29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਸਵਾਰ ਨੇ ਐਕਟਿਵਾ ਨੂੰ ਮਾਰੀ ਟੱਕਰ ਇਕ ਔਰਤ ਦੀ ਮੌਤ, ਇਕ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 24-11-2025
ਭਿੱਖੀਵਿੰਡ, 23 ਨਵੰਬਰ (ਬੌਬੀ)-ਇਕ ਤੇਜ਼ ਰਫ਼ਤਾਰ ਸਕਾਰਪਿਓ ਗੱਡੀ ਸਵਾਰ ਵਿਅਕਤੀ ਵਲੋਂ ਇਕ ਐਕਟਿਵਾ ਨੂੰ ਟੱਕਰ ਮਾਰਨ 'ਤੇ ਐਕਟਿਵਾ ਸਵਾਰ ਇਕ ਔਰਤ ਦੀ ਮੌਤ ਹੋ ਗਈ, ਜਦਕਿ ਦੂਸਰੀ ਔਰਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ | ਇਸ ਸੰਬੰਧੀ ਥਾਣਾ ਭਿੱਖੀਵਿੰਡ ਦੀ ਪੁਲਿਸ ਵਲੋਂ ਸਕਾਰਪਿਓ ਗੱਡੀ ਸਵਾਰ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਥਾਣਾ ਭਿੱਖੀਵਿੰਡ ਦੇ ਏ.ਐਸ.ਆਈ. ਕੁਲਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਨਿਸ਼ਾਨ ਸਿੰਘ ਪੁੱਤਰ ਸਵ. ਸਤਨਾਮ ਸਿੰਘ ਵਾਸੀ ਤਤਲੇ ਨੇ ਸ਼ਿਕਾਇਤ ਦਰਜ ਕਰਵਾਈ ਕਿ ਮਿਤੀ 21 ਨਵੰਬਰ 2025 ਨੂੰ ਵਕਤ ਕਰੀਬ 9:30 ਸਵੇਰ ਹਰ ਰੋਜ਼ ਦੀ ਤਰ੍ਹਾਂ ਮੇਰੀ ਭੈਣ ਅਕਬੀਰ ਕੌਰ ਅਤੇ ਪ੍ਰਭਜੀਤ ਕੌਰ ਮੇਰੀ ਭੈਣ ਦੀ ਐਕਟਿਵਾ ਜਿਸ ਦਾ ਨੰਬਰ ਪੀ.ਬੀ. 11-ਬੀ.ਜੇ. 3347 'ਤੇ ਸਵਾਰ ਹੋ ਕੇ ਭਿੱਖੀਵਿੰਡ ਟਰੈਕਟਰ ਏਜੰਸੀ ਵਿਚ ਕੰਮ 'ਤੇ ਆਈਆਂ ਸਨ | ਛੁੱਟੀ ਹੋਣ ਤੋਂ ਬਾਅਦ ਮੇਰੀ ਭੈਣ ਆਪਣੀ ਐਕਟਿਵਾ ਨੂੰ ਬੀ.ਐਸ.ਐਫ. ਛਾਉਣੀ ਲਾਗੇ ਪਿੰਡ ਫਰੰਦੀਪੁਰ ਮੁੜਨ ਲੱਗੀ, ਜਿਸਨੇ ਮੁੜਨ ਦਾ ਇਸ਼ਾਰਾ ਵੀ ਲਗਾਇਆ ਹੋਇਆ ਸੀ ਕਿ ਇਕ ਸਕਾਰਪਿਓ ਗੱਡੀ ਰੰਗ ਕਾਲਾ ਜਿਸਦਾ ਨੰਬਰ ਪੀ.ਬੀ. 46-ਏ.ਡੀ.-0660, ਜਿਸ ਦਾ ਡਰਾਈਵਰ ਭਿੱਖੀਵਿੰਡ ਵਾਲੇ ਪਾਸੇ ਤੋਂ ਤੇਜ਼ ਰਫ਼ਤਾਰ ਬਿਨਾ ਹਾਰਨ ਲਾਪ੍ਰਵਾਹੀ ਵਿਚ ਆ ਰਿਹਾ ਸੀ, ਜਿਸ ਨੇ ਗੱਡੀ ਮੇਰੀ ਭੈਣ ਦੀ ਐਕਟਿਵਾ ਵਿਚ ਲਿਆ ਕੇ ਮਾਰੀ | ਇਸ ਟੱਕਰ ਨਾਲ ਮੇਰੀ ਭੈਣ ਅਕਬੀਰ ਕੌਰ ਅਤੇ ਪ੍ਰਭਜੀਤ ਕੌਰ ਦੇ ਕਾਫੀ ਸੱਟਾਂ ਲੱਗ ਗਈਆਂ ਅਤੇ ਸੁਰਸਿੰਘ ਵਾਲੇ ਪਾਸੇ ਤੋਂ ਆ ਰਹੇ ਇਕ ਮੋਟਰਸਾਈਕਲ ਵਿਚ ਵੀ ਉਕਤ ਗੱਡੀ ਵਾਲੇ ਵਲੋਂ ਟੱਕਰ ਮਾਰ ਕੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਗੁਰਮਨਜੀਤ ਸਿੰਘ ਪੁੱਤਰ ਜਰਨੈਲ ਸਿੰਘ ਅਤੇ ਤਲਬੀਰ ਸਿੰਘ ਪੁੱਤਰ ਹਰਿੰਦਰ ਸਿੰਘ ਵਾਸੀ ਸ਼ੇਖ ਨੂੰ ਜਖ਼ਮੀ ਕਰ ਦਿੱਤਾ | ਇਸ ਦੁਰਘਟਨਾ ਵਿਚ ਮੇਰੀ ਭੈਣ ਅਕਬੀਰ ਕੌਰ ਦੇ ਜ਼ਿਆਦਾ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਸ਼ਿਕਾਇਤਕਰਤਾ ਨੇ ਦੱਸਿਆ ਕਿ ਪ੍ਰਭਜੀਤ ਕੌਰ ਅਤੇ ਉਕਤ ਨੌਜਵਾਨਾਂ ਨੂੰ ਰਾਹਗੀਰਾਂ ਨੇ ਸਵਾਰੀ ਦਾ ਪ੍ਰਬੰਧ ਕਰਕੇ ਅਨੰਦ ਹਾਰਟ ਹਸਪਤਾਲ ਭਿੱਖੀਵਿੰਡ ਦਾਖਲ ਕਰਵਾ ਦਿੱਤਾ | ਮੇਰੀ ਭੈਣ ਦੀ ਐਕਟਿਵਾ ਅਤੇ ਮੋਟਰਸਾਈਕਲ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਅਤੇ ਮੈਂ ਸਦਮੇ ਵਿਚ ਹੋਣ ਕਰਕੇ ਸੁੱਧ ਬੁੱਧ ਨਾ ਹੋਣ ਕਰਕੇ ਮੈਂ ਆਪਣੀ ਭੈਣ ਦੀ ਲਾਸ਼ ਆਪਣੇ ਘਰ ਲੈ ਗਿਆ ਸੀ | ਇਸ ਸੰਬੰਧੀ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਭਿੱਖੀਵਿੰਡ ਵਿਖੇ ਮਾਮਲਾ ਦਰਜ ਕਰਕੇ ਸਕਾਰਪਿਓ ਸਵਾਰ ਅਣਪਛਾਤੇ ਵਿਅਕਤੀ ਦੀ ਇਲਾਕੇ ਵਿਚ ਭਾਲ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਅਣਪਛਾਤਿਆਂ ਨੇ ਦੁਕਾਨਦਾਰ ਕੋਲੋਂ ਪਿਸਟਲ ਦੀ ਨੋਕ 'ਤੇ ਲੁੱਟੀ ਨਕਦੀ ਅਗਲੀ ਖ਼ਬਰ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦੇਣ ਦੇ ਸਰਕਾਰ ਦੇ ਸਾਰੇ ਵਾਅਦੇ ਖੋਖਲੇ-ਜਥੇ. ਪੱਖੋਕੇ <br/>
Ad Position 24