14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਦਾਣਾ ਮੰਡੀ ਹਰੀਕੇ ਨਜ਼ਦੀਕ ਸੜਕ ਵਿਚ ਪਏ ਡੂੰਘੇ ਖੱਡੇ ਰਾਹਗੀਰਾਂ ਦੀ ਜਾਨ ਦਾ ਖੌਅ ਬਣੇ <br/>

Ad Position 21
No active advertisement
ਹਰੀਕੇ ਖਾਲੜਾ ਰੋਡ ਦਾਣਾ ਮੰਡੀ ਹਰੀਕੇ ਪੱਤਣ ਕੋਲ ਸੜ੍ਹਕ ਦੀ ਬਦਤਰ ਹਾਲਾਤ ਦੀਆਂ ਤਸਵੀਰਾਂ | ਤਸਵੀਰਾਂ: ਕੁੰਦਰਾ <br/> 27-09-2025
ਹਰੀਕੇ ਪੱਤਣ, 26 ਸਤੰਬਰ (ਸੰਜੀਵ ਕੁੰਦਰਾ)- ਪਹਿਲਾਂ ਗੱਡੀ ਖਰੀਦਣ ਸਮੇਂ ਰੋਡ ਟੈਕਸ ਅਤੇ ਫਿਰ ਗੱਡੀ ਸੜਕ 'ਤੇ ਚੜ੍ਹਾਉਂਦਿਆਂ ਟੋਲ ਟੈਕਸ ਪਰੰਤੂ ਫਿਰ ਵੀ ਗੱਡੀਆਂ ਚਲਾਉਣ ਲਈ ਸੇਫ ਸੜਕਾਂ ਨਹੀਂ ਅਤੇ ਸੜਕਾਂ ਦੀ ਮਾੜੀ ਹਾਲਤ ਕਾਰਨ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਪਰ ਇੰਨ੍ਹਾਂ ਸੜਕਾਂ ਦੀ ਮਾੜੀ ਹਾਲਤ ਲਈ ਜਿੰਮੇਵਾਰ ਅਧਿਕਾਰੀਆਂ ਨੂੰ ਪੁੱਛਣ ਵਾਲਾ ਕੋਈ ਨਹੀਂ | ਇਸ ਤਰ੍ਹਾਂ ਦੀ ਖਸਤਾ ਹਾਲਤ ਸੜਕ ਦੀ ਉਦਾਹਰਣ ਹੈ, ਹਰੀਕੇ ਪੱਤਣ ਤੋਂ ਖਾਲੜਾ ਸੜਕ ਜੋ ਕਿ ਦਾਣਾ ਮੰਡੀ ਨਜ਼ਦੀਕ ਪਿਛਲੇ ਲੰਮੇ ਸਮੇਂ ਤੋਂ ਟੁੱਟੀ ਹੋਈ ਹੈ ਪਰ ਇਸ ਦੀ ਮੁਰੰਮਤ ਲਈ ਵਿਭਾਗ ਆਪਣੀ ਜਿੰਮੇਵਾਰੀ ਨਹੀਂ ਸਮਝ ਰਿਹਾ | ਜਿਕਰਯੋਗ ਹੈ ਕਿ ਇਹ ਸੜ੍ਹਕ ਜੋ ਕਿ ਪਿਛਲੇ ਸਮੇਂ ਦੌਰਾਨ ਬਣੀ ਸੀ ਅਤੇ ਸੜਕ ਬਣਨ ਤੋਂ ਬਾਅਦ ਇਸ ਸੜਕ ਤੋਂ ਲੰਘਣ ਵਾਲੇ ਲੋਕਾਂ ਨੂੰ ਟੋਲ ਟੈਕਸ ਵੀ ਦੇਣਾ ਪੈਂਦਾ ਹੈ ਅਤੇ ਪਿੰਡ ਭੱਗੂਪੁਰ ਨਜ਼ਦੀਕ ਟੋਲ ਪਲਾਜ਼ਾ ਲਾਇਆ ਗਿਆ ਹੈ ਪਰ ਇਹ ਸੜਕ ਜੋ ਕਿ ਦਾਣਾ ਮੰਡੀ ਹਰੀਕੇ ਨਜ਼ਦੀਕ ਕਈ ਮਹੀਨਿਆਂ ਤੋਂ ਟੁੱਟੀ ਹੋਈ ਹੈ ਤੇ ਅਨੇਕਾਂ ਵਾਰ ਹਾਦਸੇ ਵਾਪਰ ਚੁੱਕੇ ਹਨ ਪਰ ਸੰਬੰਧਿਤ ਵਿਭਾਗ ਮੂਕ ਦਰਸ਼ਕ ਬਣਿਆ ਤਮਾਸ਼ਾ ਦੇਖ ਰਿਹਾ ਹੈ | ਇਸ ਸੜਕ ਤੋਂ ਦਿਨ ਰਾਤ ਅਵਾਜਾਈ ਗੁਜ਼ਰਦੀ ਹੈ ਰਾਤ ਵੇਲੇ ਤਾਂ ਇਹ ਖੱਡੇ ਬਿਲਕੁਲ ਦਿਖਾਈ ਨਹੀਂ ਦਿੰਦੇ, ਜਿਸ ਕਾਰਨ ਇਹ ਖੱਡੇ ਹੋਰ ਖ਼ਤਰਨਾਕ ਹੋ ਜਾਂਦੇ ਹਨ | ਇਲਾਕੇ ਦੇ ਲੋਕਾਂ ਡਾ. ਜੋਗਾ ਸਿੰਘ, ਮਲਕੀਤ ਸਿੰਘ, ਗੁਰਬਖਸ਼ ਸਿੰਘ, ਜਨਕ ਸਿੰਘ, ਅੰਗਰੇਜ਼ ਸਿੰਘ, ਮਨਜੀਤ ਸਿੰਘ ਆਦਿ ਨੇ ਮੰਗ ਕੀਤੀ ਹੈ ਕਿ ਸੜਕ ਦੀ ਮੁਰੰਮਤ ਤਰੁੰਤ ਕਰਵਾਈ ਜਾਵੇ ਤਾਂ ਜੋ ਲੋਕ ਹਾਦਸਿਆਂ ਤੋਂ ਬਚ ਸਕਣ |

Ad Position 22
No active advertisement
ਪਿਛਲੀ ਖ਼ਬਰ ਮੋਦੀ ਸਰਕਾਰ ਨੇ ਜੀ.ਐੱਸ.ਟੀ.'ਚ ਕਟੌਤੀ ਕਰਕੇ ਦੇਸ਼ ਵਾਸੀਆਂ ਨੂੰ ਦਿੱਤਾ ਤੋਹਫਾ-ਤਰੁਣ ਜੋਸ਼ੀ ਅਗਲੀ ਖ਼ਬਰ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਦਿਨੋਂ-ਦਿਨ ਤਰੱਕੀ ਦੀਆਂ ਮੰਜ਼ਿਲਾਂ ਨੂੰ ਛੂਹ ਰਿਹਾ-ਪਿ੍ੰਸੀਪਲ ਕਰਨਜੀਤ ਸਿੰਘ, ਸਕੱਤਰ ਜਗ...
Ad Position 24