ਤਰਨ ਤਾਰਨ, 2 ਸਤੰਬਰ (ਹਰਿੰਦਰ ਸਿੰਘ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰਸਟੀ ਡਾ. ਐਸ.ਪੀ. ਸਿੰਘ ਉਬਰਾਏ ਕੌਮੀ ਪ੍ਰਧਾਨ ਜੱਸਾ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੇ ਦਿਸ਼ਾ ਨਿਰਦੇਸ਼ ਅਧੀਨ ਜ਼ਿਲ੍ਹਾ ਇਕਾਈ ਤਰਨ ਤਾਰਨ ਵਲੋਂ ਜ਼ਿਲ੍ਹਾ ਸੈਸ਼ਨ ਜੱਜ ਕਵਲਜੀਤ ਸਿੰਘ ਬਾਜਵਾ ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਦੇ ਵਡਮੁੱਲੇ ਸਹਿਯੋਗ ਸਦਕਾ ਹੜ੍ਹ ਪੀੜਤ ਇਲਾਕੇ ਦੇ ਪਿੰਡ ਕਰਮੂਵਾਲ ਅਤੇ ਘੜਕਾ ਵਿਖੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਮੈਡੀਕਲ ਕਿੱਟਾਂ, ਤਰਪਾਲਾਂ ਅਤੇ ਹੋਰ ਰਾਹਤ ਸਮੱਗਰੀ ਵੰਡੀ ਗਈ | ਇਸ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਜ਼ਿਲ੍ਹਾ ਤਰਨ ਤਰਨ ਇਕਾਈ ਦੇ ਪੰਜ ਮੈਂਬਰੀ ਟੀਮ, ਜਿਸ ਵਿਚ ਸੁਖਵੰਤ ਸਿੰਘ ਧਾਮੀ ਪੈਟਰਨ, ਗੁਲਬਾਗ ਸਿੰਘ, ਰਾਮ ਸਿੰਘ, ਮਨਿੰਦਰ ਸਿੰਘ ਰਾਜੂ, ਬਿਕਰਮਜੀਤ ਸਿੰਘ ਕੰਗ ਆਦਿ ਨੇ ਹਲਕਾ ਚੋਹਲਾ ਸਾਹਿਬ ਦੇ ਪਟਵਾਰੀ ਗੁਰਸਾਹਿਬ ਸਿੰਘ ਦੀ ਸਹਾਇਤਾ ਨਾਲ ਉਕਤ ਦੋਹਾਂ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਦੇ ਸ਼ਨਾਖਤ ਕਰ ਲਈ ਸੀ | ਬਾਅਦ ਦੁਪਹਿਰ ਜ਼ਿਲ੍ਹਾ ਤਰਨ ਤਾਰਨ ਇਕਾਈ ਦੇ ਪ੍ਰਧਾਨ ਦਿਲਬਾਗ ਸਿੰਘ ਜੋਧਾ ਦੀ ਅਗਵਾਈ ਵਿਚ ਇਨ੍ਹਾਂ ਦੋਵਾਂ ਪਿੰਡਾਂ ਕਰਮੂਵਾਲ ਅਤੇ ਘੜਕਾ ਪਿੰਡ ਦੇ ਲੋੜਵੰਦ ਪਰਿਵਾਰਾਂ ਨੂੰ ਜ਼ਿਲ੍ਹਾ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਦੀ ਧਰਮ ਪਤਨੀ ਮਿਸਿਜ ਬਾਜਵਾ ਅਤੇ ਸੀ.ਜੇ. ਐਮ ਮੈਡਮ ਸ਼ਿਲਪਾ ਨੇ ਆਪਣੇ ਕਰ ਕਮਲਾਂ ਨਾਲ ਰਾਸ਼ਨ ਕਿੱਟਾਂ ਮੈਡੀਕਲ ਕਿੱਟਾਂ ਅਤੇ ਹੋਰ ਰਾਹਤ ਸਮੱਗਰੀ ਦੀ ਵੰਡ ਕੀਤੀ | ਇਸ ਮੌਕੇ ਦਿਲਬਾਗ ਸਿੰਘ ਜੋਧਾ ਪ੍ਰਧਾਨ, ਕੁਲਰਾਜਵੀਰ ਸਿੰਘ ਕੰਗ, ਜਨਰਲ ਸਕੱਤਰ ਕੁਲਵਿੰਦਰ ਸਿੰਘ ਪਿੰਕਾ, ਪ੍ਰਬੰਧਕ ਸਕੱਤਰ ਗੁਲਬਾਗ ਸਿੰਘ, ਸੁਖਵੰਤ ਸਿੰਘ ਧਾਮੀ ਪੈਟਰਨ, ਮਨਿੰਦਰ ਸਿੰਘ ਰਾਜੂ, ਬਿਕਰਮਜੀਤ ਸਿੰਘ ਕੰਗ, ਪਵਨ ਕੁਮਾਰ ਬੁੱਗੀ ਪ੍ਰੈਸ ਸਕੱਤਰ, ਮਨਜਿੰਦਰ ਸਿੰਘ ਸੁੱਗਾ, ਜਸਪਾਲ ਸਿੰਘ ਪਾਲਾ, ਸਾਹਿਬ ਸਿੰਘ, ਗਗਨਦੀਪ ਭਾਰਗਵ, ਰਾਮ ਸਿੰਘ, ਕੇਵਲ ਸਿੰਘ, ਥਾਣੇਦਾਰ ਹਰਜੀਤ ਸਿੰਘ ਨਾਮਧਾਰੀ, ਗੁਰਿੰਦਰ ਸਿੰਘ ਲਾਡੀ, ਨਰਿੰਦਰ ਸਿੰਘ ਸਾਬਕਾ ਬੈਂਕ ਮੈਨੇਜ਼ਰ ਅਤੇ ਜ਼ਿਲ੍ਹਾ ਇਕਾਈ ਦੇ ਬਹੁਤ ਸਾਰੇ ਮੈਂਬਰ ਹਾਜ਼ਰ ਸਨ |