ਤਰਨ ਤਾਰਨ, 2 ਨਵੰਬਰ (ਪਰਮਜੀਤ ਜੋਸ਼ੀ)-ਹਰਿਦੁਆਰ ਤੋਂ ਤਰਨ ਤਾਰਨ ਪਹੁੰਚੇ ਸ੍ਰੀ-ਸ੍ਰੀ 1008 ਮਹਾਂ ਮੰਡਲੇਸ਼ਵਰ ਸਵਾਮੀ ਦਿਵਯਾਨੰਦ ਪਿਛਲੇ ਪੰਜ ਦਿਨਾਂ ਤੋਂ ਤਰਨ ਤਾਰਨ ਵਿਖੇ ਧਾਰਮਿਕ ਸਮਾਗਮ ਕਰ ਰਹੇ ਹਨ | ਸ਼ਰਧਾਲੂਆਂ ਨੇ ਆਪਣੇ ਘਰਾਂ ਵਿਚ ਉਨ੍ਹਾਂ ਦੇ ਸਤਿਸੰਗ ਵੀ ਕਰਵਾਏ | ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਭਜਨ ਮੰਡਲੀਆਂ ਨੇ ਭਜਨ ਗਾਏ | ਇਸ ਮੌਕੇ ਪ੍ਰਵਚਨ ਕਰਦੇ ਹੋਏ ਸਵਾਮੀ ਦਿਵਿਆਨੰਦ ਨੇ ਕਿਹਾ ਕਿ ਮਨੁੱਖੀ ਜੀਵਨ ਭਲਾਈ ਕਰਨ ਲਈ ਹੈ, ਪਰ ਕਲਯੁਗ 'ਚ ਮਨੁੱਖ ਮਾਇਆ ਦੇ ਜਾਲ ਵਿਚ ਫਸਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਆਧੁਨਿਕ ਯੁੱਗ ਵਿਚ ਸਹੂਲਤਾਂ ਦੇ ਨਾਲ-ਨਾਲ, ਪਾਪ ਵੀ ਸਿਖਰ 'ਤੇ ਹਨ | ਇਸ ਕਲਯੁੱਗ ਵਿਚ ਮਨੁੱਖ ਨੂੰ ਸਤਿਸੰਗ ਵਿਚ ਆਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸ੍ਰੀ ਰਾਮ ਚੰਦਰ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ | ਸਤਿਸੰਗ ਦੌਰਾਨ ਆਰਤੀ ਕੀਤੀ ਗਈ | ਇਸ ਮੌਕੇ ਕਮਲੇਸ਼ ਕੁਮਾਰੀ, ਰਾਹੁਲ, ਸਾਨੀਆ, ਅਖਿਲੇਸ਼ ਸ਼ਾਸਤਰੀ, ਨਿਸ਼ਾ, ਬੰਟੀ, ਜੋਤੀ ਸ਼ਰਮਾ, ਭਾਵਨਾ ਸ਼ਰਮਾ, ਨਰੋਤਮ ਸ਼ਰਮਾ ਆਦਿ ਮੌਜੂਦ ਸਨ |