23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਤਰਨ ਤਾਰਨ ਵਿਚ ਐੱਸ.ਪੀ. ਅਤੇ ਡੀ.ਐੱਸ.ਪੀ. ਪੱਧਰ ਦੇ ਚਾਰ ਅਧਿਕਾਰੀਆਂ ਦੀ ਹੋਈ ਤਾਇਨਾਤੀ <br/>

Ad Position 21
No active advertisement
ਅਜੀਤ ਡੈਸਕ 07-09-2025
ਤਰਨ ਤਾਰਨ, 6 ਸਤੰਬਰ (ਹਰਿੰਦਰ ਸਿੰਘ)-ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਤਰਨ ਤਾਰਨ ਵਿਚ ਪੁਲਿਸ ਅਧਿਕਾਰੀਆਂ ਦੀ ਤਾਇਨਾਤੀ ਕਰਦੇ ਹੋਏ 2 ਐੱਸ.ਪੀ. ਅਤੇ 2 ਡੀ.ਐੱਸ.ਪੀ. ਪੱਧਰ ਦੇ ਅਧਿਕਾਰੀਆਂ ਨੂੰ ਨਵੀਂ ਤਾਇਨਤੀਆਂ ਕੀਤੀਆਂ ਹਨ | ਨਵੀਂ ਤਾਇਨਤੀਆਂ ਵਿਚ ਅਜੇਰਾਜ ਸਿੰਘ ਨੂੰ ਜੇਲ੍ਹਾਂ ਦੇ ਵਿਭਾਗ ਤੋਂ ਐੱਸ.ਪੀ. ਹੈਡਕੁਆਟਰ ਤਰਨ ਤਾਰਨ, ਤਰਨ ਤਾਰਨ ਦੇ ਐੱਸ.ਪੀ. ਹੈਡਕੁਆਟਰ ਬਲਜੀਤ ਸਿੰਘ ਨੂੰ ਜੇਲ੍ਹ ਵਿਭਾਗ, ਡੀ.ਐੱਸ.ਪੀ.ਪਦਉਨਤ ਹੋ ਕੇ ਆਪਣੀ ਨਵੀਂ ਤਾਇਨਤੀ ਦੀ ਉਮੀਦ ਕਰ ਰਹੇ ਰਿਪੁਤਾਪਨ ਸਿੰਘ ਸੰਧੂ ਨੂੰ ਤਰਨ ਤਾਰਨ ਦਾ ਐੱਸ.ਪੀ.(ਡੀ) ਨਿਯੁਕਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ਇੰਸਪੈਕਟਰ ਤੋਂ ਪਦਉਨਤ ਹੋ ਕੇ ਡੀ.ਐੱਸ.ਪੀ. ਬਣੇ ਸੁਖਬੀਰ ਸਿੰਘ ਨੂੰ ਤਰਨ ਤਾਰਨ ਦਾ ਡੀ.ਐੱਸ.ਪੀ.(ਡੀ) ਨਿਯੁਕਤ ਕੀਤਾ ਗਿਆ ਹੈ | ਜਦਕਿ ਡੀ.ਐੱਸ.ਪੀ. ਜਗਦੀਪ ਸਿੰਘ ਨੂੰ ਡੀ.ਐੱਸ.ਪੀ. ਸਬ ਡਵੀਜਨ ਤਰਨ ਤਾਰਨ ਨਿਯੁਕਤ ਕੀਤਾ ਗਿਆ ਹੈ | ਅੱਜ ਸਾਰੇ ਅਧਿਕਾਰੀਆਂ ਨੇ ਦੇਰ ਸ਼ਾਮ ਤੱਕ ਆਪਣਾ ਚਾਰਜ ਸੰਭਾਲ ਲਿਆ ਹੈ | ਇਸ ਮੌਕੇ ਉਕਤ ਅਧਿਕਾਰੀਆਂ ਨੇ ਕਿਹਾ ਕਿ ਸਰਹੱਦੀ ਜ਼ਿਲ੍ਹਾ ਤਰਨ ਤਾਰਨ ਵਿਚ ਨਸ਼ੇ ਦੇ ਖਾਤਮੇ ਉਪਰ ਸਖਤੀ ਨਾਲ ਕੰਮ ਕੀਤਾ ਜਾਵੇਗਾ | ਨਸ਼ਾ ਸਮਗੱਲਰਾਂ ਦੀ ਹਰ ਹਰਕਤ 'ਤੇ ਨਜ਼ਰ ਰੱਖੀ ਜਾਵੇਗੀ ਅਤੇ ਉਨ੍ਹਾਂ ਨੂੰ ਕਿਸੇ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ, ਉਥੇ ਜ਼ਿਲ੍ਹੇ ਵਿਚ ਗੈਂਗਸਟਰਵਾਦ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਤੇਜ਼ ਰਫ਼ਤਾਰ ਸਕਾਰਪੀਓ ਨੇ ਈ-ਰਿਕਸ਼ਾ ਨੂੰ ਮਾਰੀ ਟੱਕਰ, ਔਰਤ ਦੀ ਮੌਤ <br/> ਅਗਲੀ ਖ਼ਬਰ ਭੁਪੇਸ਼ ਬਘੇਲ, ਚਰਨਜੀਤ ਚੰਨੀ, ਰਾਜਾ ਵੜਿੰਗ ਅਤੇ ਸਿੱਕੀ ਵਲੋਂ ਪਿੰਡ ਧੂੰਦਾ ਵਿਖੇ ਹੜ੍ਹ ਪੀੜਤ ਲੋਕਾਂ ਨਾਲ ਕੀਤੀ ਗੱਲਬਾਤ...
Ad Position 24