09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਕੇਂਦਰ ਅਤੇ ਪੰਜਾਬ ਸਰਕਾਰ ਹੜ੍ਹ ਪੀੜਤਾਂ ਲਈ ਵਿਸ਼ੇਸ਼ ਰਾਹਤ ਪੈਕੇਜ ਦੇਵੇ-ਪਿੰਦੂ ਭਰੋਵਾਲ

Ad Position 21
No active advertisement
ਅਜੀਤ ਡੈਸਕ 02-09-2025
ਤਰਨ ਤਾਰਨ, 1 ਅਗਸਤ (ਹਰਿੰਦਰ ਸਿੰਘ)-ਪਿਛਲੇ ਕਈ ਦਿਨਾਂ ਤੋਂ ਪਹਾੜੀ ਰਾਜਾਂ ਅਤੇ ਪੰਜਾਬ ਵਿਚ ਪੈ ਰਹੇ ਭਾਰੀ ਮੀਂਹ ਕਾਰਨ ਇਸ ਸਮੇਂ ਸਾਰਾ ਪੰਜਾਬ ਖ਼ਾਸਕਰ ਦਰਿਆਵਾਂ ਦੇ ਨਾਲ ਲੱਗਦੇ ਖ਼ੇਤਰਾਂ 'ਚ ਹੜ੍ਹਾਂ ਦੀ ਬਹੁਤ ਹੀ ਨਾਜ਼ੁਕ ਸਥਿਤੀ ਬਣੀ ਹੋਈ ਹੈ | ਹੜ੍ਹਾਂ ਦੀ ਮਾਰ ਹੇਠ ਆਏ ਪਰਿਵਾਰਾਂ, ਜਿੰਨਾ ਦਾ ਭਾਰੀ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਕੇਂਦਰ ਸਰਕਾਰ ਵਿਸ਼ੇਸ਼ ਰਾਹਤ ਪੈਕੇਜ ਦੇਵੇ | ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਕਰਦਿਆਂ ਕੈਨੇਡਾ ਤੋਂ ਫ਼ੋਨ 'ਤੇ ਗੱਲਬਾਤ ਕਰਦਿਆਂ ਯੂਥ ਆਗੂ ਪ੍ਰਮਿੰਦਰ ਸਿੰਘ ਪਿੰਦੂ ਭਰੋਵਾਲ ਨੇ ਕਿਹਾ ਕਿ ਹੜ੍ਹਾਂ ਦੇ ਪਾਣੀ ਦੀ ਮਾਰ ਨਾਲ ਪੰਜਾਬ ਦੇ ਕਈ ਇਲਾਕਿਆਂ ਵਿਚ ਭਾਰੀ ਮਾਲੀੇ ਨੁਕਸਾਨ ਹੋਇਆ ਹੈ | ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਪੰਜਾਬ ਦੇ ਹਾਲਾਤਾਂ 'ਤੇ ਧਿਆਨ ਦੇਣ ਦੀ ਲੋੜ ਹੈ | ਦਰਿਆ ਦੇ ਬੰਨ੍ਹਾਂ ਦੀ ਹਾਲਤ ਬਹੁਤ ਹੀ ਕਮਜ਼ੋਰ ਹੈ, ਜਿੰਨਾਂ ਨੂੰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਸੇਵਾਦਾਰ ਅਤੇ ਸਥਾਨਕ ਲੋਕ ਬੰਨ੍ਹਾਂ 'ਤੇ ਮਿੱਟੀ ਦੇ ਤੋੜੇ ਲਗਾ ਕੇ ਬੰਨ੍ਹ ਮਜ਼ਬੂਤ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਲੋਕਾਂ ਦੇ ਮਕਾਨ, ਪਸ਼ੂਆਂ ਅਤੇ ਫ਼ਸਲਾਂ ਦੇ ਹੋਏ ਨੁਕਸਾਨ ਨੇ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ | ਬਿਆਸ ਦਰਿਆ ਵਿਚ ਆਏ ਹੜ੍ਹਾਂ ਵਲੋਂ ਮਚਾਈ ਗਈ ਤਬਾਹੀ ਕਾਰਨ ਜ਼ਿਲ੍ਹਾ ਤਰਨ ਤਾਰਨ ਦੇ ਕਈ ਪਿੰਡ ਜਿੰਨਾਂ ਵਿਚ ਮੁੰਡਾਪਿੰਡ, ਘੜਕਾ, ਘੜੁੰਮ, ਕਿੜੀਆਂ, ਸਭਰਾ, ਕੁੱਤੀਵਾਲ, ਮਰੜ, ਭਲੋਜਲਾ, ਗਗੜੇਵਾਲ, ਰਾਮਪੁਰ ਨਰੋਤਮਪੁਰ, ਬੋਤਲਕੀੜੀ, ਜਲਾਲਾਬਾਦ, ਕੀੜੀਸ਼ਾਹੀ, ਦਾਰਾਪੁਰ, ਵੈਰੋਵਾਲ ਆਦਿ ਪਿੰਡਾਂ ਦੇ ਕਿਸਾਨਾਂ ਦੀ ਮੰਡ ਖੇਤਰ ਵਿਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੋਈ ਹੈ, ਜਿਥੇ ਕੋਈ ਵੀ ਫ਼ਸਲ ਨਹੀਂ ਰਹੀ | ਇਸ ਲਈ ਪੰਜਾਬ ਸਰਕਾਰ ਦੇ ਨਾਲ ਕੇਂਦਰ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀ ਬਾਂਹ ਫੜਨ ਦੀ ਲੋੜ ਹੈ ਅਤੇ ਕੇਂਦਰ ਸਰਕਾਰ ਪੀੜਤ ਪਰਿਵਾਰਾਂ ਲਈ ਵਿਸ਼ੇਸ਼ ਰਾਹਤ ਪੈਕੇਜ ਜਾਰੀ ਕਰੇ |
Ad Position 22
No active advertisement
ਪਿਛਲੀ ਖ਼ਬਰ ਕਰਮੂੰਵਾਲਾ, ਧੂੰਦਾ ਅਤੇ ਖਾਰਾ ਵਿਖੇ ਮੈਡੀਕਲ ਕੈਂਪ 'ਚ ਲੋਕਾਂ ਦੀ ਸਿਹਤ ਜਾਂਚ- ਡਾਕਟਰ ਗਿੱਲ ਅਗਲੀ ਖ਼ਬਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਹਲਕੇ ਤੋਂ ਮੁੜ ਜਿੱਤ ਦਾ ਝੰਡਾ ਲਹਿਰਾਉਣਗੇ- ਰਣੀਕੇ
Ad Position 24