29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਬਾਰ ਐਸੋਸੀਏਸ਼ਨ ਨੇ ਹੜ੍ਹ ਪੀੜਤ ਕਿਸਾਨਾਂ ਨੂੰ ਡੀਜ਼ਲ ਲੈਣ ਵਾਸਤੇ ਦਿੱਤੀ ਸਹਾਇਤਾ

Ad Position 21
No active advertisement
ਅਜੀਤ ਡੈਸਕ 24-11-2025
ਤਰਨ ਤਾਰਨ, 23 ਨਵੰਬਰ (ਹਰਿੰਦਰ ਸਿੰਘ)-ਬਾਰ ਐਸੋ. ਤਰਨ ਤਾਰਨ ਵਲੋਂ ਦਰਿਆ ਬਿਆਸ ਦੀ ਆੜ੍ਹ ਹੇਠ ਆਏ ਕਿਸਾਨਾਂ ਨੂੰ ਡੀਜ਼ਲ ਖ਼ਰੀਦ ਕਰਨ ਲਈ ਸਹਾਇਤਾ ਦਿੱਤੀ ਗਈ | ਇਸ ਸਬੰੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਵਕੀਲ ਗੁਰਮੀਤ ਸਿੰਘ ਪੱਟੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਤਰਨਤਾਰਨ ਦੇ ਵਕੀਲਾਂ ਵਲੋਂ ਹੜ੍ਹ ਪੀੜਤ ਕਿਸਾਨਾਂ ਦੇ ਜ਼ਖ਼ਮਾਂ 'ਤੇ ਮੱਲ੍ਹਮ ਲਗਾਉਣ ਵਾਸਤੇ ਥੋੜਾ ਫੰਡ ਇਕੱਠਾ ਕੀਤਾ ਗਿਆ ਸੀ ਅਤੇ ਹੁਣ ਕਣਕ ਦੀ ਬਿਜਾਈ ਦੇ ਮੱਦੇਨਜ਼ਰ ਪੀੜਤ ਕਿਸਾਨਾਂ ਨੂੰ ਸਹਾਇਤਾ ਦੇਣ ਲਈ ਡੀਜ਼ਲ ਖ਼ਰੀਦ ਕਰਨ ਵਾਸਤੇ ਬਾਰ ਐਸੋ. ਤਰਨ ਤਾਰਨ ਦੇ ਸਕੱਤਰ ਪਰਵਿੰਦਰਪਾਲ ਸਿੰਘ ਰਾਹੀਂ ਪਿੰਡ ਧੂੰਦਾ ਦੇ ਪੈਟਰੋਲ ਪੰਪ ਦੇ ਮਾਲਕ ਨੂੰ 60 ਹਜ਼ਾਰ ਰੁਪਏ ਦਿੱਤੇ | ਇਸ ਮੌਕੇ ਗੁਰਮੀਤ ਸਿੰਘ ਐਡਵੋਕੇਟ ਨੇ ਸਾਰੇ ਵਕੀਲਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀ ਸਹਾਇਤਾ ਨਿਰੰਤਰ ਜਾਰੀ ਰੱਖੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਅਮਰਦਾਸ ਪਬਲਿਕ ਸਕੂਲ ਫਤਿਆਬਾਦ ਵਿਖੇ ਸ਼ਹੀਦੀ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਬਾਬਾ ਗੁੱਜਰ ਸਿੰਘ ਦੇ ਨਵੇਂ ਬਣ ਰਹੇ ਦਰਬਾਰ ਦੇ ਕੰਮ ਕੀਤੇ ਮੁਕੰਮਲ <br/>
Ad Position 24