27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪਿੰਡ ਘੋਨੇਵਾਲ ਵਿਖੇ ਰਾਵੀ ਦੇ ਧੁੱਸੀ ਬੰਨ੍ਹ ਦਾ ਪਾੜ ਪੂਰਿਆ, ਸੰਤ ਬਾਬਾ ਸੁੱਖਾ ਸਿੰਘ ਨੇ ਮਹੀਨਿਆਂ ਦਾ ਕੰਮ ਦਿਨਾਂ 'ਚ ਨਿਬੇੜਿਆ- ਡਿਪਟੀ ਕਮਿਸ਼ਨਰ <br/>

Ad Position 21
No active advertisement
ਹੜ੍ਹ ਪ੍ਰਭਾਵਿਤ ਖ਼ੇਤਰਾਂ ਦੇ ਬੰਨ੍ਹ ਦੀ ਸੇਵਾ ਦੌਰਾਨ ਬਾਬਾ ਸੁੱਖਾ ਸਿੰਘ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਸਨਮਾਨਿਤ ਕਰਦੀਆਂ ਪਿੰਡ ਦੀਆਂ ਸੰਗਤਾਂ | <br/> 22-09-2025
ਤਰਨ ਤਾਰਨ, 21 ਸਤੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਅੰਮਿ੍ਤਸਰ ਦੇ ਕਸਬਾ ਰਮਦਾਸ ਦੇ ਨੇੜਿਓਾ ਪਿੰਡ ਘੋਨੇਵਾਲ ਅਤੇ ਮਾਛੀਵਾਲ ਨਾਲ ਲਗਦੇ ਰਾਵੀ ਦਰਿਆ ਦਾ ਧੁੱਸੀ ਬੰਨ੍ਹ 27 ਅਗਸਤ ਨੂੰ ਟੁੱਟ ਗਿਆ ਸੀ, ਜਿਸ ਨਾਲ ਤਹਿਸੀਲ ਅਜਨਾਲਾ ਅਤੇ ਡੇਰਾ ਬਾਬਾ ਨਾਨਕ ਇਲਾਕੇ ਦੇ ਪਿੰਡ ਬੁਰੀ ਤਰ੍ਹਾਂ ਹੜ੍ਹ ਗ੍ਰਸਤ ਹੋ ਗਏ ਸਨ | ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਅਤੇ ਸੰਤ ਬਾਬਾ ਹਾਕਮ ਸਿੰਘ ਦੀ ਅਗਵਾਈ ਵਿਚ 7 ਸਤੰਬਰ ਨੰੂ ਅਰਦਾਸ ਕਰਕੇ ਸਮੂਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਧੁੱਸੀ ਬੰਨ੍ਹ ਦਾ ਪਾੜ ਪੂਰਨ ਲਈ ਕਾਰ ਸੇਵਾ ਆਰੰਭ ਕੀਤੀ ਗਈ ਸੀ | 15 ਦਿਨ ਦੇ ਲਗਾਤਾਰ ਸੇਵਾ ਕਾਰਜ ਨਾਲ ਸ਼ਨੀਵਾਰ ਰਾਤ 8 ਵਜੇ ਇਸ ਬੰਨ੍ਹ ਦਾ ਪਾੜ ਪੂਰ ਕੇ ਸੇਵਾ ਸੰਪੂਰਨ ਕੀਤੀ ਗਈ | ਇਸ ਬੰਨ੍ਹ 'ਤੇ ਸੇਵਾ ਕਰਨ ਲਈ ਸੰਤ ਬਾਬਾ ਸੁੱਖਾ ਸਿੰਘ ਨਾਲ ਵਿਦੇਸ਼ੀ ਸੰਗਤ ਵੀ ਪਹੁੰਚੀ, ਜਿਸ ਵਿਚ ਰੂਸ, ਇਟਲੀ, ਕਜ਼ਾਕਸਥਾਨ, ਮਲੇਸ਼ੀਆ, ਇੰਡੋਨੇਸ਼ੀਆ ਅਤੇ ਹੋਰ ਕਈ ਯੂਰਪੀਅਨ ਦੇਸ਼ਾਂ ਦੇ ਨਾਗਰਿਕ ਸ਼ਾਮਿਲ ਸਨ | ਇਸ ਮੌਕੇ ਉਨ੍ਹਾਂ ਨੇ ਆਪਣੇ ਸੇਵਾ ਦੇ ਅਨੁਭਵ ਮੀਡੀਆ ਨਾਲ ਸਾਂਝੇ ਕੀਤੇ ਅਤੇ ਆਖਿਆ ਕਿ ਬਾਬਾ ਸੁੱਖਾ ਸਿੰਘ ਵਲੋਂ ਕੀਤੇ ਜਾ ਰਹੇ ਸਰਬੱਤ ਦੇ ਭਲੇ ਦੇ ਸੇਵਾ ਕਾਰਜਾਂ ਤੋਂ ਅਸੀਂ ਬਹੁਤ ਪ੍ਰਭਾਵਿਤ ਹਾਂ | ਰੱਬ ਦੀ ਮੇਹਰ ਨਾਲ ਅੱਜ ਹੱਥੀਂ ਸੇਵਾ ਕਰ ਕੇ ਸਾਨੂੰ ਬਹੁਤ ਪ੍ਰਸੰਨਤਾ ਮਿਲੀ ਹੈ | ਇਸ ਮੌਕੇ ਜ਼ਿਲ੍ਹਾ ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਆਖਿਆ ਕਿ ਅਸੀਂ ਸੰਤ ਬਾਬਾ ਸੁੱਖਾ ਸਿੰਘ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ | ਬਾਬਾ ਸੁੱਖਾ ਸਿੰਘ ਨੇ ਇਸ ਟੁੱਟੇ ਬੰਨ੍ਹ ਦਾ ਪਾੜ ਸੰਭਾਵਿਤ ਸਮੇਂ ਤੋਂ ਬਹੁਤ ਪਹਿਲਾਂ ਪੂਰ ਦਿੱਤਾ ਹੈ | ਧੁੱਸੀ ਬੰਨ੍ਹ ਵਿਚ ਲਗਪਗ 200 ਅਤੇ 400 ਫੁੱਟ ਦੋ ਵੱਡੇ ਪਾੜ ਸਨ, ਜੋ 15 ਦਿਨ ਦੇ ਵਿਚ ਪੂਰ ਕੇ ਧੁੱਸੀ ਬੰਨ੍ਹ ਨੂੰ ਬਰਾਬਰ ਕਰ ਦਿੱਤਾ ਗਿਆ ਹੈ | ਇਸ ਸੇਵਾ ਕਾਰਜ ਲਈ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਅਤੇ ਸਮੂਹ ਸਹਿਯੋਗੀ ਸੰਸਥਾਵਾਂ ਤੇ ਜਥੇਬੰਦੀਆਂ ਦਾ ਧੰਨਵਾਦ ਕਰਦੇ ਹਾਂ | ਸੰਪਰਦਾਇ ਵਲੋਂ ਨਿਭਾਈਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸਰਪੰਚ ਸੁਖਜੀਤ ਸਿੰਘ ਮਾਛੀਵਾਲ ਅਤੇ ਗੁਰਵਿੰਦਰ ਸਿੰਘ ਰਮਦਾਸ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਨੂੰ ਸਨਮਾਨਤ ਕੀਤਾ ਗਿਆ | ਇਸ ਮੌਕੇ ਸੰਪਰਦਾਇ ਕਾਰ ਸੇਵਾ ਵਲੋਂ ਪਿੰਡ ਘਣੀਏ ਕੇ ਬੇਟ ਲਈ ਪਿੰਡ ਵਾਸੀਆਂ ਵਿਚ ਸੋਲਰ ਲਾਈਟਾਂ ਵੰਡੀਆਂ ਗਈਆਂ | ਇਸ ਮੌਕੇ ਪਿੰਡ ਆਲੀਵਾਲ, ਬਟਾਲਾ, ਜੈਂਤੀਪੁਰ ਆਦਿਕ ਨਗਰਾਂ ਦੇ ਨੌਜਵਾਨਾਂ ਵਲੋਂ ਬਾਬਾ ਸੁੱਖਾ ਸਿੰਘ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ, ਜਿਨ੍ਹਾਂ ਵਿਚ ਨਿੰਦਰ ਸਿੰਘ, ਗਗਨ ਸੰਧੂ, ਪ੍ਰਤਾਪ ਸਿੰਘ ਬਟਾਲਾ, ਅਮਨਦੀਪ ਸਿੰਘ ਕੰਬੋਜ ਡੇਅਰੀ ਫਾਰਮ, ਸਿਮਰਨ ਗਿੱਲ, ਬਾਬਾ ਨਵਦੀਪ ਸਿੰਘ ਮਾਛੀਵਾਲ ਅਤੇ ਹੋਰ ਕਈ ਵੀਰ ਸ਼ਾਮਲ ਸਨ | ਬੰਨ੍ਹ ਦੀ ਸੇਵਾ ਸੰਪੂਰਨ ਹੋਣ 'ਤੇ ਭਾਈ ਗੁਰਬਚਨ ਸਿੰਘ ਸਭਰਾ, ਭਾਈ ਮੇਹਰ ਸਿੰਘ ਸਭਰਾ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਸੇਵਾ ਕਰਦੀਆਂ ਸੰਗਤਾਂ ਨੂੰ ਹਰਿ ਜੱਸ ਕੀਰਤਨ ਨਾਲ ਜੋੜਿਆ ਅਤੇ ਗੁਰੂ ਕੇ ਲੰਗਰ ਸਾਰਾ ਦਿਨ ਅਤੁੱਟ ਵਰਤਦੇ ਰਹੇ |

Ad Position 22
No active advertisement
ਪਿਛਲੀ ਖ਼ਬਰ ਪਿੰਡ ਚੰਬਲ 'ਚ ਰੋਹੀ ਦੇ ਕਿਨਾਰੇ 'ਤੇ ਸੈਂਕੜੇ ਏਕੜ ਜ਼ਮੀਨ ਵਿਚ ਵੱਡੇ ਪੱਧਰ 'ਤੇ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ-ਕਿਸਾਨ... ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਤਰਨ ਤਾਰਨ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਮਾਰੀਆਂ ਮੱਲਾਂ <br...
Ad Position 24