ਤਰਨ ਤਾਰਨ, 6 ਦਸੰਬਰ (ਹਰਿੰਦਰ ਸਿੰਘ)- ਪੈਨਸ਼ਨਰਜ ਐਂਡ ਸੀਨੀਅਰ ਸਿਟੀਜਨਜ਼ ਵੈਲਫੇਅਰ ਐਸੋਸੀੲਸ਼ਨ ਤਰਨ ਤਾਰਨ ਦੀ ਮੀਟਿੰਗ ਅਜੀਤ ਸਿੰਘ ਫ਼ਤਿਹ ਦੀ ਪ੍ਰਧਾਨਗੀ ਹੇਠ | ਮੀਟਿੰਗ ਵਿਚ ਪੱਟੀ, ਖਡੂਰ ਸਾਹਿਬ, ਭਿੱਖੀਵਿੰਡ ਅਤੇ ਤਰਨ ਤਾਰਨ ਤਹਿਸੀਲ ਦੇ ਪੈਨਸ਼ਨਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਜਨਰਲ ਸਕੱਤਰ ਮਨਜੀਤ ਸਿੰਘ ਨੇ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਹਾਜ਼ਰੀਨ ਨੂੰ ਜੀ ਆਇਆਂ ਆਖਿਆ ਤੇ ਮੀਟਿੰਗ ਦਾ ਏਜੰਡਾ ਦੱਸਿਆ | ਮੀਟਿੰਗ ਵਿਚ ਜ਼ਿਲ੍ਹਾ ਖਜਾਨਾ ਦਫ਼ਤਰ ਮਨਦੀਪ ਸਿੰਘ ਚੌਹਾਨ ਨੇ ਬਿਕਰਮਜੀਤ ਸਿੰਘ ਤੇ ਤਰਮਿੰਦਰਜੀਤ ਸਿੰਘ ਨਾਲ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਸਰਕਾਰੀ ਹਦਾਇਤਾਂ ਦਾ ਹਵਾਲਾ ਦੇ ਕੇ ਦੱਸਿਆ ਕਿ ਹੁਣ ਹਰੇਕ ਪੈਨਸ਼ਨਰ ਲਈ ਲਾਈਫ ਸਰਟੀਫਿਕੇਟ ਦੇ ਇਲਾਵਾ ਈ.ਕੇ.ਵਾਈ.ਸੀ. ਕਰਵਾਉਣੀ ਜ਼ਰੂਰੀ ਹੈ | ਇਸ ਕਾਜ ਹਿੱਤ ਲੋੜਵੰਦ ਪੈਨਸ਼ਨਰ ਨੇੜ੍ਹਲੇ ਖਜ਼ਾਨਾ ਦਫ਼ਤਰ ਜਾ ਕੇ ਇਹ ਕੰਮ ਆਨਲਾਈਨ ਕਰਵਾ ਸਕਦੇ ਹਨ | ਕਿਸੇ ਇਲਾਕੇ ਵਿਚ ਵਧੇਰੇ ਬਜ਼ੁਰਗ ਪੈਨਸ਼ਨਰ ਹੋਣ ਬਾਰੇ ਐਸੋਸੀੲਸ਼ਨ ਵਲੋਂ ਦੱਸਣ 'ਤੇ ਖਜਾਨਾ ਦਫ਼ਤਰ ਉਥੇ ਵਿਸ਼ੇਸ਼ ਕੈਂਪ ਵੀ ਲਗਵਾ ਸਕਦਾ ਹੈ | ਹੋਰਨਾਂ ਬੁਲਾਰਿਆਂ ਵਿਚੋਂ ਜ਼ਿਲ੍ਹਾ ਕਮੇਟੀ ਦੇ ਸਰਪ੍ਰਸਤ ਰਸ਼ਪਾਲ ਸਿੰਘ ਰੰਧਾਵਾ, ਸੀਨੀਅਰ ਮੀਤ ਪ੍ਰਧਾਨ ਸ਼ਮੀਰ ਸਿੰਘ ਲਾਲਪੁਰਾ ਅਤੇ ਜਗਤਾਰ ਸਿਘ ਸਰਲੀ, ਡਿਪਟੀ ਜਨਰਲ ਸਕੱਤਰ ਵਿਜੈ ਕੁਮਾਰ ਵਿਨਾਇਕ, ਤਹਿਸੀਲ ਪ੍ਰਧਾਨ ਜੋਧਬੀਰ ਸ਼ਰਮਾ ਪੱਟੀ, ਧਰਮ ਸਿੰਘ ਖਡੂਰ ਸਾਹਿਬ, ਅਤੇ ਸੁਰਿੰਦਰ ਸਿੰਘ ਤਰਨ ਤਾਰਨ, ਮੀਤ ਪ੍ਰਧਾਨ ਵਿਜੇ ਕੁਮਾਰ ਸ਼ਰਮਾ, ਹਰਦੀਪ ਸਿੰਘ ਦਿਆਲਪੁਰ, ਸਰਵਣ ਸਿੰਘ ਰਸੂਲਪੁਰ ਆਦਿ ਨੇ ਪੰਜਾਬ ਸਰਕਾਰ ਦੀ ਪੈਨਸ਼ਨਰਾਂ ਪ੍ਰਤੀ ਬੇਰੁਖ਼ੀ ਦੀ ਨਿਖੇਧੀ ਕਰਦਿਆਂ ਤਿੱਖੀ ਆਲੋਚਨਾ ਕੀਤੀ | ਉਨ੍ਹਾਂ ਪੈਨਸ਼ਨਰਾਂ ਨੂੰ ਉਨ੍ਹਾਂ ਦੇ ਜਨਵਰੀ 2016 ਤੋਂ ਜੂਨ 2021 ਤੱਕ ਦੇ ਸਾਢੇ ਪੰਜ ਸਾਲ ਦੇ ਬਕਾਏ ਦੀ ਅਦਾਇਗੀ ਕਿਸ਼ਤਾਂ ਵਿਚ ਤੇ ਦੇਰੀ ਨਾਲ ਦੇਣ ਦੀ ਨੀਤੀ ਨੂੰ ਬਜ਼ੁਰਗ ਪੈਨਸ਼ਨਰਾਂ ਨਾਲ ਅਨਿਆਂ ਅਤੇ ਗੈਰ ਸੰਵਿਧਾਨਕ ਦੱਸਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤੇ ਸੂਬਾਈ ਸਰਪ੍ਰਸਤ ਅਜੀਤ ਸਿੰਘ ਫ਼ਤਿਹਚੱਕ ਨੇ ਮੀਟਿੰਗ ਲਈ ਆਏ ਪੈਨਸ਼ਨਰਜ ਵਿਸ਼ੇਸ਼ ਕਰਕੇ ਜਿਲਾ ਖਜ਼ਾਨਾ ਅਫਸਰ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪ੍ਰਸਤ ਸੁਰਜੀਤ ਸਿੰਘ, ਖਜ਼ਾਨਚੀ ਕੁਲਦੀਪ ਸਿੰਘ ਤੇ ਕੁਲਵੰਤ ਸਿੰਘ, ਵਧੀਕ ਪ੍ਰੈੱਸ ਸਕੱਤਰ ਹਰਸੁਖਦੇਵ ਸਿੰਘ, ਪਿ੍ੰਸੀਪਲ ਸੁੱਖਾ ਸਿੰਘ, ਰਕੇਸ਼ ਕੁਮਾਰ ਸ਼ਰਮਾ, ਲਾਲ ਸਿੰਘ, ਅਰਜਨ ਸਿੰਘ, ਪ੍ਰੇਮ ਪ੍ਰਕਾਸ਼, ਸਵਰਨ ਸਿੰਘ ਗੋਇੰਦਵਾਲ, ਮੰਗਤ ਰਾਮ, ਗੁਰਪ੍ਰਤਾਪ ਸਿੰਘ, ਕੁਲਦੀਪ ਭਾਰਤੀ ਨੇ ਸ਼ਮੂਲੀਅਤ ਕੀਤੀ |