ਚਵਿੰਡਾ ਦੇਵੀ, 22 ਨਵੰਬਰ (ਸਤਪਾਲ ਸਿੰਘ ਢੱਡੇ)-ਪ੍ਰਤੀਨਿਧੀ ਰਾਜਬੀਰ ਸਿੰਘ ਤੇ ਪਲਵਿੰਦਰਪਾਲ ਸਿੰਘ ਚਵਿੰਡਾ ਦੇਵੀ ਦੇ ਸਤਿਕਾਰਯੋਗ ਪਿਤਾ ਸਰਦਾਰ ਰਾਮ ਸਿੰਘ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰੇ ਗਏ ਸਨ | ਉਨ੍ਹਾਂ ਦੇ ਨਮਿਤ ਰਖਾਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਅੱਜ ਪੈਣ ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਮੌਕੇ ਕੀਰਤਨੀ ਜਥਾ ਭਾਈ ਉਕਾਰ ਸਿੰਘ ਵਡਾਲਾ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਅਤੇ ਭਾਈ ਡਿਪਟੀ ਸਿੰਘ ਵਲੋਂ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ | ਇਸ ਮੌਕੇ ਹਲਕਾ ਮਜੀਠਾ ਦੇ ਵਿਧਾਇਕਾ ਬੀਬਾ ਗੁਨੀਵ ਕੌਰ ਮਜੀਠੀਆ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਜਿਸ ਉਪਰੰਤ ਹਲਕਾ ਮਜੀਠਾ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ, ਹਲਕਾ ਮਜੀਠਾ ਤੋਂ ਕਾਂਗਰਸ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਅਤੇ ਹਲਕਾ ਮਜੀਠਾ ਤੋਂ ਭਾਜਪਾ ਦੇ ਇੰਚਾਰਜ ਪ੍ਰਦੀਪ ਸਿੰਘ ਭੁੱਲਰ ਵਲੋਂ ਸਰਦਾਰ ਰਾਮ ਸਿੰਘ ਚਵਿੰਡਾ ਦੇਵੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਸ਼ਰਧਾਂਜਲੀਆਂ ਸਮਾਰੋਹ 'ਚ ਪੁੱਜੇ ਸਿਆਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵਿਚ ਦਸਮੇਸ਼ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ, ਲਖਬੀਰ ਸਿੰਘ ਗਿੱਲ, ਮੈਨੇਜਰ ਜਤਿੰਦਰਪਾਲ ਸਿੰਘ ਲਦੇਹ ਗੁਰਦੁਆਰਾ ਸ਼ਹੀਦਾਂ ਅੰਮਿ੍ਤਸਰ, ਮੈਨੇਜਰ ਜਗਰੂਪ ਸਿੰਘ ਗਿੱਲ ਮਜੀਠਾ, ਸਰਪੰਚ ਰਾਜਕੁਮਾਰ ਲੁੱਧੜ, ਬਲਾਕ ਪ੍ਰਧਾਨ ਮਨਜਿੰਦਰ ਸਿੰਘ ਮਾਂਗਾਸਰਾਏ, ਰੇਸ਼ਮ ਸਿੰਘ ਵੇਗੇਵਾਲ, ਕਾਂਗਰਸ ਮਜੀਠਾ ਸ਼ਹਿਰੀ ਦੇ ਪ੍ਰਧਾਨ ਨਵਦੀਪ ਸਿੰਘ ਸੋਨਾ, ਭੁਪਿੰਦਰ ਸਿੰਘ ਬਿੱਟੂ ਚਵਿੰਡਾ ਦੇਵੀ, ਪ੍ਰਧਾਨ ਰਣਜੀਤ ਸਿੰਘ ਭੋਮਾ, ਸਾਬਕਾ ਸਰਪੰਚ ਰਜਿੰਦਰ ਸਿੰਘ ਲਾਟੀ, ਸਰੂਪ ਸਿੰਘ ਢੱਡੇ, ਸਾਬਕਾ ਸਰਪੰਚ ਰਾਮ ਸਿੰਘ ਅਬਦਾਲ, ਸਾਬਕਾ ਸਰਪੰਚ ਪ੍ਰੇਮ ਸਿੰਘ ਸੋਨੀ ਰੰਧਾਵਾ ਕੱਥੂਨੰਗਲ, ਸਰਪੰਚ ਰਵਿੰਦਰਪਾਲ ਸਿੰਘ ਗਿੱਲ ਹਦਾਇਤਪੁਰਾ, ਸਰਪੰਚ ਗੁਰਭੇਜ ਸਿੰਘ ਭੋਆ, ਸਾਬਕਾ ਸਰਪੰਚ ਜਸਪਾਲ ਸਿੰਘ ਭੋਆ, ਪ੍ਰਗਟ ਸਿੰਘ ਚੋਗਾਵਾਂ, ਪਹਿਲਵਾਨ ਸੁਖਜਿੰਦਰ ਸਿੰਘ ਸੁੱਖ ਭੰਗਵਾ, ਮੱਖਣ ਸਿੰਘ ਹਰੀਆ, ਨਿਰਮਲ ਸਿੰਘ ਨਾਗ ਨਵੇ, ਸਰਪੰਚ ਸੁਖਦੀਪ ਸਿੰਘ ਦੀਪੀ ਕੱਥੂਨੰਗਲ ਖੁਰਦ, ਪ੍ਰਧਾਨ ਬਲਬੀਰ ਸਿੰਘ ਵਡਾਲਾ, ਹਰਦੇਵ ਸਿੰਘ ਦੇਬਾ, ਸਤਪਾਲ ਸਿੰਘ ਢੱਡੇ, ਦਲਵਿੰਦਰ ਸਿੰਘ ਰੰਧਾਵਾ, ਮਿੱਤਰਪਾਲ ਸਿੰਘ ਰੰਧਾਵਾ, ਨਿਰਵੈਲ ਸਿੰਘ ਚੇਤਨਪੁਰਾ, ਭੁਪਿੰਦਰ ਸਿੰਘ ਗਿੱਲ, ਬਲਜੀਤ ਸਿੰਘ ਕਾਹਲੋਂ, ਸਾਬਕਾ ਸਰਪੰਚ ਰਜਿੰਦਰ ਕੁਮਾਰ ਲਾਟੀ, ਸਵਰਨ ਸਿੰਘ ਮਨੀਮ ਚਵਿੰਡਾ ਦੇਵੀ, ਲਵਪ੍ਰੀਤ ਸਿੰਘ ਸਰਪੰਚ ਕੋਟ, ਮਾਸਟਰ ਭੁਪਿੰਦਰ ਸਿੰਘ, ਰਾਜਾ ਕੋਟਲੀ, ਪ੍ਰੀਤਮ ਸਿੰਘ, ਮਾਸਟਰ ਭੁਪਿੰਦਰ ਸਿੰਘ, ਵਿਕਰਮ ਭੰਡਾਰੀ, ਕੰਵਲਜੀਤ ਸਿੰਘ ਚਵਿੰਡਾ ਦੇਵੀ ਸਮੇਤ ਹੋਰ ਸ਼ਖ਼ਸੀਅਤਾਂ ਸ਼ਾਮਲ ਸਨ |