17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਬਲਾਕ ਸੰਮਤੀ ਗੰਡੀਵਿੰਡ ਦੇ ਸਾਰੇ 15 ਜ਼ੋਨਾਂ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਿਰਵਿਰੋਧ ਚੁਣੇ ਗਏ

Ad Position 21
No active advertisement
ਅਜੀਤ ਡੈਸਕ 06-12-2025
ਤਰਨ ਤਾਰਨ, 5 ਦਸੰਬਰ (ਹਰਿੰਦਰ ਸਿੰਘ)—ਪੰਚਾਇਤੀ ਸੰਮਤੀ ਬਲਾਕ ਗੰਡੀਵਿੰਡ ਦੀ ਹੋ ਰਹੀ ਚੋਣ ਵਿਚ ਸ਼ੁੱਕਰਵਾਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜ•ਤਾਲ ਕੀਤੀ ਗਈ | ਰਿਟਰਨਿੰਗ ਅਫ਼ਸਰ ਬਲਾਕ ਗੰਡੀਵਿੰਡ ਦੇ ਵਲੋਂ ਜਾਰੀ ਕੀਤੀ ਗਈ ਸੂਚੀ ਵਿਚ ਬਲਾਕ ਗੰਡੀਵਿੰਡ ਦੇ ਜ਼ੋਨ ਗੰਡੀਵਿੰਡ ਅਨੁਸੂਚਿਤ ਜਾਤੀ ਤੋਂ ਆਮ ਆਦਮੀ ਪਾਰਟੀ ਦੇ ਤੀਰਥ ਸਿੰਘ, ਸਰਾਏ ਅਮਾਨਤ ਖਾਂ ਅਨੁਸੂਚਿਤ ਜਾਤੀ ਤੋਂ ਆਮ ਆਦਮੀ ਪਾਰਟੀ ਦੇ ਲਖਵਿੰਦਰ ਸਿੰਘ, ਕਸੇਲ ਜ਼ੋਨ ਜਨਰਲ ਵਰਗ ਵਿਚ ਆਮ ਆਦਮੀ ਪਾਰਟੀ ਦੇ ਕਾਬਲ ਸਿੰਘ, ਜ਼ੋਨ ਢੰਡ ਜਨਰਲ ਤੋਂ ਆਮ ਆਦਮੀ ਪਾਰਟੀ ਦੇ ਅੰਗਰੇਜ ਸਿੰਘ, ਬੁਰਜ 169 ਅਨੁਸੂਚਿਤ ਜਾਤੀ ਤੋਂ 'ਆਪ' ਦੇ ਰਜਿੰਦਰ ਸਿੰਘ, ਖੈਰਦੀਨਕੇ ਅਨੁਸੂਚਿਤ ਜਾਤੀ ਔਰਤ ਤੋਂ 'ਆਪ' ਦੀ ਹਰਜਿੰਦਰ ਕੌਰ, ਜ਼ੋਨ ਜਗਤਪੁਰਾ ਜਨਰਲ ਤੋਂ 'ਆਪ' ਦੇ ਸਤਨਾਮ ਸਿੰਘ, ਜ਼ੋਨ ਮੀਆਂਪੁਰ ਜਨਰਲ ਤੋਂ 'ਆਪ' ਦੇ ਬਲਗੇਰ ਸਿੰਘ, ਜ਼ੋਨ ਸੋਹਲ ਅਨੁਸੂਚਿਤ ਜਾਤੀ ਔਰਤ ਤੋਂ 'ਆਪ' ਦੀ ਹਰਜੀਤ ਕੌਰ, ਜ਼ੋਨ ਨੌਸ਼ਹਿਰਾ ਔਰਤ 'ਆਪ' ਦੀ ਰਣਜੀਤ ਕੌਰ, ਚੀਮਾ ਕਲਾਂ ਤੋਂ ਅਨੁਸੂਚਿਤ ਜਾਤੀ ਔਰਤ ਵਰਗ ਵਿਚ 'ਆਪ' ਦੀ ਜੋਗਿੰਦਰ ਕੌਰ, ਦੋਦੇ ਜ਼ੋਨ ਔਰਤ ਤੋਂ 'ਆਪ' ਦੀ ਰਾਜਬੀਰ ਕੌਰ, ਛੀਨਾ ਬਿਧੀ ਚੰਦ ਔਰਤ ਤੋਂ 'ਆਪ' ਦੀ ਰਾਜਵਿੰਦਰ ਕੌਰ, ਭੁੱਚਰ ਕਲਾਂ ਔਰਤ ਤੋਂ 'ਆਪ' ਦੀ ਮਨਦੀਪ ਕੌਰ ਅਤੇ ਗੱਗੋਬੂਹਾ ਜਨਰਲ ਤੋਂ 'ਆਪ' ਦੇ ਬਲਬੀਰ ਸਿੰਘ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਅਤੇ ਬਾਕੀ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਕਾਗਜ਼ਾਤ ਅਯੋਗ ਪਾਏ ਜਾਣ ਤੋਂ ਬਾਅਦ ਉਕਤ ਸਾਰੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾਂ ਮੁਕਾਬਲਾ ਚੋਣ ਜਿੱਤ ਗਏ ਹਨ | ਅਧਿਕਾਰਤ ਤੌਰ 'ਤੇ ਇਨ•ਾਂ ਦੀ ਜਿੱਤ ਦਾ ਐਲਾਨ ਰਿਟਰਨਿੰਗ ਅਫ਼ਸਰ ਵਲੋਂ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਵਲਟੋਹਾ ਤੋਂ 'ਆਪ' ਦੇ 17 ਮੈਂਬਰ ਬਿਨਾਂ ਮੁਕਾਬਲਾ ਜੇਤੂ ਰਹੇ <br/> ਅਗਲੀ ਖ਼ਬਰ ਗੁਰਦੁਆਰਾ ਕਤਲਗੜ੍ਹ ਸਾਹਿਬ ਤੱਕ ਪੈਦਲ ਯਾਤਰਾ 7 ਨੂੰ
Ad Position 24