14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਮੋਬਾਈਲ ਫੋਨ ਅਤੇ ਹੈੱਡਫੋਨ ਦਾ ਜ਼ਿਆਦਾ ਇਸਤੇਮਾਲ ਕੰਨਾਂ ਲਈ ਨੁਕਸਾਨਦੇਹ-ਡਾ. ਰੰਧਾਵਾ <br/>

Ad Position 21
No active advertisement
ਅਜੀਤ ਡੈਸਕ 04-11-2025
ਤਰਨ ਤਾਰਨ, 3 ਨਵੰਬਰ (ਪਰਮਜੀਤ ਜੋਸ਼ੀ)- ਮੋਬਾਈਲ ਫੋਨ ਅਤੇ ਹੈੱਡਫੋਨ ਦਾ ਜਿਆਦਾ ਇਸਤੇਮਾਲ ਕੰਨਾਂ ਲਈ ਨੁਕਸਾਨਦੇਹ ਸਾਬਿਤ ਹੋ ਰਿਹਾ ਹੈ | ਜਿਆਦਾ ਮੋਬਾਈਲ ਵਰਤਣ ਨਾਲ ਅਤੇ ਜਿਆਦਾ ਆਵਾਜ਼ ਵਿਚ ਹੈੱਡਫੋਨ ਵਰਤਣ ਨਾਲ ਸਾਡੇ ਕੰਨ ਦੇ ਅੰਦਰ ਵਾਲੇ ਹਿੱਸੇ ਅਤੇ ਕੰਨ ਦੀ ਨਾੜੀ 'ਤੇ ਬੁਰਾ ਅਸਰ ਪੈਂਦਾ ਹੈ, ਜਿਸ ਨਾਲ ਇਹ ਕਮਜੋਰ ਹੋਣਾ ਸ਼ੁਰੂ ਹੋ ਜਾਂਦੇ ਹਨ, ਜਿਸ ਨਾਲ ਸਾਨੂੰ ਘੱਟ ਸੁਣਨ ਲੱਗ ਪੈਂਦਾ ਹੈ | ਇਹ ਜਾਣਕਾਰੀ ਈ.ਐੱਨ.ਟੀ. ਸਰਜਨ ਡਾਕਟਰ ਰਾਜਬਰਿੰਦਰ ਸਿੰਘ ਰੰਧਾਵਾ ਨੇ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਕਿਹਾ ਕਿ ਹੈੱਡਫੋਨ ਅਤੇ ਮੋਬਾਈਲ ਦੇ ਜਿਆਦਾ ਇਸਤੇਮਾਲ ਨਾਲ ਕੰਨ ਵਿਚ ਸ਼ਾਂ-ਸ਼ਾਂ ਦੀਆਂ ਆਵਾਜ਼ਾਂ ਆਉਂਣੀਆ, ਕੰਨਾਂ ਵਿਚ ਦਰਦ, ਸਿਰ ਭਾਰਾ ਅਤੇ ਸਿਰ ਵਿਚ ਦਰਦ ਰਹਿਣਾ, ਸਾਨੂੰ ਕਿਸੇ ਦੀ ਗੱਲ ਪੂਰੀ ਸਮਝ ਨਹੀਂ ਆਉਂਦੀ ਆਦਿ ਲੱਛਣ ਸਾਹਮਣੇ ਆਉਂਦੇ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ 'ਚ ਉਕਤ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਮਾਹਰ ਡਾਕਟਰ ਪਾਸ ਜਾ ਕੇ ਚੈੱਕਅੱਪ ਜ਼ਰੂਰ ਕਰਵਾਇਆ ਜਾਵੇ, ਤਾਂ ਜੋ ਕੰਨਾਂ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਸਾਂਝਾ ਫਰੰਟ ਦੀ 16 ਦੀ ਧੂਰੀ ਰੈਲੀ 'ਚ ਵੱਡੀ ਗਿਣਤੀ 'ਚ ਸ਼ਾਮਿਲ ਹੋਵਾਂਗੇ- ਜੰਡ, ਆਸਲ ਅਗਲੀ ਖ਼ਬਰ ਜੌਣੇਕੇ ਵਲੋਂ ਪਰਿਵਾਰ ਸਮੇਤ ਐਸ.ਐਸ.ਪੀ. ਦਫ਼ਤਰ ਅੱਗੇ ਭੁੱਖ ਹੜਤਾਲ ਸ਼ੁਰੂ <br/>
Ad Position 24