14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪੀ.ਐੱਮ. ਸਕੂਲ ਬਾਠ ਵਿਖੇ ਸਾਈਬਰ ਸਕਿਊਰਟੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 23-11-2025
ਤਰਨ ਤਾਰਨ, 22 ਨਵੰਬਰ (ਪਰਮਜੀਤ ਜੋਸ਼ੀ)- ਪੀ.ਐੱਮ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਠ ਵਿਖੇ ਸਾਈਬਰ ਸਕਿਊਰਟੀ ਅਤੇ ਸੇਫਟੀ ਜਾਗਰੂਕਤਾ ਪ੍ਰੋਗਰਾਮ ਪਿੰ੍ਰਸੀਪਲ ਜੀਵਨ ਜਯੋਤੀ ਚਾਲਵਾ ਦੀ ਅਗਵਾਈ ਵਿਚ ਡਾਇਰੈਕਟਰ ਐੱਸ.ਸੀ.ਆਰ.ਟੀ. ਵਲੋਂ ਜਾਰੀ ਹਦਾਇਤਾਂ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵਲੋਂ ਜਾਰੀ ਦਿਸ਼ਾ ਨਿਰਦੇਸ਼ਾ ਤਹਿਤ ਸਾਈਬਰ ਸੈਲ ਤਰਨ ਤਾਰਨ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੂੰ ਵੱਧ ਰਹੇ ਸਾਈਬਰ ਕ੍ਰਾਈਮ ਅਤੇ ਆਨਲਾਈਨ ਠੱਗੀਆਂ ਅਤੇ ਫਰਾਡ ਤੋਂ ਜਾਣੂ ਕਰਵਾਉਣ ਲਈ ਸਾਈਬਰ ਸਕਿਊਰਟੀ ਅਤੇ ਸੇਫਟੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਸਾਈਬਰ ਪੁਲਿਸ ਸਟੇਸ਼ਨ ਤਰਨ ਤਾਰਨ ਤੋਂ ਕੰਵਲਜੀਤ ਕੌਰ ਏ.ਐੱਸ.ਆਈ, ਜਸਬੀਰ ਸਿੰਘ ਏ.ਐੱਸ.ਆਈ ਅੇਤ ਉਨ੍ਹਾਂ ਦੀ ਟੀਮ ਨੇ ਸਕੂਲ ਪਹੁੰਚ ਕੇ ਵਿਦਿਆਰਥੀਆਂ ਨੂੰ ਅੱਜ ਦੇ ਸਮੇਂ ਵਿਚ ਵੱਧ ਰਹੇ ਸਾਈਬਰ ਕ੍ਰਾਈਮ, ਆਨਲਾਈਨ ਧੋਖਾਧੜੀ ਅਤੇ ਡਿਜੀਟਲ ਅਰੈਸਟ ਬਾਰੇ ਵਿਸਥਾਰ ਜਾਣਕਾਰੀ ਦਿੱਤੀ ਗਈ | ਪ੍ਰੋਗਰਾਮ ਦੇ ਅੰਤ ਵਿਚ ਪਿੰ੍ਰਸੀਪਲ ਜੀਵਨ ਜਯੋਤੀ ਚਾਵਲਾ ਵਲੋਂ ਕੰਵਲਜੀਤ ਕੌਰ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਆਪਣਾ ਕੀਮਤੀ ਸਮਾਂ ਕੱਢ ਕੇ ਸਕੂਲ ਵਿਚ ਪਹੁੰਚ ਕੇ ਵਿਦਿਆਰਥੀਆਂ ਨੂੰ ਸਾਈਬਰ ਫਰਾਡ ਬਾਰੇ ਜਾਗਰੂਕ ਕਰਨ 'ਤੇ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਗੁਰੂ ਅਮਰਦਾਸ ਸਕੂਲ ਦੇ ਵਿਦਿਆਰਥੀਆਂ ਨੇ ਵਿਗਿਆਨ ਦੇ ਖੇਤਰ ਵਿਚ ਚਮਕਾਇਆ ਨਾਂਅ <br/> ਅਗਲੀ ਖ਼ਬਰ ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂਅ 'ਤੇ ਜ਼ਿਲ੍ਹੇ 'ਚ ਯੂਨੀਵਰਸਿਟੀ ਬਣਾਉਣ ਦਾ ਐਲਾਨ ਕਰੇ-ਪਲਾਸੌਰ <br/...
Ad Position 24