24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸੁਖਵੰਤ ਕੌਰ ਸ਼ਹੀਦ ਦੇ ਨਮਿਤ ਸ਼ਰਧਾਜਲੀ ਸਮਾਗਮ 'ਚ ਵੱਖ-ਵੱਖ ਸ਼ਖ਼ਸੀਅਤਾਂ ਹੋਈਆਂ ਸ਼ਾਮਿਲ

Ad Position 21
No active advertisement
ਅਜੀਤ ਡੈਸਕ 03-09-2025
ਪੱਟੀ, 2 ਸਤਬੰਰ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸਵ. ਸਾਬਕਾ ਵਿਧਾਇਕ ਗੁਰਦੀਪ ਸਿੰਘ ਸ਼ਹੀਦ ਦੀ ਧਰਮ ਪਤਨੀ ਸਵ. ਸੁਖਵੰਤ ਕੌਰ ਸ਼ਹੀਦ ਦੇ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਜ਼ਲੀ ਸਮਾਗਮ ਗੁਰਦਆਰਾ ਸ੍ਰੀ ਨਾਨਕ ਦਰਬਾਰ ਗਾਰਡਨ ਕਾਲੋਨੀ ਪੱਟੀ ਜ਼ਿਲ੍ਹਾ ਤਰਨ ਤਾਰਨ ਵਿਖੇ ਹੋਇਆ | ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ, ਉਨ੍ਹਾਂ ਦੇ ਗ੍ਰਹਿ ਸ਼ਹੀਦ ਨਿਵਾਸ ਨੇੜੇ ਡਾਕਖਾਨਾ ਪੱਟੀ ਵਿਖੇ ਪਾਉਣ ਉਪਰੰਤ ਭਾਈ ਓਾਕਾਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੇ ਕੀਰਤਨੀ ਜਥੇ ਵਲੋਂ ਗੁਰਦੁਆਰਾ ਸ੍ਰੀ ਨਾਨਕ ਦਰਬਾਰ ਗਾਰਡਨ ਕਾਲੋਨੀ ਪੱਟੀ ਵਿਖੇ ਕੀਰਤਨ ਕੀਤਾ ਗਿਆ | ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਉਦਿਆਂ ਵਜੀਰ ਸਿੰਘ ਪਾਰਸ ਵਲੋਂ ਮਾਤਾ ਸੁਖਵੰਤ ਕੌਰ ਦੀ ਜੀਵਨੀ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਉਹ ਇਨਸਾਨ ਆਪਣੇ ਨੇਕ ਕੰਮਾਂ ਦੁਆਰਾ ਅਤੇ ਮਿੱਠ ਬੋਲੜੇ ਸੁਭਾਅ ਕਾਰਨ ਜਿੰਦਗੀ ਦੇ ਸਫਰ ਦੌਰਾਨ ਲੋਕ ਮਨਾਂ ਵਿਚ ਇੰਨਾਂ ਵੱਸ ਜਾਂਦੇ ਹਨ ਕਿ ਉਨ੍ਹਾਂ ਦੇ ਸਦੀਵੀਂ ਵਿਛੋੜੇ ਦੀ ਘਾਟ ਪਰਿਵਾਰ ਅਤੇ ਸਮਾਜ ਨੂੰ ਹਮੇਸ਼ਾ ਰੜਕਦੀ ਰਹਿੰਦੀ ਹੈ, ਅਜਿਹੀ ਸਖ਼ਸੀਅਤ ਦੇ ਮਾਲਕ ਸਨ ਮਾਤਾ ਸੁਖਵੰਤ ਕੌਰ ਸ਼ਹੀਦ | ਸਾਬਕਾ ਵਿਧਾਇਕ ਗੁਰਦੀਪ ਸਿੰਘ ਸ਼ਹੀਦ ਅਤੇ ਮਾਤਾ ਸੁਖਵੰਤ ਕੌਰ ਪਾਸੋੋਂ ਚੰਗੇ ਗੁਣ ਪ੍ਰਾਪਤ ਕਰਕੇ ਉਨ੍ਹਾਂ ਦੇ ਲੜਕੇ ਜਸਬੀਰ ਸਿੰਘ ਸ਼ਹੀਦ ਸਾਬਕਾ ਪ੍ਰਧਾਨ ਨਗਰ ਕੌਸਲ ਪੱਟੀ ਅਤੇ ਐਡਵੋਕੇਟ ਸੁਖਬੀਰ ਸਿੰਘ ਸ਼ਹੀਦ ਸੀਨੀਅਰ ਕਾਂਗਰਸੀ ਆਗੂ ਵਜੋਂ ਪੱਟੀ ਹਲਕੇ ਵਿਚ ਸੇਵਾਵਾਂ ਨਿਭਾਅ ਰਹੇ ਹਨ | ਇਸ ਮੌਕੇ ਪਾਰਸ ਨੇ ਸਭ ਦਾ ਧੰਨਵਾਦ ਕੀਤਾ | ਇਸ ਮੌਕੇ ਸੀਨੀਅਰ ਭਾਜਪਾ ਆਗੂ ਅਨੂਪ ਸਿੰਘ ਭੁੱਲਰ, ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਐੱਸ.ਜੀ.ਪੀ.ਸੀ, ਸਾਬਕਾ ਚੇਅਰਮੈਨ ਜਗਤਾਰ ਸਿੰਘ ਬੁਰਜ, ਸਾਬਕਾ ਚੇਅਰਮੈਨ ਪਿ੍ੰਸੀਪਲ ਹਰਦੀਪ ਸਿੰਘ ਪੱਟੀ, ਗੁਰਮਹਾਂਵੀਰ ਸਿੰਘ ਸਰਹਾਲੀ, ਹਰਪ੍ਰੀਤ ਸਿੰਘ ਸੰਧੂ ਪੀ.ਪੀ.ਸੀ.ਸੀ ਮੈਂਬਰ ਚੇਅਰਮੈਨ ਸੁਖਵਿੰਦਰ ਸਿੰਘ ਸਿੱਧੂ, ਸਾਬਕਾ ਪ੍ਰਧਾਨ ਦਲਬੀਰ ਸਿੰਘ ਸੇਖੋਂ, ਅੰਮਿ੍ਤਬੀਰ ਸਿੰਘ ਬਿੱਟੂ ਆਸਲ, ਸੇਵਾ ਮੁਕਤ ਐਕਸੀਅਨ ਜਸਬੀਰ ਸਿੰਘ ਸੋਢੀ, ਸਾਬਕਾ ਚੇਅਰਮੈਨ ਸੁਖਰਾਜ ਸਿੰਘ ਕਿਰਤੋਵਾਲ, ਸਾਬਕਾ ਚੇਅਰਮੈਨ ਮੱਖਣ ਸਿੰਘ ਸ਼ਕਰੀ, ਵਜੀਰ ਸਿੰਘ ਪਾਰਸ, ਅਮਰੀਕ ਸਿੰਘ ਭੁੱਲਰ, ਐਡਵੋਕੇਟ ਕੰਵਲਜੀਤ ਸਿੰਘ ਬਾਠ, ਐਡਵੋਕੇਟ ਰਾਜਪ੍ਰੀਤ ਸਿੰਘ ਰਾਣਾ, ਐਡਵੋਕੇਟ ਗੌਰਵ ਦੀਵਾਨ, ਗੁਰਬੀਰ ਸਿੰਘ ਕਾਲੇਕੇ, ਕੌਂਸਲਰ ਕਰਨ ਧਾਰੀਵਾਲ, ਸੰਦੀਪ ਸਿੰਘ ਸੰਨੀ ਵਾਹਲਾ, ਰਾਜੇਸ਼ ਭਾਰਦਵਾਜ ਐੱਮ.ਡੀ. ਐੱਸ.ਬੀ.ਐੱਸ ਸਿੱਖਿਆ ਸੰਸਥਾਵਾਂ ਗਰੁੱਪ ਪੱਟੀ, ਡਾਕਟਰ ਰਾਕੇਸ਼ ਤਰੇਹਨ, ਅਮਰੀਕ ਸਿੰਘ ਐੱਮ.ਬੀ.ਏ, ਭੋਲਾ ਸਿੰਘ ਸ਼ਕਰੀ, ਲਖਬੀਰ ਸਿੰਘ ਲੁਹਾਰੀਆ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਪੱਟੀ ਗੁਰਚਰਨ ਸਿੰਘ ਚੰਨ, ਦਲਬੀਰ ਸਿੰਘ ਅਮਰਕੋਟ, ਐਡਵੋਕੇਟ ਗੁਰਮੀਤ ਸਿੰਘ, ਗੁਰਚਰਨ ਸਿੰਘ ਚੰਨ ਕਵਲਜੀਤ ਸਿੰਘ ਗਿੱਲ ਅਕਾਲੀ ਆਗੂ, ਕੌਂਸਲਰ ਕੁਲਵਿੰਦਰ ਸਿੰਘ ਬੱਬਾ, ਗੁਰਜੀਤ ਸਿੰਘ ਸਹਿਦੇਵ, ਹਰਪ੍ਰਤਾਪ ਸਿੰਘ ਗਿੱਲ, ਸੁੱਖ ਭੁੱਲਰ, ਬਲਰਾਜ ਸਿੰਘ ਕੁੱਲਾ, ਐਡਵੋਕੇਟ ਅਸ਼ੋਕ ਕੁਮਾਰ, ਸੰਨੀ ਪਾਠਕ, ਸੋਨੂ ਜੈਨ, ਅਮਨ ਭਸੀਨ, ਗੌਰਵ ਪਾਠਕ, ਐਡਵੋਕੇਟ ਜਗਮੀਤ ਸਿੰਘ ਭੁੱਲਰ, ਅਮਨ ਚੌਧਰੀ, ਅਮਨਦੀਪ ਸਿੰਘ ਭਾਟੀਆ, ਤਲਵਿੰਦਰ ਸਿੰਘ, ਐਡਵੋਕੇਟ ਮਨਦੀਪ ਸਿੰਘ ਭੁੱਲਰ, ਪਰਮਜੀਤ ਸਿੰਘ ਭਨਿਆਰਾ, ਅਮਨਦੀਪ ਸਿੰਘ ਲਵਲੀ ਭੁੱਲਰ, ਤਜਿੰਦਰ ਸਿੰਘ ਭੁੱਲਰ, ਗੁਰਮੀਤ ਸਿੰਘ ਵਾਲੀਆ, ਲਖਵਿੰਦਰ ਸਿੰਘ ਧਨੋਆ, ਸੁਖਵਿੰਦਰ ਸਿੰਘ ਸੰਗਵਾ ਪੀ.ਏ, ਰਾਜਨ ਅਰੋੜਾ, ਐਡਵੋਕੇਟ ਸ਼ਿਵਦੀਪ ਮਹਿਤਾ, ਐਡਵੋਕੇਟ ਪ੍ਰੀਤਮ ਸਿੰਘ ਭੁੱਲਰ, ਐਡਵੋਕੇਟ ਸ਼ਮਿੰਦਰ ਸਿੰਘ ਕੋਟਲੀ, ਡਾ.ਤਰਲੋਚਨ ਸਿੰਘ ਬੇਦੀ, ਬਲਵੰਤ ਸਿੰਘ ਬੰਟੀ, ਪ੍ਰਤਾਪ ਸਿੰਘ, ਸੁਖਦੇਵ ਸਿੰਘ ਭੱਠੇ ਭੈਣੀ, ਡੀ.ਐੱਸ.ਪੀ. ਗੁਰਪ੍ਰੀਤ ਸਿੰਘ ਬਰਾੜ, ਇੰਸਪੈਕਟਰ ਜਸਬੀਰ ਸਿੰਘ, ਪਿ੍ੰਸੀਪਲ ਗੁਰਬਚਨ ਸਿੰਘ ਲਾਲੀ ਆਦਿ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ | ਇਸ ਮੌਕੇ ਜਸਬੀਰ ਸਿੰਘ ਸ਼ਹੀਦ, ਸੁਖਬੀਰ ਸਿੰਘ ਸ਼ਹੀਦ, ਮਨਦੀਪ ਸਿੰਘ ਸ਼ਹੀਦ ਆਦਿ ਪਰਿਵਾਰ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਲਈ ਰਾਹਤ ਕਾਰਜ ਮਾਨਵਤਾ ਦੀ ਅਨੂਠੀ ਮਿਸਾਲ-ਭਾਈ ਰਾਮਦੀਪ ਸਿੰਘ ਅਗਲੀ ਖ਼ਬਰ ਗੋਇੰਦਵਾਲ ਸਾਹਿਬ ਦੇ ਸਾਲਾਨਾ ਜੋੜ ਮੇਲਾ ਜੱਗ ਸੰਬੰਧੀ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਤਿਆਰੀਆਂ ਜ਼ੋੋਰਾਂ 'ਤੇ- ਮੁੰਡਾ ਪ...
Ad Position 24