ਤਰਨ ਤਾਰਨ, 23 ਨਵੰਬਰ (ਹਰਿੰਦਰ ਸਿੰਘ)- ਇਕ ਲੜਕੀ ਨੂੰ ਬੰਦੀ ਬਣਾਉਣ ਦੇ ਦੋਸ਼ ਹੇਠ ਥਾਣਾ ਖਾਲੜਾ ਦੀ ਪੁਲਿਸ ਵਲੋਂ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਡੱਲ ਦੀ ਰਹਿਣ ਵਾਲੀ ਇਕ ਔਰਤ ਨੇ ਦੱਸਿਆ ਕਿ ਉਸ ਦੀ ਲੜਕੀ, ਜਿਸ ਦੀ ਉਮਰ ਕਰੀਬ 21 ਸਾਲ ਹੈ ਅਤੇ 10 ਜਮਾਤਾਂ ਪਾਸ ਹੈ, ਜੋ ਕਿ ਘਰੇਲੂ ਕੰਮ ਕਾਰ ਕਰਦੀ ਹੈ, ਜਿਸ ਨੂੰ ਹਰਪਾਲ ਸਿੰਘ ਪੁੱਤਰ ਕਾਰਜ ਸਿੰਘ ਵਾਸੀ ਬਾਸਰਕੇ ਮਿਤੀ 15 ਅਕਤੂਬਰ 2025 ਨੂੰ ਵਕਤ 5:30 ਸ਼ਾਮ ਨੂੰ ਕਿਤੇ ਅਣਦੱਸੀ ਜਗ੍ਹਾ 'ਤੇ ਲੈ ਗਿਆ ਹੈ ਅਤੇ ਉਸ ਦੀ ਲੜਕੀ ਨੂੰ ਗੈਰ ਕਾਨੂੰਨੀ ਢੰਗ ਨਾਲ ਲੁਕਾ ਛੁਪਾ ਕੇ ਰੱਖਿਆ ਹੈ | ਇਸ ਸੰਬੰਧੀ ਏ.ਐਸ.ਆਈ. ਗੁਰਨਾਮ ਸਿੰਘ ਹਰਪਾਲ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਗਿ੍ਫ਼ਤਾਰੀ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |