ਫਤਿਆਬਾਦ, 6 ਸਤੰਬਰ (ਹਰਵਿੰਦਰ ਸਿੰਘ ਧੂੰਦਾ)-ਬਿਆਸ ਦਰਿਆ ਵਿਚ ਪੌਂਗ ਡੈਮ ਤੋੋਂ ਛੱਡੇ ਗਏ ਵਾਧੂ ਪਾਣੀ ਨੇ ਜਿਥੇ ਮੰਡ ਖੇਤਰ ਵਿਚ ਝੋਨੇ ਦੀ ਹਜ਼ਾਰਾ ਏਕੜ ਫਸਲ ਬਰਬਾਦ ਕਰ ਦਿੱਤੇ, ਉਥੇ ਲੋਕਾਂ ਦੇ ਰੈਣ ਬਸੇਰੇ, ਟਿਊਬਵੈਲ ਅਤੇ ਡੰਗਰਾਂ ਦਾ ਵੀ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਕੀਤਾ ਹੈ | ਜਿਸ ਦਾ ਜਾਇਜ਼ਾ ਲੈਣ ਲਈ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਸੱਦੇ 'ਤੇ ਕਾਗਰਸ ਦੇ ਸੂਬਾ ਇੰਚਾਰਜ਼ ਭੁਪੇਸ਼ ਬਘੇਲ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਮਨਜੀਤ ਸਿੰਘ ਸਿੱਕੀ ਸਮੇਤ ਪਿੰਡ ਧੂੰਦਾ ਵਿਖੇ ਦਰਿਆ ਬਿਆਸ ਦੇ ਪਾਣੀ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ | ਇਸ ਮੌਕੇ ਭੂਪੇਸ਼ ਬਘੇਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਉਪਰ ਸਿਰ ਉਪਰ ਜੋ ਬਿਪਤਾ ਪਈ ਹੈ, ਉਹ ਪੰਜਾਬ ਸਰਕਾਰ ਦੀ ਦੇਣ ਹੈ, ਕਿਉਂਕਿ ਜੇਕਰ ਸਮੇਂ ਸਿਰ ਹੜ੍ਹਾਂ ਦੇ ਪ੍ਰਬੰਧ ਕਰ ਲਏ ਹੁੰਦੇ ਤਾਂ ਅੱਜ ਲੋਕ ਘਰਾਂ ਤੋਂ ਸੜਕਾਂ 'ਤੇ ਨਾ ਆਉਂਦੇ | ਉਨ੍ਹਾਂ ਦੱਸਿਆ ਕਿ ਧੂੰਦਾ ਵਿਖੇ 600 ਏਕੜ ਝੋਨੇ ਨੂੰ ਰਮਨਜੀਤ ਸਿੰਘ ਸਿੱਕੀ ਦੀ ਟੀਮ ਸਮੇਤ ਪਿੰਡ ਵਾਸੀਆਂ ਵਲੋਂ ਜਦੋ ਜਹਿਦ ਕਰਕੇ ਟੁੱਟੇ ਬੰਨ ਨੂੰ ਦੁਬਾਰਾ ਬੰਨ੍ਹ ਕੇ ਬਚਾਇਆ ਗਿਆ ਹੈ | ਬੰਨ੍ਹ ਨੂੰ ਪੱਕਾ ਕਰਨ ਲਈ ਉਪਰੋਕਤ ਕਾਂਗਰਸੀ ਆਗੂਆਂ ਨੇ ਮੌਕਾ ਵੇਖ ਕੇ ਦੋ ਲੱਖ ਰੁਪਏ ਦੀ ਰਾਸ਼ੀ ਤੁਰੰਤ ਪਿੰਡ ਧੂੰਦਾ ਦੇ ਸਾਬਕਾ ਸਰਪੰਚ ਨੂੰ ਭੇਟ ਕੀਤੀ | ਇਸ ਮੌਕੇ ਪਿੰਡ ਧੂੰਦਾ ਦੇ ਦਲਿਤ ਪਰਿਵਾਰਾਂ ਦੇ ਜਿਨ੍ਹਾਂ ਦੇ ਘਰਾਂ ਵਿਚ ਪਾਣੀ ਨੇ ਮਾਰ ਕੀਤੀ ਹੈ, ਉਨ੍ਹਾਂ ਘਰਾਂ ਦੇ ਪੁਨਰਵਾਸ ਦਾ ਭਰੋਸਾ ਦਿੱਤਾ | ਇਸ ਮੌਕੇ ਰਮਨਜੀਤ ਸਿੰਘ ਸਿੱਕੀ ਵਲੋਂ ਹਰ ਸੰਭਵ ਯਤਨ ਕਰਨ ਦੇ ਨਾਲ-ਨਾਲ 200 ਪੈਕੇਟ ਸਹਾਇਤਾ ਵਜੋਂੋ ਪਿੰਡ ਧੂੰਦਾ ਵਿਖੇ ਭੇਜਣ ਲਈ ਆਪਣੇ ਵਿਅਕਤੀਆਂ ਦੀ ਡਿਊਟੀ ਲਗਾਈ | ਇਸ ਮੌਕੇ ਕਾਂਗਰਸੀ ਆਗੂ ਗੁਲਵਿੰਦਰ ਸਿੰਘ ਰਾਏ, ਸਰਪੰਚ ਜਗਰੂਪ ਸਿੰਘ ਖੁਵਾਸਪੁਰ, ਨਿਸ਼ਾਨ ਸਿੰਘ ਢੋਟੀ, ਰਣਜੀਤ ਸਿੰਘ ਰਾਣਾ ਪੀ.ਏ, ਜਸਵੰਤ ਸਿੰਘ ਜੱਸਾ, ਸਾਬਕਾ ਸਰਪੰਚ ਸਵਰਨ ਸਿੰਘ, ਸਾ. ਸਰਪੰਚ ਪ੍ਰਮਿੰਦਰ ਸਿੰਘ ਪੱਮਾ, ਨੰਬਰਦਾਰ ਬਖਸ਼ੀਸ਼ ਸਿੰਘ, ਰੂਪ ਸਿੰਘ ਮੈਂਬਰ, ਹਰਬੰਸ ਸਿੰਘ ਸਾ.ਸਰਪੰਚ, ਚਮਕੌਰ ਸਿੰਘ ਮਾੈਬਰ, ਮਹਿਲ ਸਿੰਘ ਭੱਲੀ ਮੈਂਬਰ, ਨਾਇਬ ਸਿੰਘ, ਤਰਸੇਮ ਸਿੰਘ, ਮਲਕੀਤ ਸਿੰਘ, ਹਰਪਾਲ ਸਿੰਘ, ਰਾਮ ਸਿੰਘ, ਗੁਰਭੇਜ ਸਿੰਘ ਅਤੇ ਹੋਰ ਹਾਜ਼ਰ ਸਨ |