14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਜੰਡਪੀਰ ਰਾਮਲੀਲਾ ਕਲੱਬ ਵਲੋਂ ਤੀਸਰੀ ਨਾਈਟ ਦਾ ਕੀਤਾ ਉਦਘਾਟਨ <br/>

Ad Position 21
No active advertisement
ਅਜੀਤ ਡੈਸਕ 27-09-2025
ਤਰਨ ਤਾਰਨ, 26 ਸਤੰਬਰ (ਪਰਮਜੀਤ ਜੋਸ਼ੀ)-ਮੁਰਾਦਪੁਰਾ ਵਿਖੇ ਜੰਡਪੀਰ ਰਾਮਲੀਲਾ ਕਲੱਬ ਵਲੋਂ 2 ਅਕਤੂਬਰ ਨੂੰ ਮਨਾਏ ਜਾ ਰਹੇ ਦੁਸ਼ਹਿਰੇ ਦੇ ਤਿਉਹਾਰ ਨੂੰ ਲੈ ਕੇ ਮਨਾਈ ਜਾ ਰਹੀ ਸ੍ਰੀ ਰਾਮ ਲੀਲਾ ਦੀ ਤੀਸਰੀ ਨਾਈਟ ਦਾ ਉਦਘਾਟਨ ਮੁਹਤਬਰਾਂ ਵਲੋਂ ਕੀਤਾ ਗਿਆ | ਰਾਮਲੀਲਾ ਦੌਰਾਨ ਵੱਖ-ਵੱਖ ਕਲਾਕਾਰਾਂ ਵਲੋਂ ਮਾਤਾ ਸੀਤਾ ਜੀ ਦਾ ਵਿਆਹ ਸ੍ਰੀ ਰਾਮ ਜੀ ਨਾਲ ਹੋਣ ਦੇ ਦਿ੍ਸ਼ ਪੇਸ਼ ਕੀਤੇ ਗਏ | ਇਸ ਤੋਂ ਇਲਾਵਾ ਰਾਵਣ ਦਰਬਾਰ ਦੌਰਾਨ ਰਾਵਣ ਦੀਆਂ ਵੱਖ-ਵੱਖ ਝਲਕੀਆਂ ਪੇਸ਼ ਕੀਤੀਆਂ ਗਈਆਂ | ਰਾਮਲੀਲਾ ਦੌਰਾਨ ਵਿਸ਼ੇਸ਼ ਤੌਰ 'ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ, ਜੱਬਰ ਸਿੰਘ, ਗਿਆਨ ਢਾਬੇ ਵਾਲੇ, ਮੱਦੀ ਤੋਂ ਇਲਾਵਾ ਹੋਰ ਮੁਹਤਬਰ ਪਹੁੰਚੇ | ਇਸ ਮੌਕੇ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਸਾਨੂੰ ਆਪਣੇ ਧਾਰਮਿਕ ਤਿਉਹਾਰਾਂ ਨੂੰ ਮਿਲਜੁਲ ਕੇ ਮਨਾਉਣਾ ਚਾਹੀਦਾ ਹੈ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ | ਰਾਮਲੀਲਾ ਦੇਖਣ ਲਈ ਵੱਡੀ ਗਿਣਤੀ ਵਿਚ ਲੋਕ ਜਿਨ੍ਹਾਂ ਵਿਚ ਔਰਤਾਂ, ਬੱਚੇ, ਬਜੁਰਗ ਵੀ ਪਹੁੰਚੇ ਹੋਏ ਸਨ | ਰਾਮਲੀਲਾ ਦੌਰਾਨ ਅਰਸ਼ਦੀਪ ਸਿੰਘ, ਪਵਨਦੀਪ ਸਿੰਘ, ਜਸ਼ਨਦੀਪ ਸਿੰਘ, ਅਕਾਸ਼ਦੀਪ ਸਿੰਘ, ਅਭੀ ਸਿੰਘ, ਵਰੁਣ ਸਿੰਘ, ਗੋਰਾ ਸਿੰਘ, ਹੈਪੀ ਸਿੰਘ, ਮੰਗਾ ਸਿੰਘ, ਚਿੱਲੂ ਸਿੰਘ, ਅਮਿਤ ਸਿੰਘ, ਬਲਬੀਰ ਸਿੰਘ, ਅਜੇ ਸਿੰਘ, ਗੌਤਮ ਸਿੰਘ, ਮਾਨ ਸਿੰਘ ਆਦਿ ਪ੍ਰਬੰਧਕਾਂ ਵਲੋਂ ਸਹਿਯੋਗ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਆੜ੍ਹਤੀ ਯੂਨੀਅਨ ਖੇਮਕਰਨ ਵਲੋਂ ਵਿਧਾਇਕ ਧੁੰਨ ਦਾ ਮੰਡੀ 'ਚ ਸ਼ੈੱਡ ਬਣਾਉਣ ਲਈ ਧੰਨਵਾਦ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਵਲੋਂ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਸੰਬੰਧੀ ਕੀਤਾ ਜਾਗਰੂਕ <br/>
Ad Position 24