24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹਥਿਆਰਾਂ ਨਾਲ ਲੈਸ ਵਿਅਕਤੀਆਂ ਵਲੋਂ ਵਿਅਕਤੀ ਨੂੰ ਸੱਟਾਂ ਮਾਰੀਆਂ

Ad Position 21
No active advertisement
ਅਜੀਤ ਡੈਸਕ 03-09-2025
ਤਰਨ ਤਾਰਨ, 2 ਸਤੰਬਰ (ਹਰਿੰਦਰ ਸਿੰਘ)-ਹਥਿਆਰਾਂ ਨਾਲ ਲੈਸ ਵਿਅਕਤੀਆਂ ਵਲੋਂ ਇਕ ਵਿਅਕਤੀ ਦੀ ਦੁਕਾਨ ਅੰਦਰ ਦਾਖ਼ਲ ਹੋ ਕੇ ਉਸ ਨਾਲ ੁਕੱਟਮਾਰ ਕਰਕੇ ਉਸ ਨੂੰ ਸੱਟਾਂ ਮਾਰਨ ਦੇ ਦੋਸ਼ ਹੇਠ ਥਾਣਾ ਸਿਟੀ ਤਰਨ ਤਾਰਨ ਪੁਲਿਸ ਨੇ 6 ਵਿਅਕਤੀਆਂ ਤੋਂ ਇਲਾਵਾ 8-10 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਸਿਟੀ ਤਰਨ ਤਾਰਨ ਵਿਖੇ ਗੌਤਮ ਸ਼ਰਮਾ ਪੁੱਤਰ ਸੁਨੀਲ ਕੁਮਾਰ ਵਾਸੀ ਚੰਦਰ ਕਾਲੋਨੀ ਤਰਨ ਤਾਰਨ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਰਾਜ ਫੈਸ਼ਨ ਮਾਲ ਕੱਪੜਾ ਅਤੇ ਮਨਿਆਰੀ ਦੁਕਾਨ ਬੌਹੜੀ ਚੌਂਕ ਤਰਨ ਤਾਰਨ ਵਿਖੇ ਕੰਮ ਕਰਦਾ ਹੈ | 6 ਅਗਸਤ ਨੂੰ ਉਹ ਅਤੇ ਦੁਕਾਨ 'ਤੇ ਹੋਰ ਕੰਮ ਕਰਦੇ ਲੜਕੇ-ਲੜਕੀਆਂ ਰੱਖੜੀਆਂ ਅਤੇ ਹੋਰ ਸਾਮਾਨ ਗ੍ਰਾਹਕਾਂ ਨੂੰ ਵੇਚ ਰਹੇ ਸੀ ਤਾਂ ਦੁਕਾਨ ਦਾ ਮਾਲਕ ਦੀਪਕ ਸੂਦ ਪੁੱਤਰ ਸਤਪਾਲ ਸੂਦ ਵਾਸੀ ਗਲੀ ਮੁਨਾਰੇ ਵਾਲੀ ਅੱਡਾ ਬਾਜ਼ਾਰ ਤਰਨ ਤਾਰਨ ਦੁਕਾਨ ਦੇ ਅੰਦਰ ਗੱਲੇ 'ਤੇ ਖ਼ੜਾ ਸੀ ਤਾਂ ਰਾਤ 9 ਵਜੇ ਦਿਨੇਸ਼ ਜੋਸ਼ੀ ਪੁੱਤਰ ਕੈਲਾਸ਼ ਜੋਸ਼ੀ ਵਾਸੀ ਨੇੜੇ ਮਾਤਾ ਕੌਂਲਾ ਦੇਵੀ ਮੰਦਰ ਤਰਨ ਤਾਰਨ, ਅਮਨ ਅਰੋੜਾ ਪੁੱਤਰ ਨਿਰੰਦਰ ਕੁਮਾਰ ਵਾਸੀ ਗਲੀ ਡੀ.ਐੱਸ.ਪੀ. ਵਾਲੀ, ਅਭਿਸ਼ੇਕ ਜੋਸ਼ੀ ਪੁੱਤਰ ਰਜੇਸ਼ ਜੋਸ਼ੀ ਵਾਸੀ ਖਾਲਸਾਪੁਰ ਰੋਡ ਗਲੀ ਤੀਰਥ ਰਾਮ ਵਾਲੀ, ਕਾਰਤਿਕ ਚੋਪੜਾ ਪੁੱਤਰ ਮੁਕੇਸ਼ ਕੁਮਾਰ ਵਾਸੀ ਚੰਦਰ ਕਾਲੋਨੀ, ਅਨਮੋਲ ਅਰੋੜਾ, ਲੈਕਸ਼ ਅਰੋੜਾ ਵਾਸੀਅਨ ਗਲੀ ਡੀ.ਐੱਸ.ਪੀ. ਵਾਲੀ ਤੋਂ ਇਲਾਵਾ 8-10 ਅਣਪਛਾਤੇ ਵਿਅਕਤੀ ਜੋ ਕਿ ਹਥਿਆਰਾਂ ਨਾਲ ਲੈਸ ਸਨ ਆਏ ਅਤੇ ਲਲਕਾਰਾ ਮਾਰਦਿਆਂ ਕਿਹਾ ਕਿ ਸਨਾਤਨ ਧਰਮ ਅਧੀਨ ਆਉਂਦੇ ਮੰਦਰਾਂ ਵਿਚ ਨਾਜਾਇਜ਼ ਦਖਲ ਅੰਦਾਜੀ ਹੁੰਦੀ ਰਹੀ ਹੈ ਅਤੇ ਮੰਦਰਾਂ ਵਿਚ ਦਖਲ ਅੰਦਾਜੀ ਦੀਪਕ ਸੂਦ ਦਿੰਦਾ ਰਿਹਾ ਹੈ, ਇਸ ਨੂੰ ਅੱਜ ਮਜ਼ਾ ਚਖਾ ਦਿਓ | ਉਕਤ ਵਿਅਕਤੀਆਂ ਨੇ ਉਸ ਨੂੰ ਸੱਟਾਂ ਮਾਰੀਆਂ ਅਤੇ ਫ਼ਰਾਰ ਹੋ ਗਏ |
ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਭੇਜ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਜੇਲ੍ਹ 'ਚੋਂ ਮੋਬਾਈਲ ਫੋਨ ਮਿਲਣ 'ਤੇ ਤਿੰਨ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਹੜ੍ਹ ਪੀੜਤਾਂ ਦੀ ਸਹਾਇਤਾ ਕਰਕੇ ਕੇਂਦਰ ਸਰਕਾਰ ਆਪਣਾ ਫਰਜ਼ ਪੂਰਾ ਕਰੇ-ਦਰਾਜਕੇ
Ad Position 24