29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ <br/>

Ad Position 21
No active advertisement
ਅਜੀਤ ਡੈਸਕ 24-11-2025
ਤਰਨ ਤਾਰਨ, 23 ਨਵੰਬਰ (ਹਰਿੰਦਰ ਸਿੰਘ)-ਦਿਵਯ ਜਯੋਤੀ ਜਾਗਰਤੀ ਸੰਸਥਾਨ ਦੁਆਰਾ ਤਰਨ ਤਾਰਨ ਆਸ਼ਰਮ ਅੰਦਰ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਪ੍ਰੋਗਰਾਮ ਦੌਰਾਨ ਪ੍ਰਵਚਨ ਕਰਦਿਆਂ ਸਾਧਵੀ ਨਾਯਨਾ ਭਾਰਤੀ ਨੇ ਕਿਹਾ ਕਿ ਸ਼ਹਾਦਤ ਦੀ ਮਹਾਨ ਪ੍ਰੰਪਰਾ ਪੰਜਾਬ ਦੇ ਇਤਿਹਾਸ ਦੀ ਸ਼ਾਨ ਹੈ | ਪੰਜਾਬ ਦੀ ਧਰਤੀ ਬੇਸ਼ੁਮਾਰ ਕੁਰਬਾਨੀਆਂ ਅਤੇ ਸ਼ਹੀਦੀਆਂ ਦੀ ਪ੍ਰਤੱਖ ਗਵਾਹ ਰਹੀ ਹੈ | ਇਸੇ ਧਰਤੀ ਉੱਪਰ ਹੀ ਧਰਮ ਅਤੇ ਸੱਚ ਦੀਆਂ ਨੀਹਾਂ ਪੱਕੀਆਂ ਕਰਨ ਲਈ ਮਹਾਂਪੁਰਸ਼ ਜੰਜੀਰਾਂ ਵਿਚ ਜਕੜੇ ਗਏ | ਦੁਖੀਆਂ ਮਜਲੂਮਾਂ ਦੇ ਹੰਝੂ ਪੂੰਝਣ ਲਈ ਆਰਿਆਂ ਨਾਲ ਚੀਰੇ ਗਏ, ਰੰਬੀਆਂ ਨਾਲ ਆਪਣੀਆਂ ਖੋਪੜੀਆਂ ਲੁਹਾ ਦਿੱਤੀਆਂ | ਪੰਜਾਬ ਦਾ ਇਤਿਹਾਸ ਆਪਣੀ ਬੁੱਕਲ ਵਿਚ ਅਜਿਹੀਆਂ ਅਨੇਕਾਂ ਹੀ ਬੇਸ਼ੁਮਾਰ ਗਾਥਾਵਾਂ ਨੂੰ ਸਮੇਟ ਕੇ ਬੈਠਾ ਹੈ | ਪ੍ਰਵਚਨਾਂ ਦੇ ਦੌਰਾਨ ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਉਹ ਮਹਾਨ ਸ਼ਕਤੀ ਹਨ, ਜਿਨ੍ਹਾਂ ਨੇ ਮਾਨਵਤਾ ਦੀ ਰੱਖਿਆ ਲਈ ਆਪਣੇ ਆਪ ਨੂੰ ਹੱਸ ਕੇ ਕੁਰਬਾਨ ਕਰ ਦਿੱਤਾ | ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰੂ ਗੱਦੀ 'ਤੇ ਬਿਰਾਜਮਾਨ ਹੋਏ ਤਾਂ ਉਸ ਸਮੇਂ ਜਾਲਿਮ ਹਾਕਮ ਔਰੰਗਜ਼ੇਬ ਦੀ ਅੱਤ ਸਿਰ ਚੜ੍ਹ ਕੇ ਬੋਲ ਰਹੀ ਸੀ | ਇਸ ਜਾਲਮ ਅਤੇ ਜਾਹਲ ਬਾਦਸ਼ਾਹ ਦੇ ਜੀਵਨ ਦਾ ਇਕ ਹੀ ਉਦੇਸ਼ ਸੀ ਕਿ ਕਿਸ ਪ੍ਰਕਾਰ ਭਾਰਤ ਦੇਸ਼ ਦੀ ਜਨਤਾ ਨੂੰ ਪੈਰਾਂ ਥੱਲੇ ਰੌਂਦਿਆ ਜਾਵੇ ਅਤੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾ ਕੇ ਜਬਰਦਸਤੀ ਮੁਸਲਮਾਨ ਬਣਾਇਆ ਜਾਵੇ | ਇਸ ਲਈ ਉਸ ਨੇ ਹਿੰਦੂਆਂ 'ਤੇ ਅੱਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਮੰਦਰਾਂ ਅਤੇ ਠਾਕੁਰ ਦੁਆਰਿਆਂ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ | ਇਤਿਹਾਸ ਦੱਸਦਾ ਹੈ ਕਿ ਉਸ ਸਮੇਂ ਕਸ਼ਮੀਰੀ ਪੰਡਤ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕੋਲ ਫਰਿਆਦ ਲੈ ਕੇ ਜਾਂਦੇ ਹਨ ਅਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਧਰਮ ਦੀ ਰੱਖਿਆ ਖਾਤਰ ਸ਼ਹਾਦਤ ਦਿੱਤੀ | ਪ੍ਰੋਗਰਾਮ ਦੌਰਾਨ ਸਾਧਵੀ ਪਰਮਜੀਤ ਭਾਰਤੀ ਅਤੇ ਸਾਧਵੀ ਲਖਵਿੰਦਰ ਭਾਰਤੀ ਨੇ ਗੁਰਬਾਣੀ ਸ਼ਬਦ ਕੀਰਤਨ ਗਾਇਨ ਕੀਤੇ |

Ad Position 22
No active advertisement
ਪਿਛਲੀ ਖ਼ਬਰ ਲੋਕ ਲਹਿਰ ਪਾਰਟੀ ਵਲੋਂ ਦੂਜਾ ਮੁਫ਼ਤ ਮੈਡੀਕਲ ਕੈਂਪ ਲਗਾਇਆ <br/> ਅਗਲੀ ਖ਼ਬਰ ਵਿਜ਼ਡਮ ਸਕੂਲ ਆਫ਼ ਅਕਾਦਮਿਕ ਐਂਡ ਸਪੋਰਟਸ ਵਲੋਂ ਓਰੀਐਂਟੇਸ਼ਨ ਪ੍ਰੋਗਰਾਮ <br/>
Ad Position 24