ਖੇਮਕਰਨ, 26 ਸਤੰਬਰ (ਰਾਕੇਸ਼ ਬਿੱਲਾ)-ਖੇਮਕਰਨ ਅਨਾਜ ਮੰਡੀ 'ਚ ਇਕ ਕਰੋੜ ਪੰਜ ਲੱਖ ਦੀ ਲਾਗਤ ਨਾਲ ਬਣਨ ਵਾਲੇ ਸ਼ੈਡ ਦਾ ਨੀਂਹ ਪੱਥਰ ਹੱਲਕਾ ਵਿਧਾਇਕ ਸਰਵਨ ਸਿੰਘ ਧੁੰਨ ਵਲੋਂ ਰੱਖਿਆ ਗਿਆ | ਇਸ ਮੌਕੇ ਖੇਮਕਰਨ ਦੇ ਸਮੂਹ ਆੜ੍ਹਤੀ ਹਾਜ਼ਰ ਹੋਏ, ਜਿੰਨਾ ਹਲਕਾ ਵਿਧਾਇਕ ਨੂੰ ਉਚੇਚੇ ਤੌਰ 'ਤੇ ਮਿਲ ਕੇ ਮੰਡੀ 'ਚ ਇਕ ਹੋਰ ਸ਼ੈਡ ਬਣਾਉਣ 'ਤੇ ਬਹੁਤ ਧੰਨਵਾਦ ਕੀਤਾ | ਆੜ੍ਹਤੀ ਯੂਨੀਅਨ ਖੇਮਕਰਨ ਦੇ ਸਾਬਕਾ ਪ੍ਰਧਾਨ ਹਰਭਜਨ ਸਿੰਘ ਸੰਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਬਹੁਤ ਲੰਬੇ ਸਮੇਂ ਤੋਂ ਕਿਸਾਨਾਂ ਤੇ ਆੜ੍ਹਤੀਆਂ ਦੀ ਮੰਗ ਸੀ, ਪਰ ਕਿਸੇ ਸਰਕਾਰ ਨੇ ਧਿਆਨ ਨਹੀਂ ਦਿੱਤਾ | ਆੜ੍ਹਤੀਆਂ ਵਲੋਂ ਵਿਧਾਇਕ ਧੁੰਨ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਚੇਅਰਮੈਨ ਭਗਵੰਤ ਸਿੰਘ ਕੰਬੋਕੇ, ਨਗਰ ਪੰਚਾਇੰਤ ਖੇਮਕਰਨ ਦੇ ਪ੍ਰਧਾਨ ਕੁਲਤਾਰ ਸਿੰਘ ਖੇੜਾ, ਸੀਨੀ. ਮੀਤ ਪ੍ਰਧਾਨ ਮੰਗਤ ਰਾਮ ਗੁਲਾਟੀ, ਸਾਬਕਾ ਚੇਅਰਮੈਨ ਜਗਤਾਰ ਸਿੰਘ ਖੇੜਾ, ਆੜ੍ਹਤੀ ਗੁਲਾਬ ਸਿੰਘ, ਸਰਵਨ ਸਿੰਘ ਭੰਬਾ, ਪ੍ਰਦੀਪ ਬਜਾਜ, ਸੁਖਜਿੰਦਰ ਸਿੰਘ ਭੱਲਾ, ਰਮਨ ਧਵਨ, ਸਾਹਿਬ ਸਿੰਘ ਚੱਕਵਾਲੀਆ, ਸੁਰਿੰਦਰ ਬਜਾਜ, ਰਛਪਾਲ ਸਿੰਘ ਭੁੱਲਰ, ਬੇਅੰਤ ਸਿੰਘ ਮਸਤਗੜ੍ਹ, ਸਾਹਿਬ ਸਿੰਘ ਭੁੱਲਰ, ਹਰਮੀਤ ਸੰਧੂ, ਮਨਜੀਤ ਸਿੰਘ ਐਮ.ਸੀ., ਨਿਰਮਲ ਸਿੰਘ ਬੱਲ ਐਮ.ਸੀ., ਸਾਗਰ ਕਪੂਰ, ਰਾਜਨ ਬਜਾਜ, ਅਸ਼ਵਨੀ ਅਰੋੜਾ, ਲਵਲੀ ਸੱਭਰਵਾਲ, ਪ੍ਰਵੀਨ ਕੱਕੜ, ਜਨਕ ਰਾਜ ਮਹਿਤਾ, ਦਿਲਬਾਗ ਸਿੰਘ ਪੱਤੂ ਆਦਿ ਹਾਜ਼ਰ ਸਨ |