14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਮਾਈ ਭਾਗੋ ਇੰਟਰਨੈਸ਼ਨਲ ਪਬਲਿਕ ਸਕੂਲ ਤਰਨ ਤਾਰਨ ਵਿਖੇ ਆਜ਼ਾਦੀ ਦਿਹਾੜਾ ਮਨਾਇਆ

ਤਰਨ ਤਾਰਨ, 14 ਅਗਸਤ (ਹਰਿੰਦਰ ਸਿੰਘ)-ਮਾਈ ਭਾਗੋ ਇੰਟਰਨੈਸ਼ਨਲ ਪਬਲਿਕ ਸਕੂਲ ਟੀ-ਪੁਆਇੰਟ ਤਰਨ ਤਾਰਨ ਵਿਖੇ ਦੇਸ਼ ਦੀ ਆਜ਼ਾਦੀ ਦਾ ਦਿਹਾੜਾ ਬੜੇ ਚਾਅ, ਉਤਸ਼ਾਹ ਅਤੇ ਦੇਸ਼-ਪਿਆਰ ਦੀ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੀ ਮੈਨੇਜਮੈਂਟ ਦੀ ਹਾਜ਼ਰੀ ਨੇ ਸਮਾਗਮ ਦੀ ਸ਼ਾਨ ਹੋਰ ਵਧਾ ਦਿੱਤੀ।

Ad Position 21
No active advertisement
ਅਜੀਤ ਡੈਸਕ 15-08-2026
ਤਰਨ ਤਾਰਨ, 14 ਅਗਸਤ (ਹਰਿੰਦਰ ਸਿੰਘ)-ਮਾਈ ਭਾਗੋ ਇੰਟਰਨੈਸ਼ਨਲ ਪਬਲਿਕ ਸਕੂਲ ਟੀ-ਪੁਆਇੰਟ ਤਰਨ ਤਾਰਨ ਵਿਖੇ ਦੇਸ਼ ਦੀ ਆਜ਼ਾਦੀ ਦਾ ਦਿਹਾੜਾ ਬੜੇ ਚਾਅ, ਉਤਸ਼ਾਹ ਅਤੇ ਦੇਸ਼-ਪਿਆਰ ਦੀ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੀ ਮੈਨੇਜਮੈਂਟ ਦੀ ਹਾਜ਼ਰੀ ਨੇ ਸਮਾਗਮ ਦੀ ਸ਼ਾਨ ਹੋਰ ਵਧਾ ਦਿੱਤੀ। ਮੈਨੇਜ਼ਮੈਂਟ ਵਲੋਂ ਖੁਦ ਸਮਾਗਮ ਵਿਚ ਸ਼ਾਮਿਲ ਹੋ ਕੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਦੇਸ਼ ਦੇ ਆਜ਼ਾਦੀ ਘੁਲਾਟੀਆਂ, ਸ਼ਹੀਦਾਂ ਅਤੇ ਬਹਾਦਰ ਜਵਾਨਾਂ ਨੂੰ ਯਾਦ ਕਰਦਿਆਂ ਗੀਤ, ਕਵਿਤਾਵਾਂ ਅਤੇ ਨਾਚ ਪੇਸ਼ ਕੀਤੇ। ਬੱਚਿਆਂ ਦੀਆਂ ਜੋਸ਼ ਭਰੀਆਂ ਪੇਸ਼ਕਾਰੀਆਂ ਨੇ ਹਾਜ਼ਰ ਸਾਰਿਆਂ ਦਾ ਮਨ ਮੋਹ ਲਿਆ ਅਤੇ ਪੂਰਾ ਮਾਹੌਲ ਦੇਸ਼-ਭਗਤੀ ਦੇ ਰੰਗ ਵਿਚ ਰੰਗਿਆ ਗਿਆ। ਇਸ ਮੌਕੇ ਇੰਟਰ-ਹਾਊਸ ਵਿਰਾਸਤੀ ਕੋਨਾ ਸਜਾਵਟ ਮੁਕਾਬਲਾ ਵੀ ਕਰਵਾਇਆ ਗਿਆ। ਚਾਰੇ ਹਾਊਸਾਂ ਨੇ ਆਜ਼ਾਦੀ ਦੀ ਲੜਾਈ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ਨੂੰ ਬੜੀ ਮਿਹਨਤ ਅਤੇ ਸੋਹਣੇ ਢੰਗ ਨਾਲ ਪੇਸ਼ ਕੀਤਾ। ਕਾਹਨ ਸਿੰਘ ਨਾਭਾ ਹਾਊਸ ਵਲੋਂ ‘ਅਣਗੌਲੇ ਨਾਇਕ , ਆਜ਼ਾਦੀ ਘੁਲਾਟੀਆਂ ਦਾ ਯੋਗਦਾਨ’ ਵਿਸ਼ੇ ਰਾਹੀਂ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਉਜਾਗਰ ਕੀਤਾ ਗਿਆ, ਜਿਨ੍ਹਾਂ ਦਾ ਦੇਸ਼ ਦੀ ਆਜ਼ਾਦੀ ਵਿਚ ਵੱਡਾ ਹਿੱਸਾ ਰਿਹਾ। ਭਾਈ ਵੀਰ ਸਿੰਘ ਹਾਊਸ ਨੇ ‘ਜੰਗ ਦੇ ਮੈਦਾਨ ਤੋਂ ਪਰੇ ਬਹਾਦਰੀ, ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਸਸ਼ਸਤ੍ਰ ਫ਼ੌਜਾਂ ਦਾ ਯੋਗਦਾਨ’ ਵਿਸ਼ੇ ਨੂੰ ਲੈ ਕੇ ਦੇਸ਼ ਲਈ ਜਾਨਾਂ ਵਾਰਨ ਵਾਲੇ ਬਹਾਦਰ ਜਵਾਨਾਂ ਦੀ ਦਲੇਰੀ ਅਤੇ ਕੁਰਬਾਨੀ ਨੂੰ ਦਰਸਾਇਆ। ਹਰੀ ਸਿੰਘ ਨਲਵਾ ਹਾਊਸ ਨੇ ‘ਏਕਤਾ ਦੀ ਤਾਕਤ, ਭਾਰਤ ਦੀ ਆਜ਼ਾਦੀ ਦੀ ਲਹਿਰ ਵਿਚ ਆਮ ਲੋਕਾਂ ਦਾ ਯੋਗਦਾਨ’ ਵਿਸ਼ੇ ਰਾਹੀਂ ਇਹ ਸੁਨੇਹਾ ਦਿੱਤਾ ਕਿ ਦੇਸ਼ ਦੀ ਆਜ਼ਾਦੀ ਦੀ ਲੜਾਈ ਸਿਰਫ਼ ਕੁਝ ਆਗੂਆਂ ਦੀ ਨਹੀਂ ਸੀ, ਸਗੋਂ ਆਮ ਲੋਕਾਂ ਨੇ ਵੀ ਇਸ ਵਿਚ ਵੱਡਾ ਹਿੱਸਾ ਪਾਇਆ। ਨਵਾਬ ਕਪੂਰ ਸਿੰਘ ਹਾਊਸ ਵਲੋਂ ‘ਭਾਰਤ ਦੀ ਵੰਡ, ਦਰਦ, ਹੌਸਲਾ ਅਤੇ ਉਮੀਦ’ ਵਿਸ਼ੇ ਨੂੰ ਬੜੀ ਸੰਵੇਦਨਸ਼ੀਲਤਾ ਨਾਲ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਨੇ ਵੰਡ ਵੇਲੇ ਲੋਕਾਂ ਵਲੋਂ ਝੱਲੇ ਦੁੱਖਾਂ ਦੇ ਨਾਲ-ਨਾਲ ਉਨ੍ਹਾਂ ਦੇ ਹੌਸਲੇ ਅਤੇ ਨਵੇਂ ਭਵਿੱਖ ਦੀ ਆਸ ਨੂੰ ਵੀ ਦਰਸਾਇਆ। ਵਿਰਾਸਤੀ ਕੋਨਿਆਂ ਵਿਚ ਬੱਚਿਆਂ ਵਲੋਂ ਬਣਾਏ ਚਿੱਤਰ, ਹੱਥੀਂ ਤਿਆਰ ਕੀਤੇ ਨਮੂਨੇ, ਨਕਸ਼ੇ, ਅਖ਼ਬਾਰੀ ਕਤਰਣਾਂ, ਲਿਖਤਾਂ ਅਤੇ ਹੋਰ ਸਜਾਵਟੀ ਸਮਾਨ ਖਿੱਚ ਦਾ ਕੇਂਦਰ ਬਣੇ। ਵਿਦਿਆਰਥੀਆਂ ਦੀ ਮਿਹਨਤ, ਸਿਰਜਣਾਤਮਕ ਸੋਚ ਅਤੇ ਇਤਿਹਾਸਕ ਜਾਣਕਾਰੀ ਦੀ ਭਰਪੂਰ ਸ਼ਲਾਘਾ ਕੀਤੀ ਗਈ। ਸਕੂਲ ਦੀ ਡਾਇਰੈਕਟਰ ਡਾ. ਜਸਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦੇ ਅਸਲ ਮਤਲਬ ਨੂੰ ਸਮਝਣ ਅਤੇ ਦੇਸ਼ ਪ੍ਰਤੀ ਆਪਣੇ ਫ਼ਰਜ਼ ਪਛਾਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਕਦਰ ਉਹੀ ਕਰ ਸਕਦਾ ਹੈ, ਜੋ ਆਪਣੇ ਦੇਸ਼, ਸਮਾਜ ਅਤੇ ਮਨੁੱਖਤਾ ਲਈ ਆਪਣੀ ਜ਼ਿੰਮੇਵਾਰੀ ਨੂੰ ਸਮਝਦਾ ਹੈ। ਸਕੂਲ ਦੀ ਪ੍ਰਿੰਸੀਪਲ ਰਾਧਿਕਾ ਅਰੋੜਾ ਨੇ ਸਮਾਗਮ ਨੂੰ ਕਾਮਯਾਬ ਬਣਾਉਣ ਲਈ ਵਿਦਿਆਰਥੀਆਂ, ਅਧਿਆਪਕਾਂ ਅਤੇ ਸਮੂਹ ਸਟਾਫ਼ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਨੂੰ ਆਪਣੇ ਦੇਸ਼ ਦੇ ਇਤਿਹਾਸ, ਕੁਰਬਾਨੀਆਂ ਅਤੇ ਵਿਰਾਸਤ ਨਾਲ ਜੋੜਦੇ ਹਨ। ਸਮਾਗਮ ਦੌਰਾਨ ਪੇਸ਼ ਕੀਤੇ ਗਏ ਦੇਸ਼-ਭਗਤੀ ਭਰੇ ਗੀਤਾਂ, ਕਵਿਤਾਵਾਂ ਅਤੇ ਨਾਚ ਨੇ ਸਭ ਨੂੰ ਮੋਹ ਲਿਆ। ਪੂਰਾ ਸਕੂਲ ਕੈਂਪਸ ਦੇਸ਼-ਪਿਆਰ ਅਤੇ ਜੋਸ਼ ਨਾਲ ਭਰਿਆ ਨਜ਼ਰ ਆਇਆ। ਆਜ਼ਾਦੀ ਦਿਹਾੜੇ ਦਾ ਇਹ ਸਮਾਗਮ ਵਿਦਿਆਰਥੀਆਂ ਦੇ ਮਨਾਂ ਵਿੱਚ ਦੇਸ਼-ਪਿਆਰ ਦੀ ਭਾਵਨਾ ਹੋਰ ਪੱਕੀ ਕਰਦਿਆਂ ਯਾਦਗਾਰ ਹੋ ਨਿਬੜਿਆ।
Ad Position 22
No active advertisement
ਪਿਛਲੀ ਖ਼ਬਰ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਜਲ੍ਹਿਆਂਵਾਲਾ ਬਾਗ ਦੀ ਵਧਾਈ ਸੁਰੱਖਿਆ ਯਾਤਰੂਆਂ ਦੇ ਸਾਮਾਨ ਦੀ ਲਈ ਜਾ ਰਹੀ ਤਲਾਸ਼ੀ ਅਗਲੀ ਖ਼ਬਰ ਦੀ ਅਲਪਾਈਨ ਸਕੂਲ ਤਰਨ ਤਾਰਨ ਵਿਖੇ ਆਜ਼ਾਦੀ ਦਿਹਾੜਾ ਮਨਾਇਆ
Ad Position 24