀ ਪਿੰਡਾਂ ਵਾਲਿਆਂ ਵਲੋਂ ਬੰਨ ਨੂੰ ਰੋਕਣ ਲਈ ਜਦੋ-ਜਹਿਦ ਕਰਦੇ ਸਾਹਮਣੇ ਨਜ਼ਰ ਆ ਰਹੇ ਹਨ, ਪਰ ਬੰਨ ਟੁੱਟਣ ਕਾਰਨ ਪਾਕਿਸਤਾਨ ਤਰਫੋਂ ਬਹੁਤ ਜ਼ਿਆਦਾ ਪਾਣੀ ਸਰਹੱਦੀ ਪਿੰਡ ਮਹਿਦੀਪੁਰ ਦੇ ਹਥਾੜ 'ਚ ਸਰਹੱਦ ਦੇ ਨਾਲ-ਨਾਲ ਬਣੇ ਬੰਨ੍ਹ ਨਾਲ ਆ ਕੇ ਚੜ੍ਹਦਾ ਜਾ ਰਿਹਾ ਹੈ | ਭਾਵੇਂ ਕਿ ਪਿੰਡ ਵਾਲੇ ਪਹਿਲਾਂ ਦਿਨ-ਰਾਤ ਇਕ ਕਰਕੇ ਬੰਨ ਦੀ ਰਾਖੀ ਕਰ ਰਹੇ ਹਨ, ਪਰ ਅੱਜ ਦੀ ਸਥਿਤੀ ਨੇ ਇਲਾਕਾ ਵਾਸੀਆਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ | ਇਸੇ ਦੌਰਾਨ ਸਥਿਤੀ 'ਤੇ ਨਜ਼ਰ ਰੱਖਣ ਲਈ ਸੁਰਜੀਤ ਸਿੰਘ ਭੂਰਾ ਡਾਇਰੈਕਟਰ ਜੇਲ੍ਹ ਬੋਰਡ ਪੰਜਾਬ ਨੇ ਆਪਣੀ ਟੀਮ ਅਤੇ ਪਟਵਾਰੀ ਹਰਪ੍ਰੀਤ ਸਿੰਘ ਤੇ ਜਗਰੂਪ ਸਿੰਘ ਨਾਲ ਬੰਨ ਦਾ ਦੌਰਾ ਤਰਕੇ ਮੌਕੇ ਦਾ ਜਾਇਜ਼ਾ ਲਿਆ ਤੇ ਸਾਰੀ ਸਥਿਤੀ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ | ਉਨ੍ਹਾਂ ਪਿੰਡ ਮਹਿੰਦੀਪੁਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਇਸ ਸੰਕਟ ਸਮੇਂ ਇਲਾਕਾ ਵਾਸੀਆਂ ਦੇ ਨਾਲ ਹੈ | ਸਰਕਾਰ ਵਲੋਂ ਹਰ ਤਰ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਪੂਰੇ ਪ੍ਰਬੰਧ ਹਨ | ਸਰਕਾਰ ਵਲੋਂ ਹੜ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ | ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਹੰਗਾਮੀ ਹਾਲਤ 'ਚ ਘਬਰਾਉਣ ਦੀ ਲੋੜ ਨਹੀਂ | ਲੋਕਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ | 'ਆਪ' ਦਾ ਹਰ ਵਰਕਰ ਦੇਵਤਾ ਦੇ ਨਾਲ ਦਿਨ ਰਾਤ ਖੜਾ ਹੈ | ਇਸ ਮੌਕੇ ਕਿਸਾਨ ਆਗੂ ਪ੍ਰਗਟ ਸਿੰਘ ਪੱਤੂ, ਕੌਂਸਲਰ ਮਨਜੀਤ ਸਿੰਘ, ਸਵਰਨ ਸਿੰਘ ਮਾਛੀਕੇ, ਨਛੱਤਰ ਸਿੰਘ, ਸਾਬਕਾ ਸਰਪੰਚ ਤਾਰਾ ਸਿੰਘ, ਅੰਗਰੇਜ ਸਿੰਘ ਪੱਤੂ ਸਮੇਤ ਪਿੰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜ੍ਹਤਾਂ ਲਈ ਭੇਜਿਆ 300 ਕਿੱਟਾਂ ਸੁੱਕਾ ਰਾਸ਼ਨ ਅਗਲੀ ਖ਼ਬਰ ਭਾਰਤੀ ਕਮਿਊਨਿਸਟ ਪਾਰਟੀ ਵਲੋਂ ਖਡੂਰ ਸਾਹਿਬ ਦੇ ਜੋੜ ਮੇਲੇ 'ਤੇ ਕਰਵਾਈ ਜਾਣ ਵਾਲੀ ਰੈਲੀ ਦੀਆਂ ਤਿਆਰੀਆਂ ਜ਼ੋਰਾਂ 'ਤੇ...
Ad Position 24