ਫਤਿਆਬਾਦ, 6 ਸਤੰਬਰ (ਹਰਵਿੰਦਰ ਸਿੰਘ ਧੂੰਦਾ)- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਭਾਤ ਫੇਰੀ ਜਥੇ ਵਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤਿ ਜੋਤ ਦਿਵਸ ਸਬੰਧੀ ਸੰਗਤੀ ਰੂਪ ਵਿਚ ਗੁਰੂਦਵਾਰਾ ਗੁਰੂ ਨਾਨਕ ਪੜਾਉ ਸਾਹਿਬ ਤੋੋਂ ਰਵਾਨਗੀ ਕੀਤੀ | ਇਸ ਮੌਕੇ ਗੱਲਬਾਤ ਕਰਦਿਆਂ ਜਥੇ ਦੇ ਪ੍ਰਧਾਨ ਕਸ਼ਮੀਰ ਸਿੰਘ ਸਹੋਤਾ ਅਤੇ ਸਾਜਨਦੀਪ ਸਿੰਘ ਨੇ ਦੱਸਿਆ ਕਿ ਠੀਕ ਸਾਢੇ 5 ਵਜੇ ਇਥੋੋਂ ਰਵਾਨਗੀ ਹੋਵੇਗੀ ਅਤੇ ਸਾਰਾ ਰਸਤਾ ਗੁਰੂ ਜੱਸ ਕਰਦਿਆਂ ਜਥਾ ਸ੍ਰੀ ਗੋਇੰਦਵਾਲ ਸਾਹਿਬ ਪਹੁੰਚੇਗਾ ਜਿਥੇ ਨਤਮਸਤਕ ਹੋਣ 'ਤੇ ਬਾਅਦ ਘਰਾਂ ਨੂੰ ਵਾਪਸੀ ਕੀਤੀ ਜਾਵੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇ ਦੇ ਮੈਂਬਰ ਹਰਦੀਪ ਸਿੰਘ, ਹਰਜੀਤ ਸਿੰਘ ਕਲਸੀ, ਬਲਦੇਵ ਸਿੰਘ ਬਰਤਨਾਂ ਵਾਲੇ, ਬੀਬੀ ਪ੍ਰਮਿੰਦਰ ਕੌਰ, ਬੀਬੀ ਸੀਤਲ ਕੌਰ, ਹਰਦੀਪ ਸਿੰਘ ਟੇਲਰ, ਹੈਰੀ ਅਰੋੜਾ, ਪ੍ਰਗਟ ਸਿੰਘ ਅਤੇ ਹੋਰ ਸ਼ਾਮਿਲ ਹੋਏ |