10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਸਰਸਵਤੀ ਐੱਸ.ਡੀ. ਪਬਲਿਕ ਸਕੂਲ ਤਰਨ ਤਾਰਨ ਵਿਖੇ ਸਾਲਾਨਾ ਖੇਡ ਮੁਕਾਬਲੇ ਕਰਵਾਏ <br/>

Ad Position 21
No active advertisement
ਅਜੀਤ ਡੈਸਕ 21-12-2025
ਤਰਨ ਤਾਰਨ, 20 ਦਸੰਬਰ (ਪਰਮਜੀਤ ਜੋਸ਼ੀ)- ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਸਕੂਲ 'ਚ ਸਾਲਾਨਾ ਖੇਡਾਂ ਕਰਵਾਈਆਂ ਗਈਆਂ | ਇਸ 'ਚ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਐਂਡ ਹੱਥ ਲਿਖਤ ਮੁਕਾਬਲੇ, ਰੱਖ਼ੜੀ ਮੁਕਾਬਲੇ, ਡਾਂਸ, ਰੰਗੋਲੀ ਪ੍ਰਤੀਯੋਗਤਾ ਮੁਕਾਬਲੇ ਵੀ ਕਰਵਾਏ ਗਏ | ਜਿਸ ਵਿਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪਿ੍ੰਸੀਪਲ ਬਿ੍ਜ ਬਾਲਾ ਵਲੋਂ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ | ਬੈਸਟ ਵਿਦਿਆਰਥੀ ਦਾ ਐਵਾਰਡ ਨੌਵੀ ਕਲਾਸ ਦੀਆਂ ਵਿਦਿਆਰਥਣਾਂ ਸਰਪ੍ਰੀਤ ਕੌਰ ਅਤੇ ਜਸਪ੍ਰੀਤ ਕੌਰ ਨੂੰ ਦਿੱਤਾ ਗਿਆ | ਫੁੱਲ ਹਾਜ਼ਰੀ ਐਵਾਰਡ ਗਿਆਰ੍ਹਵੀ ਕਲਾਸ ਦੀ ਵਿਦਿਆਰਥਣ ਸੰਜਨਾ ਨੂੰ ਦਿੱਤਾ ਗਿਆ | ਬੈਸਟ ਅਧਿਆਪਕ (ਪ੍ਰਾਇਮਰੀ ਵਿੰਗ) ਦਾ ਐਵਾਰਡ ਆਸ਼ਿਮਾ ਕਪੂਰ ਅਤੇ ਹਾਈਵਿੰਗ ਦਾ ਐਵਾਰਡ ਮੈਡਮ ਹਿਮਾਨੀ ਸੱਚਦੇਵਾ ਨੂੰ ਦਿੱਤਾ ਗਿਆ | ਸਕੂਲ ਪਿ੍ੰਸੀਪਲ ਬਿ੍ਜ ਬਾਲਾ ਵਲੋੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹਰੇਕ ਮੁਕਾਬਲੇ ਵਿਚ ਵੱਧ ਚੱੜ ਕੇ ਭਾਗ ਲੈਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਸੀਮਾ ਪਿ੍ੰਜਾ ਵਾਈਸ ਪਿ੍ੰਸੀਪਲ, ਸਤਿੰਦਰ ਕੌਰ, ਸੰਦੀਪ ਕੌਰ, ਮਨਦੀਪ ਕੌਰ ਅਤੇ ਸਮੂਹ ਸਟਾਫ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਦੀ ਅਲਪਾਈਨ ਸਕੂਲ 'ਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ <br/> ਅਗਲੀ ਖ਼ਬਰ ਅਮੀਸ਼ਾਹ ਜ਼ੋਨ ਤੋਂ ਬਲਾਕ ਸੰਮਤੀ ਮੈਂਬਰ ਬਣੇ ਸੂਬੇਦਾਰ ਸਾਵਲ ਸਿੰਘ <br/>
Ad Position 24