ਖੇਮਕਰਨ, 6 ਸਤੰਬਰ (ਰਾਕੇਸ਼ ਕੁਮਾਰ ਬਿੱਲਾ)- ਪੱਟੀ ਸਬ ਡਵੀਜ਼ਨ ਦੇ ਹਥਾੜ ਖੇਤਰ ਵਿਚ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਝੁੱਗੀਆਂ ਨੱਥਾ ਸਿਘ, ਝੁੱਗੀਆਂ ਨੂਰ ਮਹੁਮੰਦ ਤੇ ਮੁਠਿਆਂਵਾਲਾ ਦੇ ਹੜ ਪ੍ਰਭਾਵਿਤ ਇਲਾਕੇ ਦਾ ਦੌਰਾ ਬਿਜਲੀ ਬੋਰਡ ਦੇ ਪ੍ਰਬੰਧਕ ਡਾਇਰੈਕਟਰ ਜਸਬੀਰ ਸਿੰਘ ਸੁਰ ਸਿੰਘ ਨੇ ਸਾਥੀਆਂ ਸਮੇਤ ਕੀਤਾ ਅਤੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਪਸ਼ੂਆਂ ਵਾਸਤੇ ਚਾਰਾ ਤੇ ਚੋਕਰ ਫੀਡ ਵੰਡਿਆਂ | ਉਨ੍ਹਾਂ ਪੀੜਤ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਸੰਕਚ ਸਮੇਂ 'ਆਪ' ਸਰਕਾਰ ਵਲੋੋਂ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ | ਜਿਹੜੀਆਂ ਫਸਲਾਂ ਦਾ ਨੁਕਸਾਨ ਹੋ ਗਿਆ ਹੈ, ਉਨ੍ਹਾਂ ਫਸਲਾਂ ਦੀ ਸ਼ਪੈਸਲ ਗਿਰਦਾਵਰੀ ਕਰਵਾ ਕਿ ਸਰਕਾਰ ਵਲੋਂ ਉਚਿਤ ਮੁਆਵਜ਼ਾ ਦਿੱਤਾ ਜਾਵੇਗਾ | ਇਸ ਮੌਕੇ ਬਲਾਕ ਪ੍ਰਧਾਨ ਜਗਰੂਪ ਸਿੰਘ ਹਲਕਾ ਪੱਟੀ, ਸਰਪੰਚ ਰਣਜੀਤ ਸਿਘ ਝੁੱਗੀਆਂ ਨੱਥਾ ਸਿਘ, ਸਰਪੰਚ ਝੁੱਗੀਆਂ ਨੂਰ ਮੁਹਮੰਦ, ਸਰਪੰਚ ਪਿੰਡ ਭਗਾਲਾਂ, ਸਰਪੰਚ ਰਾਜਬੀਰ ਸਿੰਘ, ਬਲਾਕ ਸੁਰ ਸਿੰਘ ਦੇ ਪ੍ਰਧਾਨ ਗੁਰਵਿੰਦਰ ਸਿੰਘ ਮਾਨਾ, ਹਰਜੀਤ ਸਿਘ ਪ੍ਰਧਾਨ ਕੋਆਪ੍ਰੇਟਿਵ ਸੁਸਇਟੀ ਸੁਰਸਿੰਘ, ਹਰਜਿੰਦਰ ਸਿੰਘ ਸੁਰਸਿੰਘ, ਰਣਜੀਤ ਸਿੰਘ ਰਾਣਾ ਸੁਰ ਸਿੰਘ, ਧਾਰਾ ਸਿੰਘ ਹਵੇਲੀਆ ਝਾੜ ਸਾਹਿਬ, ਗੁਰਦੇਵ ਸਿੰਘ ਰੱਤੋਕੇ, ਦਲਜੀਤ ਸਿੰਘ ਰਾਮੂਵਾਲ, ਅਜੀਤ ਸਿੰਘ ਤੁਲੀ ਸੇਵਾਮੁਕਤ ਚੀਫ ਟਾਊਨ ਪਲੇਨਿੰਗ ਅਤੇ ਮੌਹਤਬਰ ਮੌਜੂਦ ਸਨ |