27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਜ਼ਿਲ੍ਹਾ ਤਰਨ ਤਾਰਨ ਦੀਆਂ 69ਵੀਆਂ ਤਿੰਨ ਰੋਜ਼ਾ ਪ੍ਰਾਇਮਰੀ ਸਕੂਲ ਖੇਡਾਂ ਆਰੰਭ

Ad Position 21
No active advertisement
ਅਜੀਤ ਡੈਸਕ 03-11-2025
ਤਰਨ ਤਾਰਨ, 2 ਨਵੰਬਰ (ਹਰਿੰਦਰ ਸਿੰਘ)-­ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਐਲੀਮੈਂਟਰੀ ਸਤਨਾਮ ਸਿੰਘ ਬਾਠ ਦੀ ਅਗਵਾਈ ਹੇਠ ਜ਼ਿਲ੍ਹਾ ਤਰਨ ਤਾਰਨ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨ ਤਾਰਨ ਵਿਖੇ ਧੂਮ ਧੜੱਕੇ ਨਾਲ ਆਰੰਭ ਹੋਈਆਂ | ਇਨ੍ਹਾਂ ਖੇਡਾਂ ਦੀ ਪ੍ਰਧਾਨਗੀ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਅਸ਼ਵਨੀ ਮਰਵਾਹ ਤੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਰਜਿੰਦਰ ਸਿੰਘ ਗੰਡੀਵਿੰਡ ਨੇ ਕੀਤੀ |ਇਨ੍ਹਾਂ ਖੇਡ ਮੁਕਾਬਲਿਆਂ ਵਿਚ 100 ਮੀਟਰ ਦੌੜ 'ਚ ਜਸ਼ਨਦੀਪ ਸਿੰਘ ਪੱਟੀ ਨੇ ਪਹਿਲਾ, ਸਾਹਿਲਪ੍ਰੀਤ ਸਿੰਘ ਤਰਨ ਤਾਰਨ ਪਰਾਪਰ ਨੇ ਦੂਜਾ ਤੇ ਅਜੀਬ ਸਿੰਘ ਪੱਟੀ ਨੇ ਤੀਸਰਾ ਸਥਾਨ ਅਤੇ ਲੜਕੀਆਂ 'ਚ ਸੁਖਮਨਦੀਪ ਕੌਰ ਰਸੂਲਪੁਰ ਨੌਸ਼ਹਿਰਾ ਪੰਨੂੰਆਂ ਨੇ ਪਹਿਲਾ, ਲਵਲੀਨ ਕੌਰ ਤਰਨ ਤਾਰਨ ਪਰਾਪਰ ਨੇ ਦੂਜਾ ਤੇ ਹੁਸਨਦੀਪ ਕੌਰ ਚੋਹਲਾ ਸਾਹਿਬ ਨੇ ਤੀਜਾ ਸਥਾਨ ਹਾਸਲ ਕੀਤਾ | 200 ਮੀਟਰ ਦੌੜ ਵਿਚ ਅਜੀਬ ਸਿੰਘ ਪੱਟੀ ਨੇ ਪਹਿਲਾ, ਜਗਨੂਰ ਸਿੰਘ ਚੋਹਲਾ ਸਾਹਿਬ ਨੇ ਦੂਜਾ ਤੇ ਗੁਰਨੂਰ ਸਿੰਘ ਖਡੂਰ ਸਾਹਿਬ ਨੇ ਤੀਜਾ ਸਥਾਨ ਅਤੇ ਲੜਕੀਆਂ ਵਿਚ ਲਵਲੀਨ ਕੌਰ ਤਰਨ ਤਾਰਨ ਪਰਾਪਰ ਨੇ ਪਹਿਲਾ, ਅਨੀਤਾ ਕੁਮਾਰੀ ਭਿੱਖੀਵਿੰਡ ਨੇ ਦੂਜਾ ਤੇ ਗੁਰਲੀਨ ਕੌਰ ਖਡੂਰ ਸਾਹਿਬ ਨੇ ਤੀਜਾ ਸਥਾਨ ਹਾਸਲ ਕੀਤਾ | 400 ਮੀਟਰ ਦੌੜ ਵਿਚ ਜਸ਼ਨਦੀਪ ਸਿੰਘ ਭਿੱਖੀਵਿੰਡ ਨੇ ਪਹਿਲਾ, ਜਸਕਰਨ ਸਿੰਘ ਵਲਟੋਹਾ ਨੇ ਦੂਜਾ, ਹਰਮਨਪ੍ਰੀਤ ਸਿੰਘ ਨੌਸ਼ਹਿਰਾ ਪੰਨੂਆਂ ਨੇ ਤੀਜਾ ਸਥਾਨ ਅਤੇ ਲੜਕੀਆਂ ਵਿਚ ਸੁਖਮਦੀਪ ਕੌਰ ਨੌਸ਼ਹਿਰਾ ਪੰਨੂੰਆਂ ਨੇ ਪਹਿਲਾ, ਕਰਤਾਰ ਕੌਰ ਗੰਡੀਵਿੰਡ ਨੇ ਦੂਜਾ, ਹਰਗੁਣ ਕੌਰ ਚੋਹਲਾ ਸਾਹਿਬ ਨੇ ਤੀਜਾ ਸਥਾਨ ਹਾਸਲ ਕੀਤਾ | 600 ਮੀਟਰ ਦੌੜ ਲੜਕਿਆਂ ਵਿਚ ਜਸ਼ਨਦੀਪ ਸਿੰਘ ਨੇ ਭਿੱਖੀਵਿੰਡ ਨੇ ਪਹਿਲਾ ਸੁਖਮਨ ਸਿੰਘ ਪੱਟੀ ਨੇ ਦੂਜਾ, ਪ੍ਰਭਜੋਤ ਸਿੰਘ ਗੰਡੀਵਿੰਡ ਨੇ ਤੀਜਾ ਸਥਾਨ ਅਤੇ ਲੜਕੀਆਂ ਵਿਚ ਮਨਪ੍ਰੀਤ ਕੌਰ ਨੌਸ਼ਹਿਰਾ ਪੰਨੂਆ ਨੇ ਪਹਿਲਾ, ਸਿਮਰਨ ਕੌਰ ਨੌਸ਼ਹਿਰਾ ਪੰਨੂੰਆਂ ਨੇ ਦੂਜਾ ਤੇ ਫਾਤਿਮਾ ਖਡੂਰ ਸਾਹਿਬ ਨੇ ਤੀਜਾ ਸਥਾਨ ਹਾਸਲ ਕੀਤਾ | ਗੋਲਾ ਸੁੱਟਣ ਲੜਕਿਆਂ ਵਿਚ ਰਣਬੀਰ ਸਿੰਘ ਨੌਸ਼ਹਿਰਾ ਪੰਨੂਆਂ ਨੇ ਪਹਿਲਾ, ਸਹਿਜਪ੍ਰੀਤ ਸਿੰਘ ਭਿੱਖੀਵਿੰਡ ਨੇ ਦੂਜਾ ਤੇ ਅੰਗਰੇਜ਼ ਸਿੰਘ ਚੋਹਲਾ ਸਾਹਿਬ ਨੇ ਤੀਜਾ ਸਥਾਨ ਅਤੇ ਲੜਕੀਆਂ ਵਿਚ ਅਨਮੋਲਦੀਪ ਕੌਰ ਨੌਸ਼ਹਿਰਾ ਪੰਨੂਆਂ ਨੇ ਪਹਿਲਾ, ਹਰਸੀਰਤ ਕੌਰ ਨੌਸ਼ਹਿਰਾ ਪੰਨੂੰਆਂ ਨੇ ਦੂਜਾ ਤੇ ਵੀਰਪਾਲ ਕੌਰ ਵਲਟੋਹਾ ਨੇ ਤੀਜਾ ਸਥਾਨ ਹਾਸਲ ਕੀਤਾ | ਲੰਬੀ ਛਾਲ ਲੜਕੇ ਵਿਚ ਜਸ਼ਨਦੀਪ ਸਿੰਘ ਪੱਟੀ ਨੇ ਪਹਿਲਾ, ਗੁਰਕੀਰਤ ਸਿੰਘ ਵਲਟੋਹਾ ਨੇ ਦੂਜਾ ਤੇ ਜੈਦੀਪ ਸਿੰਘ ਭਿੱਖੀਵਿੰਡ ਨੇ ਤੀਜਾ ਸਥਾਨ ਅਤੇ ਲੜਕੀਆਂ ਵਿਚ ਕਰਤਾਰ ਕੌਰ ਗੰਡੀਵਿੰਡ ਨੇ ਪਹਿਲਾ, ਰਣਦੀਪ ਕੌਰ ਪੱਟੀ ਨੇ ਨੇ ਦੂਜਾ ਤੇ ਸਿਮਰਨਜੀਤ ਕੌਰ ਚੋਹਲਾ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਰਿਲੇਅ ਦੌੜ ਪੱਟੀ ਨੇ ਪਹਿਲਾ, ਭਿੱਖੀਵਿੰਡ ਨੇ ਦੂਜਾ ਤੇ ਤਰਨ ਤਾਰਨ ਪਰਾਪਰ ਨੇ ਤੀਜਾ ਸਥਾਨ ਤੇ ਲੜਕੀਆਂ ਵਿਚ ਗੰਡੀਵਿੰਡ ਨੇ ਪਹਿਲਾ, ਨੌਸ਼ਹਿਰਾ ਪੰਨੂੰਆਂ ਨੇ ਦੂਜਾ ਤੇ ਪੱਟੀ ਬਲਾਕ ਨੇ ਤੀਜਾ ਸਥਾਨ ਹਾਸਲ ਕੀਤਾ | ਬੈਡਮਿੰਟਨ ਲੜਕੇ ਨੌਸ਼ਹਿਰਾ ਪੰਨੂਆਂ ਨੇ ਪਹਿਲਾ ਤੇ ਪੱਟੀ ਨੇ ਦੂਜਾ ਅਤੇ ਲੜਕੀਆਂ ਵਿਚ ਪੱਟੀ ਨੇ ਪਹਿਲਾ ਤੇ ਖਡੂਰ ਸਾਹਿਬ ਬਲਾਕ ਨੇ ਦੂਜਾ ਸਥਾਨ ਹਾਸਲ ਕੀਤਾ | ਕੁਸ਼ਤੀਆਂ 25 ਕਿੱਲੋ ਵਰਗ 'ਚ ਅੰਸ਼ਦੀਪ ਸਿੰਘ ਨੌਸ਼ਹਿਰਾ ਨੇ ਪਹਿਲਾ, ਗੁਰਸ਼ਰਨ ਸਿੰਘ ਪੱਟੀ ਨੇ ਦੂਜਾ, 28 ਕਿੱਲੋ ਅਮਨ ਪੱਟੀ ਨੇ ਪਹਿਲਾ ਨੇ ਪਹਿਲਾ ਤੇ ਮਨਪ੍ਰੀਤ ਸਿੰਘ ਭਿੱਖੀਵਿੰਡ ਨੇ ਦੂਜਾ, 30 ਕਿੱਲੋ ਅਰਵਿੰਦਰ ਸਿੰਘ ਨੌਸ਼ਹਿਰਾ ਪੰਨੂੰਆਂ ਨੇ ਪਹਿਲਾ ਤੇ ਗੌਰਵ ਸਿੰਘ ਨੂਰਦੀ ਨੇ ਦੂਜਾ ਤੇ 32 ਕਿੱਲੋ ਵਿਚ ਸੀਤੂ ਪੱਟੀ ਨੇ ਪਹਿਲਾ ਤੇ ਨਕਸ਼ਦੀਪ ਸਿੰਘ ਬਲਾਕ ਗੰਡੀਵਿੰਡ ਨੇ ਦੂਜਾ ਸਥਾਨ ਹਾਸਲ ਕੀਤਾ | ਤੈਰਾਕੀ ਵਿਚ ਚੋਹਲਾ ਸਾਹਿਬ ਨੇ ਪਹਿਲਾ ਤੇ ਖਡੂਰ ਸਾਹਿਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਬੀ.ਈ.ਈ.ਓ. ਅਸ਼ਵਨੀ ਮਰਵਾਹਾ, ਬੀ.ਈ.ਈ.ਓ. ਰਜਿੰਦਰ ਸਿੰਘ ਗੰਡੀਵਿੰਡ, ਬੀ.ਐਸ.ਓ. ਸੁਖਜੀਤ ਸਿੰਘ ਬਾਠ ਤੇ ਸੀ.ਐਚ.ਟੀ. ਗੁਰਕਿਰਪਾਲ ਸਿੰਘ, ਸੀ.ਐਚ.ਟੀ. ਗੁਰਵਿੰਦਰ ਸਿੰਘ ਬੱਬੂ ਤੇ ਸਮੂਹ ਪ੍ਰਬੰਧਕਾਂ ਵਲੋਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੀ.ਐਚ.ਟੀ. ਮਨਦੀਪ ਸਿੰਘ, ਸੀ.ਐਚ.ਟੀ. ਸਰਬਜੀਤ ਸਿੰਘ, ਸੀ.ਐਚ.ਟੀ. ਪਰਮਜੀਤ ਕੌਰ, ਸੀ.ਐਚ.ਟੀ. ਗੁਰਪ੍ਰੀਤ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਅਨੂਪ ਸਿੰਘ ਮੈਣੀ, ਦਵਿੰਦਰ ਸਿੰਘ ਖਹਿਰਾ, ਇੰਦਰਜੀਤ ਸਿੰਘ ਕਲੇਰ , ਜਗਵੀਰ ਸਿੰਘ ਪੰਨੂੰ, ਗੁਰਮੀਤ ਸਿੰਘ ਖ਼ਾਲਸਾ, ਗੁਰਇਕਬਾਲ ਸਿੰਘ, ਨਿਰਵੈਲ ਸਿੰਘ ਕੈਰੋਂ, ਇੰਦਰਜੀਤ ਸਿੰਘ ਤੁੜ, ਰਣਜੀਤ ਸਿੰਘ, ਵਰਿਆਮ ਸਿੰਘ, ਰਵੀ ਸਚਦੇਵਾ, ਰਾਜੀਵ ਕੁਮਾਰ, ਰਾਜਗੁਰਿੰਦਰ ਸਿੰਘ, ਸਰਬਜੀਤ ਸਿੰਘ, ਗੁਰਜਿੰਦਰ ਸਿੰਘ, ਗੁਰਨੇਕ ਸਿੰਘ, ਸਰਬਜੀਤ ਸਿੰਘ, ਰਣਜੀਤ ਸਿੰਘ, ਅਮਨਦੀਪ ਸਿੰਘ ਭੁੱਲਰ, ਜਗਜੀਤ ਸਿੰਘ, ਗੁਲਸ਼ਨ, ਸੀਮਾ, ਕੁਲਵਿੰਦਰ ਕੌਰ, ਹਰਵਿੰਦਰ ਕੌਰ, ਰੁਪਿੰਦਰਜੀਤ ਕੌਰ, ਰਾਜਵਿੰਦਰ ਕੌਰ, ਸ਼ਰਨਜੀਤ ਕੌਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਾਹਘਾ ਬਾਰਡਰ ਇੰਟਰਨੈਸ਼ਨਲ ਪੋਰਟ ਖੋਲ੍ਹਣਾ ਅਤੇ ਗੈਂਗਸਟਰਵਾਦ ਖਤਮ ਕਰਨਾ ਕਾਂਗਰਸ ਦੇ ਏਜੰਡੇ—ਕਰਨ ਬੁਰਜ <br/> ਅਗਲੀ ਖ਼ਬਰ ਸਤਿਸੰਗ ਸਮਾਗਮ ਕਰਵਾਏ <br/>
Ad Position 24