ਖੇਮਕਰਨ, 26 ਸਤੰਬਰ (ਰਾਕੇਸ਼ ਕੁਮਾਰ ਬਿੱਲਾ)-ਸ੍ਰੀ ਰਾਮ ਲੀਲਾ ਕਲੱਬ ਖੇਮਕਰਨ ਵਲੋਂ ਸਥਾਨਕ ਮੰਦਿਰ ਦੇਵੀ ਦੁਵਾਰਾ ਵਿਖੇ ਖੇਡੀ ਜਾ ਰਹੀ ਰਾਮ ਲੀਲਾ ਦੀ ਚੌਥੀ ਨਾਈਟ ਦਾ ਉਦਘਾਟਨ ਕਾਂਗਰਸੀ ਆਗੂ ਗੁਰਬੀਰ ਸਿੰਘ ਖੇੜਾ ਸਾਬਕਾ ਕੌਂਸਲਰ ਖੇਮਕਰਨ ਨੇ ਕੀਤਾ | ਉੁਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਸ਼ੁੱਭ ਅਵਸਰ ਦੀ ਬਹੁਤ-ਬਹੁਤ ਵਧਾਈ ਦਿੰਦੇ ਹੋਏ ਕਿਹਾ ਕਿ ਸਾਨੂੰ ਮਰਿਆਦਾ ਪ੍ਰਸ਼ੋਤਮ ਪ੍ਰਭੂ ਸ੍ਰੀ ਰਾਮ ਜੀ ਵਲੋਂ ਦਰਸਾਏ ਆਦਰਸ਼ਾਂ 'ਤੇ ਅਮਲ ਕਰਨ ਦੀ ਲੋੜ ਹੈ | ਕਲੱਬ ਵਲੋਂ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ | ਇਸ ਮੌਕੇ ਸਾਬਕਾ ਕੌਂਸਲਰ ਵਰਿਆਮ ਸਿੰਘ ਚੱਠੂ, ਹਰਪਾਲ ਸਿੰਘ ਭੁੱਲਰ, ਵਿਕਾਸ ਵਿੱਜ, ਚਾਨਣ ਸਿੰਘ, ਵਿਕਾਸ ਵਿੱਜ, ਹਰਪਾਲ ਸਿੰਘ ਪ੍ਰਧਾਨ, ਰਾਜੀਵ ਸ਼ਰਮਾ, ਡਾ. ਕੇਵਲ ਮਸੀਹ, ਸਤਨਾਮ ਸਿੰਘ, ਭਗਵਾਨ ਸਿੰਘ ਚਰੜ, ਬੋਹੜ ਸਿੰਘ, ਅਨਮੋਲ ਬਜਾਜ, ਕਲੱਬ ਦੇ ਪ੍ਰਧਾਨ ਸੰਦੀਪ ਮਹਿਤਾ, ਜਨਕ ਰਾਜ ਮਹਿੱਤਾ, ਵਿਜੈ ਗੁਲਾਟੀ, ਰਾਮ ਭੰਡਾਰੀ, ਬੌਬੀ ਸ਼ਰਮਾ, ਰਾਮ ਚੋਪੜਾ, ਮਨਜੀਤ ਸ਼ਰਮਾ, ਸੋਨੂੰ ਕਪੂਰ ਆਦਿ ਹਾਜ਼ਰ ਸਨ |