29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਪਿਸਟਲ ਅਤੇ ਤੇਜ਼ਧਾਰ ਹਥਿਆਰ ਦਿਖਾ ਕੇ ਕੱਪੜੇ ਵਾਲੀ ਦੁਕਾਨ ਤੋਂ ਲੁੱਟ ਕਰਨ ਦੀ ਕੋਸ਼ਿਸ਼

Ad Position 21
No active advertisement
ਅਜੀਤ ਡੈਸਕ 24-11-2025
ਅਟਾਰੀ, 23 ਨਵੰਬਰ (ਗੁਰਦੀਪ ਸਿੰਘ ਅਟਾਰੀ, ਰਾਜਿੰਦਰ ਸਿੰਘ ਰੂਬੀ)-ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਅਧੀਨ ਆਉਂਦੇ ਸਰਹੱਦੀ ਪਿੰਡ ਅਟਾਰੀ ਵਿਖੇ ਦਿਨ ਦਿਹਾੜੇ ਲੁਟੇਰਿਆਂ ਵਲੋਂ ਪਿਸਟਲ ਅਤੇ ਤੇਜਧਾਰ ਹਥਿਆਰ ਦਿਖਾ ਕੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ | ਦੁਕਾਨਦਾਰ ਵਲੋਂ ਵਿਰੋਧ ਕਰਨ 'ਤੇ ਲੁਟੇਰੇ ਫਰਾਰ ਹੋ ਗਏ | ਭੂਸ਼ਨ ਕੁਮਾਰ ਪੁੱਤਰ ਨਾਨਕ ਚੰਦ ਵਾਸੀ ਪਿੰਡ ਅਟਾਰੀ ਨੇ ਗੱਲਬਾਤ ਕਰਦੇ ਦੱਸਿਆ ਕਿ ਦੋ ਮੋਟਰਸਾਈਕਲ ਸਵਾਰ ਉਨ੍ਹਾਂ ਦੀ ਦੁਕਾਨ 'ਤੇ ਆਏ | ਇਕ ਆਪਣੇ ਹਰੇ ਰੰਗ ਦੇ ਬੈਗ ਵਿਚੋਂ ਦਾਤਰ ਕੱਢ ਕੇ ਉਸ ਨੂੰ ਡਰਾਉਂਦਾ ਰਿਹਾ | ਦੂਸਰਾ ਵਿਅਕਤੀ ਹੱਥ ਵਿਚ ਫੜੀ ਪਿਸਟਲ ਉਸਦੇ ਸੀਨੇ ਵੱਲ ਕਰਕੇ ਕਹਿਣ ਲੱਗਾ ਕਿ ਸਾਰੇ ਪੈਸੇ ਉਨ੍ਹਾਂ ਦੇ ਹਵਾਲੇ ਕਰਦੇ ਨਹੀਂ ਤਾਂ ਗੋਲੀਆਂ ਨਾਲ ਭੁੰਨ ਦੇਵਾਂਗੇ | ਭੂਸ਼ਨ ਕੁਮਾਰ ਨੇ ਕੁਝ ਰੁਪਏ ਗੱਲੇ ਵਿਚੋਂ ਕੱਢ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤੇ | ਉਹ ਜਦੋਂ ਹੋਰ ਪੈਸਿਆਂ ਦੀ ਮੰਗ ਕਰ ਰਹੇ ਸਨ ਤਾਂ ਦੁਕਾਨਦਾਰ ਨੇ ਉਨ੍ਹਾਂ ਦਾ ਦਾਤਰ ਫੜ ਲਿਆ ਜਿਸ ਤੋਂ ਬਾਅਦ ਉਹ ਬੈਗ ਛੱਡ ਕੇ ਭੱਜ ਗਏ | ਭੂਸ਼ਨ ਕੁਮਾਰ ਤੇਜ਼ਧਾਰ ਹਥਿਆਰ ਨਾਲ ਹੱਥ 'ਤੇ ਜ਼ਖ਼ਮ ਹੋਣ ਦੇ ਬਾਵਜੂਦ ਵੀ ਲੁਟੇਰਿਆਂ ਦਾ ਵਿਰੋਧ ਕਰਦਾ ਰਿਹਾ | ਝਗੜੇ ਦੀ ਆਵਾਜ਼ ਸੁਣ ਕੇ ਅਟਾਰੀ ਬਾਜ਼ਾਰ ਵਿਚ ਜਦੋਂ ਲੋਕ ਇਕੱਠੇ ਹੋ ਗਏ ਤਾਂ ਲੁਟੇਰੇ ਬੈਗ ਛੱਡ ਕੇ ਫਰਾਰ ਹੋ ਗਏ | ਉਹ ਬਿਨਾਂ ਨੰਬਰੀ ਮੋਟਰਸਾਈਕਲ 'ਤੇ ਸਵਾਰ ਹੋਕੇ ਅਤੇ ਚਿਹਰੇ ਕੱਪੜੇ ਨਾਲ ਢੱਕ ਕੇ ਆਏ ਸਨ | ਪੁਲਿਸ ਥਾਣਾ ਘਰਿੰਡਾ ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਅਤੇ ਸਰਹੱਦੀ ਪੁਲਿਸ ਚੌਂਕੀ ਕਾਹਨਗੜ੍ਹ ਦੇ ਮੁਖੀ ਹਰਦੀਪ ਸਿੰਘ ਘਟਨਾ ਸਥਾਨ ਤੇ ਪਹੁੰਚੇ | ਉਨ੍ਹਾਂ ਦੱਸਿਆ ਕਿ ਸੀ. ਸੀ. ਟੀ. ਵੀ. ਦੀ ਮਦਦ ਨਾਲ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਸ਼ਕਰੀ ਨੰਗਲ ਵਿਖੇ ਸਮਾਗਮ ਅਗਲੀ ਖ਼ਬਰ ਸਰਾਂ ਤਲਵੰਡੀ ਵਿਖੇ ਧਾਰਮਿਕ ਸਮਾਗਮ 26 ਨੂੰ ਹੋਣਗੇ-ਬਾਬਾ ਨਿਰਮਲ ਸਿੰਘ
Ad Position 24