10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਅਮੀਸ਼ਾਹ ਜ਼ੋਨ ਤੋਂ ਬਲਾਕ ਸੰਮਤੀ ਮੈਂਬਰ ਬਣੇ ਸੂਬੇਦਾਰ ਸਾਵਲ ਸਿੰਘ <br/>

Ad Position 21
No active advertisement
ਅਜੀਤ ਡੈਸਕ 21-12-2025
ਖਾਲੜਾ, 20 ਦਸੰਬਰ (ਜੱਜਪਾਲ ਸਿੰਘ ਜੱਜ)- ਭਿੱਖੀਵਿੰਡ ਬਲਾਕ ਅਧੀਨ ਆਉਂਦੇ ਬਲਾਕ ਸੰਮਤੀ ਜੋਨ ਅਮੀਸ਼ਾਹ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੂਬੇਦਾਰ ਸਾਵਲ ਸਿੰਘ ਬਿਨਾਂ ਮੁਕਾਬਲਾ ਜੇਤੂ ਰਹੇ | ਸੂਬੇਦਾਰ ਸਾਵਲ ਸਿੰਘ ਦਾ ਮੂੰਹ ਮਿੱਠਾ ਕਰਵਾਉਂਦਿਆਂ ਤੇ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਸਰਪੰਚ ਲਖਵਿੰਦਰ ਸਿੰਘ ਅਮੀਸ਼ਾਹ ਅਤੇ ਆੜ੍ਹਤੀ ਸਤਨਾਮ ਸਿੰਘ ਅਮੀਸ਼ਾਹ ਨੇ ਕਿਹਾ ਕਿ ਆਮ ਆਮ ਆਦਮੀ ਪਾਰਟੀ ਲਈ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਹਮੇਸ਼ਾ ਹੀ ਪਾਰਟੀ ਨੇ ਸਨਮਾਨਜਨਕ ਅਹੁਦੇ ਦੇ ਕੇ ਨਿਵਾਜਿਆ ਹੈ | ਨਵੇਂ ਚੁਣੇ ਗਏ ਬਲਾਕ ਸੰਮਤੀ ਮੈਂਬਰ ਸੂਬੇਦਾਰ ਸਾਵਲ ਸਿੰਘ ਨੇ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ, ਸਰਪੰਚ ਲਖਵਿੰਦਰ ਸਿੰਘ ਅਮੀਸ਼ਾਹ ਅਤੇ ਹੋਰ ਉੱਚ ਕੋਟੀ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵਲੋਂ ਸੌਂਪੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਸਰਪੰਚ ਗੁਰਜੀਤ ਸਿੰਘ ਖਾਲੜਾ ਮੰਡੀ, ਬਲਜੀਤ ਕੌਰ, ਗੁਰਵੰਤ ਕੌਰ, ਤਸਵੀਰ ਕੌਰ, ਕੋਮਲਪ੍ਰੀਤ ਕੌਰ,ਸਰਪੰਚ ਲਖਵਿੰਦਰ ਸਿੰਘ ਅਮੀਸ਼ਾਹ, ਆੜਤੀ ਸਤਨਾਮ ਸਿੰਘ ਅਮੀਸ਼ਾਹ, ਆਰਤੀ ਹੀਰਾ ਸਿੰਘ ਅਮੀਸ਼ਾਹ, ਗੁਰਲਾਲ ਸਿੰਘ ਲਾਲਾ, ਗੁਰਸੇਵਕ ਸਿੰਘ , ਗੁਰਸਾਹਿਬ ਸਿੰਘ ਪੰਚ, ਸਰਦਾਰਾ ਸਿੰਘ, ਦਿਲਬਾਗ ਸਿੰਘ ਪੰਚ, ਪੰਚ ਗੁਰਬਾਜ ਸਿੰਘ, ਸਤਨਾਮ ਸਿੰਘ, ਪੰਚ ਤਸਵੀਰ ਸਿੰਘ, ਗੁਰਨਾਮ ਸਿੰਘ, ਸੁਖਚੈਨ ਸਿੰਘ, ਮੇਜਰ ਸਿੰਘ, ਸ਼ਮਸ਼ੇਰ ਸਿੰਘ, ਹਰਪਾਲ ਸਿੰਘ, ਜੱਜਪਾਲ ਸਿੰਘ ਆਦਿ ਮੁਹਤਬਰਾਂ ਨੇ ਸੂਬੇਦਾਰ ਸਾਵਲ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸਰਸਵਤੀ ਐੱਸ.ਡੀ. ਪਬਲਿਕ ਸਕੂਲ ਤਰਨ ਤਾਰਨ ਵਿਖੇ ਸਾਲਾਨਾ ਖੇਡ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਨਿਊ ਲਾਈਫ ਪਬਲਿਕ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ <br/>
Ad Position 24