ਤਰਨ ਤਾਰਨ, 3 ਸਤੰਬਰ (ਹਰਿੰਦਰ ਸਿੰਘ)-ਏ.ਜੀ.ਟੀ.ਐੱਫ਼ ਅਤੇ ਪੰਜਾਬ ਪੁਲਿਸ ਤਰਨ ਤਾਰਨ ਵਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਲਖਬੀਰ ਸਿੰਘ ਉਰਫ਼ ਲੰਡਾ ਹਰੀਕੇ ਗਰੁੱਪ ਦੇ 2 ਕਾਰਕੁੰਨਾਂ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਗਿ੍ਫ਼ਤਾਰ ਕੀਤੇ ਗਏ ਦੋਵਾਂ ਨੌਜਵਾਨਾਂ ਪਾਸੋਂ ਪੁਲਿਸ ਨੇ 2 ਪਿਸਤੌਲ ਅਤੇ 9 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ | ਗਿ੍ਫ਼ਤਾਰ ਕੀਤੇ ਗਏ ਨੌਜਵਾਨਾਂ ਵਿਚੋਂ ਇਕ ਨੌਜਵਾਨ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਸੰਗੀਨ ਧਰਾਵਾਂ ਤਹਿਤ 5 ਮਾਮਲੇ ਦਰਜ ਹਨ ਅਤੇ ਉਹ ਇਕ ਮਾਮਲੇ ਵਿਚ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ | ਏ.ਜੀ.ਟੀ.ਐੱਫ਼ ਦੇ ਏ.ਆਈ.ਜੀ. ਸੰਦੀਪ ਗੋਇਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ.ਜੀ.ਟੀ.ਐੱਫ਼ ਦੀ ਟੀਮ ਅਤੇ ਪੰਜਾਬ ਪੁਲਿਸ ਤਰਨ ਤਾਰਨ ਦੀ ਟੀਮ ਨੇ ਵਿਦੇਸ਼ ਵਿਚ ਬੈਠੇ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਹਰੀਕੇ ਦੇ ਸਾਥੀ ਵਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਗੁਰਮੀਤ ਸਿੰਘ ਵਾਸੀ ਠੱਠਾ ਅਤੇ ਉਸਦੇ ਇਕ ਹੋਰ ਸਾਥੀ ਹਰਪ੍ਰੀਤ ਸਿੰਘ ਉਰਫ ਪਿ੍ੰਸ ਨੂੰ ਗਿ੍ਫ਼ਤਾਰ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਲੋਂ ਇਕ ਦੇਸੀ ਕੱਟਾ 315 ਬੋਰ ਉਸਦੇ ਤਿੰਨ ਰੌਂਦ, ਇਕ ਪਿਸਟਲ 32 ਬੋਰ ਅਤੇ 6 ਜਿੰਦਾਂ ਰੌਂਦ ਤੋਂ ਇਲਾਵਾ ਇਕ ਖੋਹੀ ਹੋਈ ਐਕਟਿਵਾ ਵੀ ਬਰਾਮਦ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਕਰਨਜੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਸੋਹਲ ਨੇ ਝਬਾਲ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਜਸਕਰਨ ਕੌਰ ਵਾਸੀ ਤਾਜੇਚੱਕ ਦੇ ਘਰ ਬਿਜਲੀ ਦਾ ਕੰਮ ਕਰਦਾ ਹੈ, ਉਹ ਅੰਮਿ੍ਤਸਰ ਤੋਂ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਮੱਥਾ ਟੇਕਣ ਲਈ ਆ ਰਹੇ ਸੀ ਤਾਂ ਜਗਤਪੁਰਾ ਨਹਿਰ ਦੇ ਨਜ਼ਦੀਕ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ ਦੀ ਸਕੂਟਰੀ ਨੂੰ ਸੜਕ 'ਤੇ ਸੁੱਟ ਲਿਆ | ਅਣਪਛਾਤੇ ਵਿਅਕਤੀਆਂ ਕੋਲ ਖਿਡੌਣਾ ਟਾਈਪ ਪਿਸਤੌਲ ਅਤੇ ਦਾਤਰ ਸੀ | ਉਕਤ ਵਿਅਕਤੀਆਂ ਨੇ ਜਸਕਰਨ ਕੌਰ ਦੀ ਐਕਟਿਵਾ, ਪਰਸ ਜਿਸ ਵਿਚ 1500 ਰੁਪਏ ਨਗਦ, ਅਧਾਰ ਕਾਰਡ, ਐਕਟਿਵਾ ਦੀ ਆਰ.ਸੀ ਅਤੇ ਉਸਦਾ ਮੋਬਾਈਲ ਫੋਨ ਖੋਹ ਲਿਆ | ਉਨ੍ਹਾਂ ਦੱਸਿਆ ਕਿ ਏ.ਜੀ.ਟੀ.ਐੱਫ਼ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਇਸ ਮਾਮਲੇ ਵਿਚ ਲੋੜੀਦੇ ਵਿਕਰਮਜੀਤ ਸਿੰਘ ਨੂੰ ਕਾਬੂ ਕੀਤਾ ਹੈ | ਉਨ੍ਹਾਂ ਦੱਸਿਆ ਕਿ ਵਿਕਰਮਜੀਤ ਸਿੰਘ ਦੇ ਖ਼ਿਲਾਫ਼ ਫਿਰੌਤੀ ਲਈ ਝਬਾਲ ਥਾਣੇ ਅਧੀਨ ਪੈਂਦੇ ਕੁਝ ਇਲਾਕਿਆਂ ਵਿਚ ਘਰਾਂ 'ਤੇ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਉਸ ਦਾ ਇਕ ਸਾਥੀ ਅਜੇਪਾਲ ਸਿੰਘ ਉਰਫ਼ ਮੋਟਾ ਕੁਝ ਸਮਾਂ ਪਹਿਲਾਂ ਹੀ ਪੁਲਿਸ ਵਲੋਂ ਪੁਲਿਸ ਮੁਕਾਬਲੇ ਦੌਰਾਨ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਵਿਕਰਮਜੀਤ ਸਿੰਘ ਉਸਦਾ ਸਾਥੀ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਨਾਲ ਹਰਪ੍ਰੀਤ ਸਿੰਘ ਉਰਫ ਪਿੰ੍ਰਸ ਨਾਮਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਗਿ੍ਫ਼ਤਾਰ ਕੀਤੇ ਗਏ ਵਿਕਰਮਜੀਤ ਸਿੰਘ ਦੇ ਖ਼ਿਲਾਫ਼ ਫਿਰੌਤੀਆਂ ਲਈ ਗੋਲੀਆਂ ਚਲਾਉਣ ਲਈ 2 ਮਾਮਲੇ ਥਾਣਾ ਝਬਾਲ ਵਿਖੇ ਦਰਜ ਹਨ | ਇਸ ਤੋਂ ਇਲਾਵਾ ਉਕਤ ਮਾਮਲੇ ਵਿਚ ਐਕਟਿਵਾ ਖੋਹਣ ਅਤੇ ਭਿੱਖੀਵਿੰਡ ਵਿਚ ਵੀ ਇਕ ਮਾਮਲਾ ਦਰਜ ਹੈ | ਅੰਮਿ੍ਤਸਰ ਦੇ ਏ ਡਵੀਜਨ ਥਾਣੇ ਵਿਚ ਦਰਜ ਕੇਸ ਵਿਚ ਵੀ ਵਿਕਰਮਜੀਤ ਸਿੰਘ ਨੂੰ ਭਗੌੜਾ ਐਲਾਨਿਆ ਜਾ ਚੁੱਕਾ ਹੈ | ਸੰਦੀਪ ਗੋਇਲ ਨੇ ਕਿਹਾ ਕਿ ਏ.ਜੀ.ਟੀ.ਐੱਫ ਦੀ ਗੈਂਗਸਟਰਾਂ ਦੇ ਖ਼ਿਲਾਫ਼ ਇਸ ਤਰ੍ਹਾਂ ਦੀ ਕਾਰਵਾਈ ਜਾਰੀ ਰਹੇਗੀ |