ਭਿੱਖੀਵਿੰਡ, 26 ਸਤੰਬਰ (ਬੌਬੀ)-ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਭਿੱਖੀਵਿੰਡ ਵਿਖੇ ਬੀ.ਡੀ.ਓ. ਤਾਇਨਾਤ ਕੀਤੇ ਗਏ ਨਿਸ਼ਾਨ ਸਿੰਘ ਨੇ ਆਪਣਾ ਚਾਰਜ ਸੰਭਾਲ ਲਿਆ | ਇਸ ਮੌਕੇ ਉਨ੍ਹਾਂ ਨੂੰ ਬੋਹੜ ਸਿੰਘ ਸਰਪੰਚ ਬਲੇਹਰ ਖੁਰਦ, ਕਰਤਾਰ ਸਿੰਘ ਨੰਬਰਦਾਰ ਬਲੇਰ੍ਹ ਖੁਰਦ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਬੋਹੜ ਸਿੰਘ ਨੇ ਕਿਹਾ ਕਿ ਨਿਸ਼ਾਨ ਸਿੰਘ ਇਕ ਬਹੁਤ ਹੀ ਇਮਾਨਦਾਰ ਅਤੇ ਵਧੀਆ ਵਿਅਕਤੀ ਹੈ, ਜੋ ਬੀ.ਡੀ.ਪੀ.ਓ. ਦੀ ਜਿੰਮੇਵਾਰੀ ਨੂੰ ਬਾਖੂਬੀ ਨਾਲ ਨਿਭਾਉਣਗੇ | ਇਸ ਮੌਕੇ ਉਨ੍ਹਾਂ ਨਾਲ ਲਖਬੀਰ ਸਿੰਘ ਅਤੇ ਹੋਰ ਦਫਤਰੀ ਸਟਾਫ ਹਾਜ਼ਰ ਸੀ |
ਨਵ-ਨਿਯੁਕਤ ਬੀ.ਡੀ.ਪੀ.ਓ. ਭਿੱਖੀਵਿੰਡ ਨਿਸ਼ਾਨ ਸਿੰਘ ਵਲੋਂ ਆਹੁਦਾ ਸੰਭਾਲਣ 'ਤੇ ਸਵਾਗਤ <br/>
ਅਜੀਤ ਡੈਸਕ
27-09-2025