14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਸਾਂਝਾ ਫਰੰਟ ਦੀ 16 ਦੀ ਧੂਰੀ ਰੈਲੀ 'ਚ ਵੱਡੀ ਗਿਣਤੀ 'ਚ ਸ਼ਾਮਿਲ ਹੋਵਾਂਗੇ- ਜੰਡ, ਆਸਲ

Ad Position 21
No active advertisement
ਅਜੀਤ ਡੈਸਕ 04-11-2025
ਪੱਟੀ, 3 ਨਵੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਦੀ ਪੈਨਸ਼ਨਰ ਐਂਡ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹਰਜਿੰਦਰ ਸਿੰਘ ਜੰਡ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸਭ ਤੋਂ ਪਹਿਲਾਂ ਸਤਵੰਤ ਕੌਰ ਗਿੱਲ ਅਤੇ ਰੂਪਾ ਦੇਵੀ ਦੇ ਬੇਵਕਤ ਵਿਛੋੜਾ ਦੇਣ 'ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ | ਪੱਟੀ ਤਹਸੀਲ ਦੇ ਜਨਰਲ ਸਕੱਤਰ ਜਗਤਾਰ ਸਿੰਘ ਆਸਲ ਨੇ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀਆਂ ਦੀ ਘੋਰ ਨਿੰਦਿਆ ਕੀਤੀ | ਪੰਜਾਬ ਸਰਕਾਰ ਪੈਨਸ਼ਨਰ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਪ੍ਰਤੀ ਕੁੰਭਕਰਨ ਦੀ ਨੀਂਦੇ ਸੁੱਤੀ ਪਈ ਹੈ | ਇਸ ਮੌਕੇ ਚੌਧਰੀ ਮੋਹਨ ਸਿੰਘ ਅਤੇ ਮਲਕੀਤ ਸਿੰਘ ਸੁਪਰਡੈਂਟ ਨੇ ਧੂਰੀ ਰੈਲੀ ਲਈ ਵੱਧ ਚੜ ਕੇ ਚੱਲਣ ਦੀ ਪੈਨਸ਼ਨਰ ਨੂੰ ਅਪੀਲ ਕੀਤੀ | ਇਸ ਸਮੇਂ ਜ਼ਿਲ੍ਹਾ ਸਕੱਤਰ ਸਤਪਾਲ ਸ਼ਰਮਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਪੁਰਾਣੀ ਪੈਨਸ਼ਨ ਕੱਟ ਕੇ ਮੁਲਾਜ਼ਮਾਂ ਨਾਲ ਵੱਡਾ ਧੋਖਾ ਕੀਤਾ ਹੈ | 16 ਨਵੰਬਰ ਦੀ ਧੂਰੀ ਰੈਲੀ ਦੀਆਂ ਤਿਆਰੀਆਂ ਖੇਤਰ ਵੰਡ ਕਰਕੇ ਸ਼ੁਰੂ ਕਰ ਦਿੱਤੀਆਂ ਹਨ | ਇਸ ਮੌਕੇ ਮੰਗਤ ਰਾਮ ਜੋਸ਼ੀ, ਧਰਮ ਸਿੰਘ ਪੱਟੀ ਅਤੇ ਚੇਅਰਮੈਨ ਗੁਰਦਿਆਲ ਸਿੰਘ ਨੇ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਸਾਥੀਆਂ ਨੂੰ ਪ੍ਰੇਰਨਾ ਦਿੱਤੀ ਅਤੇ ਸੰਘਰਸ਼ਾਂ ਵਿੱਚ ਵਧ ਚੜ੍ਹ ਕੇ ਪਹੁੰਚਣ ਦੀ ਜ਼ੋਰਦਾਰ ਅਪੀਲ ਕੀਤੀ | ਇਸ ਮੀਟਿੰਗ ਵਿੱਚ ਚਾਨਣ ਸਿੰਘ, ਗੋਪਾਲ ਸਿੰਘ, ਦਰਸ਼ਨ ਸਿੰਘ ਲੈਕਚਰਾਰ, ਦਰਸ਼ਨ ਸਿੰਘ ਪਟਵਾਰੀ, ਦਰਸ਼ਨ ਸਿੰਘ ਪੀਡਬਲਡੀ, ਗੁਰਮੀਤ ਸਿੰਘ, ਓਮ ਪ੍ਰਕਾਸ਼, ਧਰਮ ਸਿੰਘ ਵਲਟੋਹਾ, ਕਾਬਲ ਸਿੰਘ ਆਸਲ, ਗੁਰਦੀਪ ਸਿੰਘ ਪਟਵਾਰੀ, ਮਨਜੀਤ ਕੌਰ, ਅਨੂਪ ਸਿੰਘ, ਪ੍ਰਗਟ ਸਿੰਘ ਸਰਹਾਲੀ, ਬਿਕਰਮ ਸਿੰਘ, ਸੁੱਖਾ ਸਿੰਘ, ਪ੍ਰਭ ਦਿਆਲ ਸਿੰਘ, ਗਿਰਧਾਰੀ ਲਾਲ, ਅਵਤਾਰ ਸਿੰਘ, ਨਿਸ਼ਾਨ ਸਿੰਘ, ਬੀਰ ਮਸੀਹ, ਸੁਰਜੀਤ ਸਿੰਘ ਸ਼ਹੀਦ, ਜਸਵੰਤ ਸਿੰਘ ਪਟਵਾਰੀ, ਮਲੂਕ ਸਿੰਘ ਕਾਨੂੰਗੋ, ਰਾਜ ਸਿੰਘ, ਗੁਰਤੇਜਪਾਲ ਸਿੰਘ, ਮਨਜੀਤ ਸਿੰਘ ਸਭਰਾ ਆਦਿ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਅਬਜ਼ਰਵਰਾਂ ਦੀ ਹਾਜ਼ਰੀ 'ਚ ਉਮੀਦਵਾਰਾਂ ਦੇ ਚੋਣ ਖ਼ਰਚੇ ਦੇ ਰਜਿਸਟਰਾਂ ਦਾ ਕੀਤਾ ਮਿਲਾਨ <br/> ਅਗਲੀ ਖ਼ਬਰ ਮੋਬਾਈਲ ਫੋਨ ਅਤੇ ਹੈੱਡਫੋਨ ਦਾ ਜ਼ਿਆਦਾ ਇਸਤੇਮਾਲ ਕੰਨਾਂ ਲਈ ਨੁਕਸਾਨਦੇਹ-ਡਾ. ਰੰਧਾਵਾ <br/>
Ad Position 24