29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਪੰਜਾਬ ਦੇ ਲੋਕ ਹੁਣ ਆਪ ਦੀਆਂ ਝੂਠੀਆਂ ਗਰੰਟੀਆਂ 'ਚ ਨਹੀਂ ਫਸਣਗੇ-ਭੁੱਲਰ

Ad Position 21
No active advertisement
ਅਜੀਤ ਡੈਸਕ 24-11-2025
ਚਵਿੰਡਾ ਦੇਵੀ, 23 ਨਵੰਬਰ (ਸਤਪਾਲ ਸਿੰਘ ਢੱਡੇ)-ਸਾਲ 2022 'ਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕਾਂ ਨੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਝੂਠੀਆਂ ਗਰੰਟੀਆਂ ਵਿਚ ਆ ਕੇ ਪੰਜਾਬ 'ਚ ਆਪ ਦੀ ਸਰਕਾਰ ਬਣਾ ਲਈ, ਜਿਸ ਨੂੰ ਲੋਕ ਅੱਜ ਪਛਤਾ ਰਹੇ ਹਨ, ਹੁਣ ਪੰਜਾਬ ਦੇ ਲੋਕ ਆਪ ਦੀਆਂ ਕਿਸੇ ਵੀ ਝੂਠੀ ਗਰੰਟੀਆਂ ਵਿਚ ਨਹੀਂ ਫਸਣਗੇ ਅਤੇ ਭਾਰਤੀ ਜਨਤਾ ਪਾਰਟੀ ਦੇ ਆਉਣ ਵਾਲੀ ਹਰ ਚੋਣ ਵਿਚ ਉਮੀਦਵਾਰ ਨੂੰ ਜਿਤਾਉਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਹਲਕਾ ਮਜੀਠਾ ਦੇ ਇੰਚਾਰਜ ਪ੍ਰਦੀਪ ਸਿੰਘ ਭੁੱਲਰ ਨੇ ਭਵਿੱਖ ਵਿਚ ਹੋਣ ਵਾਲੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਸੰਬੰਧੀ ਪਿੰਡ ਕੈਰੋ ਨੰਗਲ ਵਿਖੇ ਸਾਬਕਾ ਸਰਪੰਚ ਸੰਜੀਵ ਸਿੰਘ ਦੇ ਗ੍ਰਹਿ ਵਿਖੇ ਮੁਹਤਬਰ ਵਿਅਕਤੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ | ਉਨ੍ਹਾਂ ਅੱਗੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਚ ਸੱਤਾ ਵਿਚ ਆਉਣ ਤੋਂ ਪਹਿਲਾਂ ਪੰਜਾਬ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ ਇਕ ਹਜ਼ਾਰ ਰੁਪਏ, ਭਿ੍ਸ਼ਟਾਚਾਰ ਮੁਕਤ ਪੰਜਾਬ, ਨਸ਼ਾ ਖਤਮ ਕਰਨਾ, ਬੇਰੁਜ਼ਗਾਰੀ ਖਤਮ ਕਰਨੀ, ਫ੍ਰੀ ਵਿਦਿਆ ਅਤੇ ਫ੍ਰੀ ਇਲਾਜ ਦੀ ਗਰੰਟੀ ਦਿੱਤੀ ਸੀ ਪਰ ਸੱਤਾ ਸੰਭਾਲਣ ਤੋਂ ਬਾਅਦ ਇਨ੍ਹਾਂ ਸਾਰੀਆਂ ਗਰੰਟੀਆਂ 'ਚ ਵੀ ਆਮ ਆਦਮੀ ਪਾਰਟੀ ਨੇ ਇਕ ਗਰੰਟੀ ਵੀ ਪੂਰੀ ਨਹੀਂ ਕੀਤੀ | ਇਸ ਮੌਕੇ ਸੰਜੀਵ ਸਿੰਘ ਕੈਰੋ ਨੰਗਲ, ਕੇਵਲ ਸਿੰਘ ਮੀਆਂ ਪੰਧੇਰ, ਕਵਰ ਸ਼ੇਰ ਸਿੰਘ ਸਰਕਲ ਪ੍ਰਧਾਨ ਨਾਗ, ਗੁਰਮੁਖ ਸਿੰਘ ਕਾਦਰਾਬਾਦ, ਰਾਕੇਸ਼ ਕੁਮਾਰ ਪੱਪਾ ਸਰਕਲ ਪ੍ਰਧਾਨ ਮਜੀਠਾ ਸਮੇਤ ਵੱਡੀ ਗਿਣਤੀ 'ਚ ਪਾਰਟੀ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ 'ਆਪ' ਦੀ ਹੋਵੇਗੀ ਜਿੱਤ- ਧਾਲੀਵਾਲ ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੈਸ਼ਨ ਰੱਖਣ ਦਾ ਪੰਜਾਬ ਸਰਕਾਰ ਦਾ ਫੈਸਲਾ ਸ਼ਲਾਘਾਯੋਗ- ਭੀਲੋਵਾਲ
Ad Position 24