14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਸਰਕਾਰੀ ਜਾਇਦਾਦ ਤੋਂ ਰਾਜਨੀਤਿਕ ਪਾਰਟੀਆਂ ਦੇ ਹੋਰਡਿੰਗਜ਼ ਹਟਾਉਣ ਦੀਆਂ ਹਦਾਇਤਾਂ <br/>

Ad Position 21
No active advertisement
ਪੋਲਿੰਗ ਬੂਥਾਂ ਦਾ ਨਿਰੀਖਣ ਕਰਦੇ ਹੋਏ ਜਨਰਲ ਅਬਜ਼ਰਵਰ ਸੀਨੀਅਰ ਅਧਿਕਾਰੀ ਪੁਸ਼ਪਾ ਸਤਿਆਨੀ | ਤਸਵੀਰ:ਮਨਜੀਤ ਸਿੰਘ <br/> 02-11-2025
ਤਰਨ ਤਾਰਨ, 1 ਨਵੰਬਰ (ਪਰਮਜੀਤ ਜੋਸ਼ੀ)- ਤਰਨ ਤਾਰਨ ਦੀ ਉਪ ਚੋਣ ਸਬੰਧੀ ਚੋਣ ਕਮਿਸ਼ਨ ਵਲੋਂ ਤਾਇਨਾਤ ਕੀਤੇ ਗਏ ਜਨਰਲ ਅਬਜ਼ਰਵਰ ਸੀਨੀਅਰ ਅਧਿਕਾਰੀ ਸ੍ਰੀਮਤੀ ਪੁਸ਼ਪਾ ਸਤਿਆਨੀ ਨੇ ਈ.ਓ. ਨਗਰ ਕੌਂਸਲ ਨੂੰ ਹਦਾਇਤ ਕੀਤੀ ਹੈ ਕਿ ਤਰਨ ਤਾਰਨ ਸ਼ਹਿਰ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵਲੋਂ ਸਰਕਾਰੀ ਪ੍ਰਾਪਰਟੀ ਉੱਪਰ ਲਗਾਏ ਹੋਰਡਿੰਗਜ਼ ਅਤੇ ਪੋਸਟਰਾਂ ਨੂੰ ਤੁਰੰਤ ਹਟਾਇਆ ਜਾਵੇ | ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾਂ ਨੂੰ ਕਿਸੇ ਵੀ ਸੂਰਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੋ ਵੀ ਉਮੀਦਵਾਰ ਜਾਂ ਪਾਰਟੀ ਚੋਣ ਜ਼ਾਬਤੇ ਦੀ ਉਲੰਘਣਾ ਕਰਦੀ ਹੈ, ਉਸ ਖਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ | ਜਨਰਲ ਅਬਜ਼ਰਵਰ ਸ੍ਰੀਮਤੀ ਪੁਸ਼ਪਾ ਸਤਿਆਨੀ ਤਰਨ ਤਾਰਨ ਸ਼ਹਿਰ ਵਿਚ ਪੋਲਿੰਗ ਬੂਥਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਉਨ੍ਹਾਂ ਦੇ ਧਿਆਨ ਵਿਚ ਆਇਆ ਕਿ ਕੁਝ ਰਾਜਨੀਤਿਕ ਪਾਰਟੀਆਂ ਵਲੋਂ ਸਰਕਾਰੀ ਪ੍ਰਾਪਰਟੀ ਉੱਪਰ ਆਪਣੇ ਪੋਸਟਰ, ਬੈਨਰ ਅਤੇ ਹੋਰਡਿੰਗਜ਼ ਲਗਾਏ ਹੋਏ ਸਨ | ਉਨ੍ਹਾਂ ਕਿਹਾ ਕਿ ਉਮੀਦਵਾਰ ਆਪਣੇ ਚੋਣ ਪ੍ਰਚਾਰ ਲਈ ਹੋਰਡਿੰਗਜ਼, ਬੈਨਰ, ਪੋਸਟਰ ਆਦਿ ਨਗਰ ਕੌਂਸਲ ਵਲੋਂ ਨਿਰਧਾਰਿਤ ਪੇਡ ਸਾਈਟਾਂ ਉੱਪਰ ਹੀ ਬਣਦੀ ਫੀਸ ਜਮ੍ਹਾਂ ਕਰਵਾ ਕੇ ਹੀ ਲਗਾਉਣ | ਇਸ ਤੋਂ ਇਲਾਵਾ ਜੇਕਰ ਉਹ ਪਬਲਿਕ ਪ੍ਰਾਪਰਟੀ ਉੱਪਰ ਕੋਈ ਪ੍ਰਚਾਰ ਸਮੱਗਰੀ ਲਗਾਉਂਦੇ ਹਨ ਤਾਂ ਉਸ ਪ੍ਰਾਪਰਟੀ ਦੇ ਮਾਲਕ ਕੋਲੋਂ ਲਿਖਤੀ ਸਹਿਮਤੀ ਲੈਣੀ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਟੀਮਾਂ ਵੱਲੋਂ ਉਮੀਦਵਾਰਾਂ ਦੇ ਹਰ ਹੋਰਡਿੰਗਜ਼, ਪੋਸਟਰਾਂ, ਬੈਨਰਾਂ, ਝੰਡੀਆਂ ਆਦਿ ਦਾ ਖ਼ਰਚਾ ਉਨ੍ਹਾਂ ਦੇ ਚੋਣ ਖ਼ਰਚੇ ਵਿੱਚ ਬੁੱਕ ਕੀਤਾ ਜਾਵੇਗਾ | ਇਸ ਤੋਂ ਬਾਅਦ ਜਨਰਲ ਅਬਜ਼ਰਵਰ ਸ੍ਰੀਮਤੀ ਪੁਸ਼ਪਾ ਸਤਿਆਨੀ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਡੀਵਿੰਡ, ਸਰਕਾਰੀ ਹਾਈ ਸਕੂਲ ਸਰਾਏ ਅਮਾਨਤ ਖਾਂ, ਸਰਕਾਰੀ ਐਲੀਮੈਂਟਰੀ ਸਕੂਲ ਮਾਣਕਪੁਰ ਅਤੇ ਸਰਕਾਰੀ

Ad Position 22
No active advertisement
ਪਿਛਲੀ ਖ਼ਬਰ ਬੀ.ਐੱਲ.ਓਜ਼ ਅਤੇ ਸੈਕਟਰਾਂ ਅਫ਼ਸਰਾਂ ਨੂੰ ਵੈੱਬ ਕਾਸਟਿੰਗ ਦੀ ਸਿਖਲਾਈ ਦਿੱਤੀ <br/> ਅਗਲੀ ਖ਼ਬਰ ਵੱਖ-ਵੱਖ ਬਾਜ਼ਾਰਾਂ ਵਿਚ ਭਾਜਪਾ ਲੀਡਰਸ਼ਿਪ ਨੂੰ ਬਹੁਮਤ ਦੇਣ ਦੇ ਵਿਸ਼ਵਾਸ ਨਾਲ ਕੀਤਾ ਸਨਮਾਨਿਤ <br/>
Ad Position 24