ਤਰਨ ਤਾਰਨ, 18 ਦਸੰਬਰ (ਪਰਮਜੀਤ ਜੋਸ਼ੀ)- ਨਜ਼ਦੀਕ ਪਿੰਡ ਮੱਲੀਆਂ ਦੇ ਰਹਿਣ ਵਾਲੇ ਨਵਨੀਤ ਸਿੰਘ ਰਤੀਆ ਪੁੱਤਰ ਹਰਚਰਨ ਸਿੰਘ ਵਾਸੀ ਪਿੰਡ ਮੱਲੀਆਂ ਨੇ ਉਪ ਮੰਡਲ ਮੈਜਿਸਟ੍ਰੇਟ ਤਰਨ ਤਾਰਨ ਗੁਰਮੀਤ ਸਿੰਘ ਪਾਸੋਂ ਮੰਗ ਕੀਤੀ ਕਿ ਉਹ ਬਚਪਨ ਤੋਂ ਹੀ ਅਪਾਹਜ ਹੈ ਅਤੇ ਉਸ ਪਾਸ ਕੋਈ ਘਰ ਬਾਹਰ ਨਹੀਂ ਹੈ ਅਤੇ ਉਸਦੇ ਮਾਤਾ ਪਿਤਾ ਦੀ ਵੀ ਬਚਪਨ ਹੀ ਮੌਤ ਹੋ ਚੁੱਕੀ ਹੈ | ਉਹ 2 ਹਜ਼ਾਰ ਰੁਪਏ ਮਹੀਨੇ ਦੇ ਕਿਰਾਏ 'ਤੇ ਕਮਰੇ ਵਿਚ ਰਹਿ ਕੇ ਆਪਣਾ ਗੁਜ਼ਾਰਾ ਕਰ ਰਿਹਾ ਹੈ ਅਤੇ ਰੋਟੀ ਪਾਣੀ ਵੀ ਕਿਧਰੋਂ ਖਾ ਕੇ ਗੁਜ਼ਾਰਾ ਕਰਦਾ ਹੈ | ਨਵਨੀਤ ਸਿੰਘ ਰਤੀਆ ਨੇ ਦੱਸਿਆ ਕਿ ਉਸ ਵਲੋਂ ਪਹਿਲਾਂ ਤਹਿਸੀਲਦਾਰ ਤਰਨ ਤਾਰਨ ਨੂੰ ਦਰਖਾਸਤ ਦੇ ਕੇ ਮੌਕਾ ਪਟਵਾਰੀ ਮੱਲੀਆਂ ਤੋਂ ਜ਼ਮੀਨ ਜਾਇਦਾਦ ਨਾ ਹੋਣ ਸਬੰਧੀ ਰਿਪੋਰਟ ਵੀ ਕਰਵਾਈ | ਅਪਾਹਜ ਨਵਨੀਤ ਸਿੰਘ ਰਤੀਆ ਨੇ ਉਪ ਮੰਡਲ ਮੈਜਿਸਟ੍ਰੇਟ ਤਰਨ ਤਾਰਨ ਪਾਸੋਂ ਮੰਗ ਕੀਤੀ ਕਿ ਉਸ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਰਹਿਣ ਬਸੇਰੇ ਲਈ ਜਗ੍ਹਾ ਮੁਹੱਇਆ ਕਰਵਾਇਆ ਜਾਵੇ ਅਤੇ ਉਸਦੀ ਆਰਥਿਕ ਮਦਦ ਵੀ ਕੀਤੀ ਜਾਵੇ ਤਾਂ ਜੋ ਉਹ ਆਪਣਾ ਗੁਜ਼ਾਰਾ ਕਰ ਸਕੇ |