14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਜਲ੍ਹਿਆਂਵਾਲਾ ਬਾਗ ਦੀ ਵਧਾਈ ਸੁਰੱਖਿਆ ਯਾਤਰੂਆਂ ਦੇ ਸਾਮਾਨ ਦੀ ਲਈ ਜਾ ਰਹੀ ਤਲਾਸ਼ੀ

ਅੰਮ੍ਰਿਤਸਰ, 13 ਅਗਸਤ (ਸੁਰਿੰਦਰ ਕੋਛੜ)-ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਜਲ੍ਹਿਆਂਵਾਲਾ ਬਾਗ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਬਾਰੇ ‘ਚ ਜਾਣਕਾਰੀ ਦਿੰਦਿਆਂ ਜਲ੍ਹਿਆਂਵਾਲਾ ਬਾਗ ਦੇ ਸੁਰੱਖਿਆ ਇੰਚਾਰਜ ਏ.

Ad Position 21
No active advertisement
ਅਜੀਤ ਡੈਸਕ 15-08-2026
ਅੰਮ੍ਰਿਤਸਰ, 13 ਅਗਸਤ (ਸੁਰਿੰਦਰ ਕੋਛੜ)-ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਜਲ੍ਹਿਆਂਵਾਲਾ ਬਾਗ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਬਾਰੇ ‘ਚ ਜਾਣਕਾਰੀ ਦਿੰਦਿਆਂ ਜਲ੍ਹਿਆਂਵਾਲਾ ਬਾਗ ਦੇ ਸੁਰੱਖਿਆ ਇੰਚਾਰਜ ਏ. ਐੱਸ. ਆਈ. ਬਖਸ਼ਿੰਦਰ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵਲੋਂ ਮਿਲ਼ੀਆਂ ਹਿਦਾਇਤਾਂ ਦੇ ਚਲਦਿਆਂ ਜਿੱਥੇ ਬਾਗ ਦੇ ਅੰਦਰ ਏ. ਐੱਸ. ਆਈ. ਜਸਵੰਤ ਸਿੰਘ, ਬਲਦੇਵ ਸਿੰਘ, ਹੈੱਡ ਕਾਂਸਟੇਬਲ ਪੂਨਮ ਕੌਰ, ਐੱਸ. ਆਈ. ਐੱਸ. ਸੁਰੱਖਿਆ ਡਿਊਟੀ ਗੁਰਬੀਰ ਸਿੰਘ ਅਤੇ ਅਤਿੰਦਰਪਾਲ ਸਿੰਘ ਆਦਿ ਨੂੰ ਵਿਸ਼ੇਸ਼ ਚੌਕਸੀ ਰੱਖਣ ਦੀ ਹਦਾਇਤ ਦਿੱਤੀ ਗਈ ਹੈ, ਉੱਥੇ ਨਾਲ ਹੀ ਸਮਾਰਕ ਦੇ ਅੰਦਰ ਬੈਗ, ਪਰਸ ਜਾਂ ਹੋਰ ਸਾਮਾਨ ਲੈ ਕੇ ਜਾਣ ਵਾਲੇ ਯਾਤਰੂਆਂ ਦੇ ਸਾਮਾਨ ਦੀ ਬਰੀਕੀ ਨਾਲ ਤਲਾਸ਼ੀ ਵੀ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਾਗ ਸਮਾਰਕ ਦੇ ਅੰਦਰ ਦਾਖਲ ਹੋਣ ਵਾਲੇ ਸ਼ੱਕੀ ਵਿਅਕਤੀਆਂ ਦੇ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਵੀ ਚੈੱਕ ਕੀਤੇ ਜਾ ਰਹੇ ਹਨ । ਇਸ ਤੋਂ ਇਲਾਵਾ ਜਲ੍ਹਿਆਂਵਾਲਾ ਬਾਗ ਸਮਾਰਕ ਦੀ ਸੁਰੱਖਿਆ ਲਈ ਤਾਇਨਾਤ ਕਰਮਚਾਰੀਆਂ ਵਲੋਂ ਸਮਾਰਕ ਦੀਆਂ ਗੈਲਰੀਆਂ, ਪਾਰਕਾਂ, ਸੈਲਾਨੀਆਂ ਦੇ ਬੈਠਣ ਲਈ ਬਣਾਏ ਗਏ ਬੈਂਚਾਂ ਸਮੇਤ ਬਾਗ ‘ਚ ਜਗ੍ਹਾ-ਜਗ੍ਹਾ ਗੰਦਗੀ ਸੁੱਟਣ ਲਈ ਰੱਖੇ ਡਸਟਬੀਨ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਬਖਸ਼ਿੰਦਰ ਸਿੰਘ ਨੇ ਸਥਾਨਕ ਨਾਗਰਿਕਾਂ ਅਤੇ ਜਲ੍ਹਿਆਂਵਾਲਾ ਬਾਗ ਵਿਖੇ ਆਉਣ ਵਾਲੇ ਸੈਲਾਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨਾਲ ਘੱਟ ਤੋਂ ਘੱਟ ਸਾਮਾਨ ਲੈ ਕੇ ਆਉਣ ।
Ad Position 22
No active advertisement
ਪਿਛਲੀ ਖ਼ਬਰ ਇੰਟੈਕ ਅੰਮ੍ਰਿਤਸਰ ਚੈਪਟਰ ਵਲੋਂ ‘ਸਿਟੀ ਰਾਊਂਡ ਹੈਰੀਟੇਜ ਕੁਇਜ਼’ ਸਪਰਿੰਗ ਡੇਲ ਸੀਨੀਅਰ ਸਕੂਲ ਨੇ ਹਾਸਿਲ ਕੀਤਾ ਪਹਿਲਾ ਸਥਾ... ਅਗਲੀ ਖ਼ਬਰ ਮਾਈ ਭਾਗੋ ਇੰਟਰਨੈਸ਼ਨਲ ਪਬਲਿਕ ਸਕੂਲ ਤਰਨ ਤਾਰਨ ਵਿਖੇ ਆਜ਼ਾਦੀ ਦਿਹਾੜਾ ਮਨਾਇਆ
Ad Position 24