22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਵਿਧਾਇਕ ਧੁੰਨ ਦੀ ਮਿਹਨਤ ਕਰਕੇ ਵੱਡੀ ਜਿੱਤ ਹੋਈ-ਸਰਪੰਚ ਜੁਗਰਾਜ ਸਿੰਘ ਕੋਟਲੀ <br/>

Ad Position 21
No active advertisement
ਅਜੀਤ ਡੈਸਕ 19-12-2025
ਅਮਰਕੋਟ/ਖੇਮਕਰਨ, 18 ਦਸੰਬਰ (ਭੱਟੀ, ਬਿੱਲਾ)-ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ 'ਚ ਵਿਧਾਨ ਸਭਾ ਹਲਕਾ ਖੇਮਕਰਨ 'ਚ ਪੈਂਦੇ 41 ਬਲਾਕ ਸੰਮਤੀ ਜ਼ੋਨਾਂ ਤੇ 5 ਜ਼ਿਲ੍ਹਾ ਪ੍ਰੀਸ਼ਦਾਂ ਦੇ ਜ਼ੋਨਾਂ 'ਚ 'ਆਪ' ਪਾਰਟੀ ਦੀ ਹੋਈ ਹੂੰਝਾ ਫੇਰ ਜਿੱਤ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਦੀ ਮਿਹਨਤ ਤੇ ਹਰਮਨ ਪਿਆਰਤਾ ਕਰਕੇ ਹੋਈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਲਾਕ ਵਲਟੋਹਾ ਦੇ ਪਿੰਡ ਕੋਟਲੀ ਵਸਾਵਾ ਸਿੰਘ ਦੇ ਸਰਪੰਚ ਜੁਗਰਾਜ ਸਿੰਘ ਕੋਟਲੀ ਤੇ ਸੀਨੀ. ਆਗੂ ਸੁਖਵਿੰਦਰ ਸਿੰਘ ਕੋਟਲੀ ਨੇ ਇਕ ਸਾਂਝੇ ਬਿਆਨ 'ਚ ਕੀਤਾ | ਉਨ੍ਹਾਂ ਅੱਗੇ ਦਾਅਵਾ ਕੀਤਾ ਕਿ 'ਆਪ' ਨੇ ਪੰਜਾਬ 'ਚ ਸਰਕਾਰ ਬਣਨ ਤੋਂ ਬਾਅਦ ਚੋਣਾਂ 'ਚ ਪੰਜਾਬ ਵਾਸੀਆਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਹੈ | ਜਿਵੇਂ ਸਰਕਾਰ ਬਣਦਿਆਂ ਹੀ ਜਨਤਾ ਨੂੰ ਬਹੁਤ ਵੱਡੀ ਰਾਹਤ ਦਿੰਦੇ ਹੋਏ ਘਰੇਲੂ ਬਿਜਲੀ ਸਪਲਾਈ 'ਚ ਤਿੰਨ ਸੌ ਯੂਨਿਟ ਪ੍ਰਤੀ ਮਹੀਨਾ ਮੁਆਫ਼ ਕੀਤਾ ਹੈ, ਜਿਸ ਨਾਲ ਪੰਜਾਬ 'ਚ ਹਰ ਵਰਗ ਨੂੰ ਬਹੁਤ ਰਾਹਤ ਮਿਲੀ ਹੈ, ਕਿਉਂਕਿ ਪਹਿਲੀਆਂ ਸਰਕਾਰਾਂ ਨੇ ਜਨਰਲ ਵਰਗ ਨੂੰ ਕਦੇ ਕੋਈ ਰਾਹਤ ਨਹੀਂ ਦਿੱਤੀ ਸੀ | ਪਹਿਲੀ ਸਰਕਾਰ ਹੈ, ਜਿਸ ਨੇ ਹਰ ਵਰਗ ਨੂੰ ਛੋਟ ਦਿੱਤੀ ਹੈ | ਇਸ ਤੋਂ ਇਲਾਵਾ ਅਨੇਕਾਂ ਲਾਭਪਾਤਰੀ ਸਕੀਮਾਂ ਦਾ ਫਾਇਦਾ ਲੋੜਵੰਦ ਪਰਿਵਾਰ ਲੈ ਰਹੇ ਹਨ | ਇਨ੍ਹਾਂ ਕਾਰਨਾਂ ਕਰਕੇ ਜਨਤਾ 'ਚ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਦੀ ਲੋਕਪਿ੍ਯਤਾ ਲਗਾਤਾਰ ਹੋਰ ਵਧਦੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ੋਨ ਭਲਾਈਪੁਰ ਡੋਗਰਾ ਤੋਂ ਕਾਂਗਰਸੀ ਉਮੀਦਵਾਰ ਅਮਰੀਕ ਕੌਰ ਮੱਲ੍ਹਾ ਰਹੇ ਜੇਤੂ <br/> ਅਗਲੀ ਖ਼ਬਰ ਨਵਨੀਤ ਸਿੰਘ ਰਤੀਆ ਨੇ ਉਪ ਮੰਡਲ ਮੈਜਿਸਟ੍ਰੇਟ ਪਾਸੋਂ ਰਹਿਣ ਬਸੇਰੇ ਲਈ ਲਗਾਈ ਗੁਹਾਰ <br/>
Ad Position 24