14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਜੌਣੇਕੇ ਵਲੋਂ ਪਰਿਵਾਰ ਸਮੇਤ ਐਸ.ਐਸ.ਪੀ. ਦਫ਼ਤਰ ਅੱਗੇ ਭੁੱਖ ਹੜਤਾਲ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 04-11-2025
ਤਰਨ ਤਾਰਨ, 3 ਨਵੰਬਰ (ਪਰਮਜੀਤ ਜੋਸ਼ੀ)-­ਜਮਹੂਰੀ ਕਿਸਾਨ ਸਭਾ ਦੇ ਆਗੂ ਹਰਭਜਨ ਸਿੰਘ ਚੂਸਲੇਵੜ, ਜਗੀਰ ਸਿੰਘ ਗੰਡੀਵਿੰਡ ਦੀ ਅਗਵਾਈ ਵਿਚ ਪੀੜਤ ਪਰਿਵਾਰ ਲਖਬੀਰ ਸਿੰਘ ਜੌਣੇਕੇ ਪੁਲਿਸ ਪ੍ਰਸ਼ਾਸਨ ਕੋਲੋਂ ਨਿਆਂ ਲੈਣ ਲਈ ਅਣਮਿਥੇ ਸਮੇਂ ਲਈ ਭੁੱਖ ਹੜਤਾਲ 'ਤੇ ਬੈਠ ਗਿਆ | ਲਖਬੀਰ ਸਿੰਘ ਨੇ ਦੱਸਿਆ ਕਿ ਮੇਰੇ ਕਬਜ਼ੇ ਵਾਲੀ ਜ਼ਮੀਨ ਜਿਸ ਦਾ ਮੈਨੂੰ ਹਾਈ ਕੋਰਟ ਵਲੋਂ ਸਟੇਟਸ ਕੋ ਮਿਲਿਆ ਹੈ | 5.6 ਮਹੀਨੇ ਤੋਂ ਦੋਸ਼ੀ ਜਸਬੀਰ ਸਿੰਘ ਬੂਲੇ ਤਹਿਸੀਲ ਜੀਰਾ ਕੁਝ ਹੋਰ ਵਿਅਕਤੀਆਂ ਨੂੰ ਨਾਲ ਲੈ ਕੇ ਧੱਕੇ ਨਾਲ ਮੇਰੀ ਕਬਜ਼ੇ ਵਾਲੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ | ਮੈਂ ਐਸ.ਐਚ.ਓ. ਚੋਹਲਾ, ਡੀ.ਐਸ.ਪੀ. ਗੋਇੰਦਵਾਲ ਐਸ.ਐਸ.ਪੀ. ਦੇ ਨੋਟਿਸ ਵਿਚ ਦੋਸ਼ੀਆਂ ਦੀਆਂ ਹਰਕਤਾਂ ਬਾਰੇ ਜਾਣੂ ਕਰਵਾ ਚੁੱਕਾ ਹਾਂ ਤੇ 30 ਸਤੰਬਰ 25 ਨੂੰ ਐਸ.ਐਸ.ਪੀ. ਨੂੰ ਹਾਈਕੋਰਟ ਵਲੋਂ ਲਖਬੀਰ ਸਿੰਘ ਵਲੋਂ ਐਸ.ਐਸ.ਪੀ. ਨੂੰ ਦਿੱਤੀਆਂ ਦਰਖਾਸਤਾਂ 'ਤੇ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ, ਪਰ ਕੋਈ ਨਿਆਂ ਨਾ ਮਿਲਣ ਕਾਰਨ ਮੈਨੂੰ ਮਜ਼ਬੂਰੀ ਵੱਸ ਪਰਿਵਾਰ ਸਮੇਤ ਅੱਜ ਭੁੱਖ ਹੜਤਾਲ 'ਤੇ ਬੈਠਣਾ ਪੈ ਰਿਹਾ ਹੈ | ਇਸ ਮੌਕੇ ਮਜਦੂਰ ਆਗੂ ਧਰਮ ਸਿੰਘ ਪੱਟੀ, ਔਰਤ ਮੁਕਤੀ ਮੋਰਚੇ ਦੀ ਆਗੂ ਨਰਿੰਦਰ ਕੌਰ ਤੇ ਸਰਭਜੀਤ ਜਵੰਦਾ, ਪੈਨਸ਼ਨਰ ਜਥੇਬੰਦੀ ਦੇ ਆਗੂ ਬਲਦੇਵ ਸਿੰਘ ਕੱਲਾ ਨੇ ਵੀ ਪੁਲਿਸ ਪ੍ਰਸ਼ਾਸਨ, ਮੌਜੂਦਾ ਆਮ ਆਦਮੀ ਪਾਰਟੀ ਦੀਆਂ ਵਧੀਕੀਆਂ ਦਾ ਜ਼ਿਕਰ ਕੀਤਾ ਤੇ ਭੁੱਖ ਹੜਤਾਲ 'ਤੇ ਬੈਠੇ ਪਰਿਵਾਰ ਦੀ ਜਥੇਬੰਦਕ ਮਦਦ ਦਾ ਐਲਾਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਮੋਬਾਈਲ ਫੋਨ ਅਤੇ ਹੈੱਡਫੋਨ ਦਾ ਜ਼ਿਆਦਾ ਇਸਤੇਮਾਲ ਕੰਨਾਂ ਲਈ ਨੁਕਸਾਨਦੇਹ-ਡਾ. ਰੰਧਾਵਾ <br/> ਅਗਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ 'ਚ 'ਆਪ' ਦਰਜ ਕਰੇਗੀ ਇਤਿਹਾਸਕ ਜਿੱਤ-ਭਗਵੰਤ ਮਾਨ <br/>
Ad Position 24