14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਪੀ.ਡਬਲਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 27-09-2025
ਤਰਨ ਤਾਰਨ, 26 ਸਤੰਬਰ (ਇਕਬਾਲ ਸਿੰਘ ਸੋਢੀ)-ਤਰਨ ਤਾਰਨ ਦੀ ਗਾਧੀ ਪਾਰਕ ਵਿਖੇ ਪੀ.ਡਬਲਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਜ਼ਿਲ੍ਹਾ ਤਰਨ ਤਾਰਨ ਦੀ ਮੀਟਿੰਗ ਪ੍ਰਧਾਨ ਬਲਜਿੰਦਰ ਸਿੰਘ ਦੋਬਲੀਆ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਰਿਟ ਪਟੀਸ਼ਨ 6162 ਦੇ ਬਣਦੇ ਬਕਾਏ ਦੇ ਸੰਬੰਧ ਵਿਚ ਐਕਸੀਅਨ ਨੰ. 2 ਵਾਟਰ ਸਪਲਾਈ ਐਂਡ ਸ਼ੈਨੀਟੇਸਨ ਨੂੰ ਜਥੇਬੰਦੀ ਵਲੋਂ ਮੰਗ ਪਤਰ ਵੀ ਦਿਤਾ ਗਿਆ ਤੇ ਮਿਲ ਕੇ ਵੀ ਦੱਸਿਆ ਗਿਆ, ਪਰ ਅਜੇ ਤੱਕ ਮਹਿਕਮੇਂ ਵਲੋਂ ਨਾ ਕੋਈ ਬਕਾਇਆ ਦਿੱਤਾ ਗਿਆ, ਨਾ ਹੀ ਮੰਗ ਪੱਤਰ ਦੇਣ ਦੇ ਬਾਵਜੂਦ ਜਥੇਬੰਦੀ ਨੂੰ ਬੁਲਾਇਆ ਗਿਆ | ਇਸ ਕਰਕੇ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ | ਜਥੇਬੰਦੀ ਨੇ ਐਕਸੀਅਨ ਨੰ. 2 ਦੇ ਅੱਗੇ ਰੋਸ ਧਰਨਾ 25 ਸਤੰਬਰ 2025 ਨੂੰ ਦੇਣ ਦਾ ਫੈਸਲਾ ਕੀਤਾ ਹੈ | ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ, ਜਨਰਲ ਸਕੱਤਰ ਸੁਖਮਿੰਦਰਜੀਤ ਸਿੰਘ, ਅਜੀਤ ਸਿੰਘ ਮੱਲ੍ਹੀ, ਸੰਤੋਖ ਸਿੰਘ, ਦਵਿੰਦਰ ਸਿੰਘ, ਰਸਾਲ ਸਿੰਘ, ਸੰਦੀਪ ਸਿੰਘ, ਸੁਬੇਗ ਸਿੰਘ, ਸਰਵਣ ਸਿੰਘ, ਗੁਰਿਵੰਦਰ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਪਰਾਲੀ ਨੂੰ ਖੇਤਾਂ 'ਚ ਦਬਾਉਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੱਧਦੀ ਹੈ ਅਗਲੀ ਖ਼ਬਰ ਹੜ੍ਹ ਪੀੜਤ ਲੋਕਾਂ ਨੂੰ ਮੁਆਵਜ਼ਾ ਤੁਰੰਤ ਜਾਰੀ ਕਰੋ -ਜਾਮਾਰਾਏ <br/>
Ad Position 24