ਅਮਰਕੋਟ, 5 ਦਸੰਬਰ (ਭੱਟੀ)- ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਵਿਧਾਇਕ ਸਰਵਨ ਸਿੰਘ ਧੁੰਨ ਵਲੋਂ ਪਿੰਡ ਘਰਿਆਲਾ ਦੇ 47 ਪੇਲੈਸ ਵਿਖੇ ਵਰਕਰ ਮੀਟਿੰਗ ਕੀਤੀ ਗਈ | ਬੇਸੱਕ ਬਲਾਕ ਸੰਮਤੀ ਵਲਟੋਹਾ ਵਿਖੇ ਆਮ ਆਦਮੀ ਪਾਰਟੀ ਦੀ ਵਰਕਰ ਮੀਟਿੰਗ ਤੋਂ ਪਹਿਲਾਂ ਹੀ 'ਆਪ' ਪਾਰਟੀ 17 ਬਲਾਕ ਸੰਮਤੀ ਉਮੀਦਵਾਰ ਬਗੈਰ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ, ਜਿਸਦੀ ਲਿਸਟ ਜਾਰੀ ਹੋਣ ਖੁਸਰ ਮੁਸਰ ਹੁੰਦੀ ਰਹੀ ਸਿਰਫ ਬਲਾਕ ਵਲਟੋਹਾ ਦੇ ਇਕ ਬਲਾਕ ਸੰਮਤੀ ਜੋਨ ਦਾਸੂਵਾਲ ਵਿਖੇ ਚੋਣ ਹੋਵੇਗੀ | ਜਿਸ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਕਾਗਜ਼ ਰੱਦ ਪਾਏ ਗਏ ਤੇ ਉਥੇ ਸ਼੍ਰੋਮਣੀ ਅਕਾਲੀ ਤੇ ਭਾਜਪਾ ਉਮੀਦਵਾਰ ਕਾਗਜ਼ ਦੁਰਸਤ ਪਾਏ ਗਏ, ਜਿਥੇ ਦਿਲਚਸਪ ਮੁਕਾਬਲਾ ਹੋਣ ਦੇ ਅਸਾਰ ਕਿਉਂਕਿ ਦਾਸੂਵਾਲ ਜੋਨ ਜਿਥੇ ਕਾਂਗਰਸ ਉਮੀਦਵਾਰ ਕਾਫੀ ਭਾਰਾ ਸੀ, ਉਥੇ ਹੁਣ ਬਹਾਦਰ ਨਗਰ ਪਿੰਡ ਸ਼੍ਰੋਮਣੀ ਆਕਾਲੀ ਦਲ ਦਾ ਉਮੀਦਵਾਰ ਵੀ ਚੰਗੇ ਰਸੂਖ ਵਾਲਾ ਹੈ | ਵਰਕਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਸਰਵਨ ਸਿੰਘ ਧੁੰਨ ਨੇ ਆਪਣੇ ਵਿਰੋਧੀਆਂ ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਸਰਪੰਚੀਆਂ ਵੇਚਣ ਵਾਲੇ ਨੂੰ ਕਿਹਾ ਕਿ ਇਹ ਅਕਾਲੀ ਕਾਂਗਰਸੀ ਪਹਿਲਾ ਧੱਕੇ ਕਰਦੇ ਰਹੇ ਤੇ ਆਪਣੇ ਵਰਕਰਾਂ ਨੂੰ ਮੈਂਬਰੀ ਸਰਪੰਚੀ 70-70 ਲੱਖ ਲੈ ਕੇ ਸਰਪੰਚ ਬਣਾਉਂਦੇ ਰਹੇ ਅਤੇ ਹੁਣ ਸੱਚੇ ਸੁਚੇ ਬਣਦੇ ਇਨ੍ਹਾਂ ਦੀਆਂ ਕਰਤੂਤਾਂ ਕਰਕੇ ਲੋਕਾਂ ਨੇ ਇਨ੍ਹਾਂ ਨੂੰ ਨਕਾਰਿਆ ਹੈ ਅਤੇ ਹੁਣ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵੀ ਕਰਾਰੀ ਹਾਰ ਮਿਲੇਗੀ | ਇਸ ਮੌਕੇ ਮਾਝਾ ਜੋਨ ਇੰਚਾਰਜ ਤੇ ਚੇਅਰਮੈਨ ਗੁਰਦੇਵ ਸਿੰਘ ਲਾਖਣਾ, ਚੇਅਰਮੈਨ ਬਲਜੀਤ ਸਿੰਘ ਖਹਿਰਾ ਨੇ ਵੀ ਕਿਹਾ ਕਿ 'ਆਪ' ਪਾਰਟੀ ਸੂਬੇ ਭਰ ਵਿਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵੱਡੇ ਫ਼ਰਕ ਨਾਲ ਜਿੱਤੇਗੀ | ਇਸ ਮੌਕੇ ਤਰਨ ਤਾਰਨ ਦੇ 'ਆਪ' ਦੇ ਜ਼ਿਲ੍ਹਾ ਯੂਥ ਪ੍ਰਧਾਨ ਦਲਜੀਤ ਸਿੰਘ ਰਾਮੂਵਾਲ, ਸਾਬਕਾ ਚੇਅਰਮੈਨ ਜਗਤਾਰ ਸਿੰਘ ਖੇੜਾ, ਪ੍ਰਧਾਨ ਮੰਗਤ ਰਾਮ ਗੁਲਾਟੀ, ਚੇਅਰਮੈਨ ਰਣਜੀਤ ਧਵਨ, ਸਰਪੰਚ ਰਾਜ ਸਿੰਘ ਕੋਟਲੀ, ਸਾਬਕਾ ਸਰਪੰਚ ਮੇਹਰ ਸਿੰਘ ਭੂਰਾ, ਬਲਜੀਤ ਸਿੰਘ ਸਰਪੰਚ ਦਾਸੂਵਾਲ, ਸਰਪੰਚ ਬਲਦੇਵ ਸਿੰਘ ਘਰਿਆਲਾ, ਸਰਪੰਚ ਗੁਰਜੰਟ ਸਿੰਘ ਵਲਟੋਹਾ, ਗੁਰਦਾਸ ਸਿੰਘ ਢੋਲਣ, ਤਰਸੇਮ ਸਿੰਘ ਜੰਡ, ਸਰਪੰਚ ਜਸਕਰਨ ਸਿੰਘ ਗਿੱਲ, ਸਰਪੰਚ ਮਨਦੀਪ ਸਿੰਘ ਭੂਰਾ, ਸਰਪੰਚ ਸਮਸੇਰ ਸਿੰਘ ਅਮੀਰਕੇ, ਹਰਜਿੰਦਰ ਸਿੰਘ ਫੌਜੀ ਬੱਲਿਆਵਾਲਾ, ਸਰਪੰਚ ਸਰਬਜੀਤ ਸਿੰਘ ਤਲਵੰਡੀ, ਸਰਪੰਚ ਕੁਲਦੀਪ ਸਿੰਘ ਤਲਵੰਡੀ ਸੋਭਾ ਸਿੰਘ, ਗੁਰਪ੍ਰਸੰਨ ਸਿੰਘ ਭੋਲਾ ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ, ਸਰਪੰਚ ਸਰਵਨ ਸ਼ਿੰਘ ਰੱਤੋਕੇ, ਸਰਪੰਚ ਕੁਲਵੰਤ ਸਿੰਘ ਮਸਤਗੜ੍ਹ, ਕੁਲਵੰਤ ਸਿੰਘ ਖਹਿਰਾ, ਰਸਾਲ ਸਿੰਘ ਢੋਲਣ, ਜੈਮਲ ਸਿੰਘ ਮੈਂਬਰ, ਸਰਪੰਚ ਬਲਵੀਰ ਸਿੰਘ ਕਲੰਜਰ, ਕੁਲਬੀਰ ਸਿੰਘ ਕਲੰਜਰ, ਸਾਬਕਾ ਸਰਪੰਚ ਅੰਗਰੇਜ ਸਿੰਘ ਕਾਹਨਾ, ਸਰਪੰਚ ਸੁਖਦੇਵ ਸਿੰਘ ਘਰਿਆਲੀ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਵਰਕਰ ਹਾਜ਼ਰ ਸਨ |