15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਵੱਖ-ਵੱਖ ਮੁਕਾਬਲਿਆਂ 'ਚ ਜੇਤੂ ਰਹਿਣ ਵਾਲੀਆਂ ਵਿਦਿਆਰਥਣਾਂ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 22-11-2025
ਤਰਨ ਤਾਰਨ, 21 ਨਵੰਬਰ (ਇਕਬਾਲ ਸਿੰਘ ਸੋਢੀ)- ਸੁੰਦਰ ਲਿਖਾਈ, ਭਾਸ਼ਣ ਕਲਾ ਅਤੇ ਸੰਗੀਤ ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲੀਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਟੌਲ ਦੀਆਂ 5 ਵਿਦਿਆਰਥਣਾਂ ਨੂੰ ਐੱਨ.ਜੀ.ਓ. ਕਲਾ ਸੁਮਨ ਦੇ ਡਾਇਰੈਕਟਰ ਠਾਕੁਰ ਰਮੇਸ਼ ਸਿੰਘ ਚੰਦੇਲ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਹੈ | ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿਦਿਆਰਥਣਾਂ ਨੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਉਹ ਵਿਦਿਆਰਥਣਾਂ, ਸਕੂਲ ਪਿੰ੍ਰਸੀਪਲ ਰਾਜਿੰਦਰ ਕੁਮਾਰ ਸ਼ਰਮਾ ਅਤੇ ਉਨ੍ਹਾਂ ਦੀ ਵਿਦਿਅਕ ਟੀਮ ਨੂੰ ਵਧਾਈ ਦਿੱਤੀ ਹੈ, ਜਿਨ੍ਹਾਂ ਵਿਦਿਆਰਥੀਆਂ ਦੀ ਸਿੱਖਿਆ, ਕਲਾ ਅਤੇ ਹੋਰਨਾ ਕਲਾਵਾਂ ਨੂੰ ਸੰਜੋਕੇ ਰੱਖਿਆ ਹੈ | ਇਸ ਮੌਕੇ ਪਿ੍ੰਸੀਪਲ ਰਾਜਿੰਦਰ ਕੁਮਾਰ ਸ਼ਰਮਾ ਅਤੇ ਲੈਕਚਰਾਰ ਬਲਵਿੰਦਰ ਕੌਰ ਨੇ ਹਰਸ਼ਦੀਪ ਕੌਰ, ਰਮਨਦੀਪ ਕੌਰ, ਖੁਸ਼ਦੀਪ ਕੌਰ, ਸਿਮਰਨ ਕੌਰ ਤੇ ਮੋਹਪ੍ਰੀਤ ਕੌਰ ਨੂੰ ਅਸ਼ੀਰਵਾਦ ਦਿੱਤਾ | ਇਸ ਮੌਕੇ ਸਕੂਲ ਦੇ ਅਵਤਾਰ ਸਿੰਘ, ਗੁਰਮੀਤ ਸਿੰਘ, ਹਰਦੀਪ ਸਿੰਘ ਅਤੇ ਹੋਰ ਅਧਿਆਪਕ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਸਾਈ ਸੰਧਿਆ ਸਮਾਗਮ ਨੂੰ ਲੈ ਕੇ ਸ਼ੋਭਾ ਯਾਤਰਾ ਕੱਢੀ <br/> ਅਗਲੀ ਖ਼ਬਰ 24ਵੀਂ ਸੀ.ਕੇ.ਡੀ ਸਕੂਲ ਅਥਲੈਟਿਕਸ ਵਿਚੋਂ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪਿੱਦੀ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀ...
Ad Position 24